ਜਾਣੋ ਆਨਲਾਈਨ ITR ਫਾਈਲਿੰਗ ਦੇ ਬਦਲੇ ਹੋਏ ਨਿਯਮ
Published : Jul 13, 2018, 9:49 am IST
Updated : Jul 13, 2018, 9:49 am IST
SHARE ARTICLE
Tax Return
Tax Return

ਪਿਛਲੇ ਇਕ ਸਾਲ ਵਿਚ ਇਨਕਮ ਟੈਕਸ ਡਿਪਾਰਟਮੈਂਟ ਦੀ ਈ - ਫਾਈਲਿੰਗ ਵੈਬਸਾਈਟ ਵਿਚ ਕਈ ਬਦਲਾਅ ਹੋਏ ਹਨ। ਤੁਹਾਡੇ ਲਈ ਇਹਨਾਂ ਬਦਲਾਵਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ ...

ਨਵੀਂ ਦਿੱਲੀ : ਪਿਛਲੇ ਇਕ ਸਾਲ ਵਿਚ ਇਨਕਮ ਟੈਕਸ ਡਿਪਾਰਟਮੈਂਟ ਦੀ ਈ - ਫਾਈਲਿੰਗ ਵੈਬਸਾਈਟ ਵਿਚ ਕਈ ਬਦਲਾਅ ਹੋਏ ਹਨ। ਤੁਹਾਡੇ ਲਈ ਇਹਨਾਂ ਬਦਲਾਵਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਤਾਕਿ ਇਨਕਮ ਟੈਕਸ ਰਿਟਰਨ ਫਾਈਲ ਕਰਦੇ ਸਮੇਂ ਕੋਈ ਗਲਤੀ ਨਹੀਂ ਹੋਵੇ। ਤਾਂ ਆਓ ਜੀ ਜਾਣਦੇ ਹਾਂ, ਉਨ੍ਹਾਂ ਛੇ ਬਦਲਾਵਾਂ ਬਾਰੇ ਜੋ ਇਨਕਮ ਟੈਕਸ ਡਿਪਾਰਟਮੈਂਟ ਦੀ ਈ - ਫਾਈਲਿੰਗ ਵੈਬਸਾਈਟ ਉਤੇ ਆਏ ਹਨ। 

ITR filingITR filing

ਲਾਗ-ਇਨ 'ਚ ਜਨਮਮਿਤੀ ਦੀ ਦਰਕਾਰ ਨਹੀਂ : ਪਹਿਲਾਂ ਈ-ਫਾਈਲਿੰਗ ਵੈਬਸਾਈਟ ਉਤੇ ਅਪਣਾ ਅਕਾਉਂਟ ਲਾਗ-ਇਨ ਕਰਦੇ ਸਮੇਂ ਜਨਮਮਿਤੀ ਭਰਨੀ ਹੁੰਦੀ ਸੀ ਪਰ ਹੁਣ ਇਸ ਦੀ ਕੋਈ ਜ਼ਰੂਰਤ ਨਹੀਂ ਰਹਿ ਗਈ ਹੈ।  

ITR filingITR filing

ITR ਸਬੰਧਤ ਦਸਤਾਵੇਜ਼ਾਂ 'ਚ ਹੁਣ ਪਾਸਵਰਡ ਦੀ ਜ਼ਰੂਰਤ ਨਹੀਂ : ਟੈਕਸ ਫਾਈਲਿੰਗ ਕੰਪਨੀ ਟੈਕਸ2ਵਿਨ.ਇਨ ਦੇ ਸੀਈਓ ਅਭੀਸ਼ੇਕ ਸੋਨੀ ਦੱਸਦੇ ਹਨ ਕਿ ਆਈਟੀਆਰ ਫਾਈਲਿੰਗ ਨਾਲ ਜੁਡ਼ੇ ਵੱਖਰੇ ਦਸਤਾਵੇਜ਼, ਮਸਲਨ ਫ਼ਾਰਮ 26AS, ITR-V ਆਦਿ ਵੀ ਬਦਲ ਗਏ ਹਨ। ਅਸੀਂ ਦੇਖਿਆ ਕਿ ਇਹ ਦਸਤਾਵੇਜ਼ ਪਹਿਲਾਂ ਪਾਸਵਰਡ ਪ੍ਰੋਟੈਕਟਿਡ ਹੁੰਦੇ ਸਨ ਪਰ ਹੁਣ ਸਿੱਧੇ ਖੁੱਲ ਜਾਂਦੇ ਹਨ।  

ITR filingITR filing

ਬਦਲ ਗਿਆ ਫ਼ਾਰਮ 26AS ਡਾਉਨਲੋਡ ਕਰਨ ਦੀ ਤਰੀਕਾ : TRACES ਵੈਬਸਾਈਟ ਨਾਲ ਫ਼ਾਰਮ 26AS ਡਾਊਨਲੋਡ ਕਰਨ ਦੀ ਪ੍ਰਕਿਰਿਆ ਵੀ ਬਦਲ ਗਈ ਹੈ। ਪਹਿਲਾਂ TRACES ਵੈਬਸਾਈਟ ਪੁੱਛਦੀ ਸੀ ਕਿ ਤੁਸੀਂ 26AS ਫ਼ਾਰਮ ਨੂੰ ਪੀਡੀਐਫ਼, ਐਚਟੀਐਮਐਲ ਜਾਂ ਟੈਕਸਟ ਫ਼ਾਰਮੈਟ ਵਿਚੋਂ ਕਿਸ ਵਰਜਨ ਵਿਚ ਦੇਖਣਾ ਚਾਹੁੰਦੇ ਹੋ। ਪੀਡੀਐਫ ਵਰਜਨ ਦੀ ਵਰਤੋਂ ਨਾਲ ਫ਼ਾਰਮ ਅਸਾਨੀ ਨਾਲ ਡਾਉਨਲੋਡ ਹੋ ਜਾਂਦਾ ਸੀ ਪਰ ਇਸ ਸਾਲ ਤੋਂ ਤੁਹਾਨੂੰ ਪੀਡੀਐਫ਼ ਫ਼ਾਰਮੈਟ ਵਿਚ ਡਾਊਨਲੋਡ ਕਰਨ ਲਈ ਵੀ ਪਹਿਲਾਂ ਇਸ ਨੂੰ ਐਚਟੀਐਮਐਲ ਫ਼ਾਰਮੈਟ ਵਿਚ ਦੇਖਣਾ ਹੋਵੇਗਾ, ਫਿਰ ਐਕਸਪੋਰਟ ਏਜ ਪੀਡੀਐਫ਼ ਉਤੇ ਕਲਿਕ ਕਰਨਾ ਹੋਵੇਗਾ।  

ITR filingITR filing

ਵੈਰਿਫੇਕਿਸ਼ਨ ਦੇ ਵਿਕਲਪ ਬਦਲੇ : ਪਹਿਲਾਂ ਈ - ਫਾਈਲਿੰਗ ਵੈਬਸਾਈਟ ਰਿਟਰਨ ਸਬਮਿਟ ਕਰਨ ਤੋਂ ਪਹਿਲਾਂ ਇਹ ਨਹੀਂ ਪੁੱਛਦੀ ਸੀ ਕਿ ਤੁਸੀਂ ਵੈਰਿਫਿਕੇਸ਼ਨ ਦਾ ਕਿਹੜਾ ਆਪਸ਼ਨ ਚੁਣੋਗੇ। ਸੋਨੀ ਕਹਿੰਦੇ ਹਨ, ਹਾਲਾਂਕਿ, ਇਸ ਸਾਲ ਵੀ ਤੁਹਾਨੂੰ ਆਈਟੀਆਰ ਦੇ ਵੈਰਿਫਿਕੇਸ਼ਨ ਮੈਥਡ ਦੇ ਬਾਰੇ ਵਿਚ ਪੁੱਛਿਆ ਜਾਵੇਗਾ ਪਰ ਆਈਟੀਆਰ ਸਬਮਿਟ ਕਰਨ ਤੋਂ ਬਾਅਦ ਆਖਰੀ ਪੜਾਅ ਵਿਚ ਤੁਹਾਨੂੰ ਇਸ ਨੂੰ ਬਦਲਣ ਦਾ ਮੌਕਾ ਵੀ ਮਿਲੇਗਾ। ਮੰਨ ਲਓ ਤੁਸੀਂ ਪਹਿਲਾਂ ਆਫਲਾਈਨ ਮੈਥਡ ਦੀ ਚੋਣ ਕਰ ਲਿਆ ਤਾਂ ਵੀ ਰਿਟਰਨ ਫਾਈਲ ਕਰਨ ਤੋਂ ਬਾਅਦ ਦੇ ਪੜਾਅ ਵਿਚ ਈ - ਵੈਰੀਫਿਕੇਸ਼ਨ ਦਾ ਤਰੀਕਾ ਬਦਲਣ ਦਾ ਵਿਕਲਪ ਮਿਲੇਗਾ।  

ITR filingITR filing

ਹਾਲਾਂਕਿ, ਇਸ ਵਾਰ ਵੈਰੀਫਿਕੇਸ਼ਨ ਦਾ ਇਕ ਤਰੀਕਾ ਗਾਇਬ ਹੈ। ਪਹਿਲਾਂ ਆਈਟੀਆਰ ਵੈਰਿਫਿਕੇਸ਼ਨ ਲਈ ਇਨਕਮ ਟੈਕਸ ਡਿਪਾਰਟਮੈਂਟ ਕੁੱਝ ਸ਼ਰਤਾਂ ਦੇ ਨਾਲ ਟੈਕਸਪੈਇਰਸ ਨੂੰ ਉਨ੍ਹਾਂ ਦੀ ਮੇਲ ਆਈਡੀ ਅਤੇ ਮੋਬਾਇਲ ਨੰਬਰ ਉਤੇ ਵਨ-ਟਾਈਮ ਪਾਸਵਰਡ ਭੇਜ ਦਿੰਦਾ ਸੀ ਪਰ ਹੁਣ ਇਹ ਆਪਸ਼ਨ ਪੋਰਟਲ ਉਤੇ ਨਹੀਂ ਦਿਖੇਗਾ। ਪਹਿਲਾਂ ਇਹ ਵਿਕਲਪ ਉਨ੍ਹਾਂ ਕਰਦਾਤਾਵਾਂ ਨੂੰ ਮਿਲਦੇ ਸਨ, ਜਿਨ੍ਹਾਂ ਦਾ ਗਰਾਸ ਟੋਟਲ ਇਨਕਮ 5 ਲੱਖ ਰੁਪਏ ਤੋਂ ਘੱਟ ਹੁੰਦਾ ਸੀ ਅਤੇ ਉਨ੍ਹਾਂ ਦਾ ਮੋਬਾਇਲ ਨੰਬਰ ਉਪਯੁਕਤ ਪੈਨ ਤੋਂ ਇਲਾਵਾ ਕਿਸੇ ਦੂਜੇ ਪੈਨ ਨਾਲ ਰਜਿਸਟਰਡ ਨਹੀਂ ਹੁੰਦਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement