ਨਵੇਂ ਸਾਲ 'ਚ ਕਾਰ ਖਰੀਦਣਾ ਹੋ ਜਾਵੇਗਾ ਮਹਿੰਗਾ, ਇਨ੍ਹਾਂ ਕਾਰਾਂ 'ਤੇ ਇਕ ਲੱਖ ਤੱਕ ਵਧੇਗੀ ਕੀਮਤ
Published : Dec 14, 2018, 3:49 pm IST
Updated : Dec 14, 2018, 3:49 pm IST
SHARE ARTICLE
Car
Car

ਜੇਕਰ ਤੁਸੀਂ ਕਾਰ ਖਰੀਦਣ ਦੀ ਤਿਆਰੀ ਕਰ ਰਹੇ ਹੋ ਤਾਂ ਨਵੇਂ ਸਾਲ (ਜਨਵਰੀ) ਵਿਚ ਤੁਹਾਨੂੰ ਜ਼ਿਆਦਾ ਕੀਮਤ ਚੁਕਾਉਣੀ ਹੋਵੋਗੀ। ਜ਼ਿਆਦਾਤਰ ਕਾਰ ਕੰਪਨੀਆਂ ਨੇ ਅਪਣੀ ਗੱਡੀਆਂ

ਨਵੀਂ ਦਿੱਲੀ (ਭਾਸ਼ਾ) : ਜੇਕਰ ਤੁਸੀਂ ਕਾਰ ਖਰੀਦਣ ਦੀ ਤਿਆਰੀ ਕਰ ਰਹੇ ਹੋ ਤਾਂ ਨਵੇਂ ਸਾਲ (ਜਨਵਰੀ) ਵਿਚ ਤੁਹਾਨੂੰ ਜ਼ਿਆਦਾ ਕੀਮਤ ਚੁਕਾਉਣੀ ਹੋਵੋਗੀ। ਜ਼ਿਆਦਾਤਰ ਕਾਰ ਕੰਪਨੀਆਂ ਨੇ ਅਪਣੀ ਗੱਡੀਆਂ ਦੀ ਕੀਮਤ ਵਿਚ ਇਕ ਲੱਖ ਰੁਪਏ ਤੱਕ ਦਾ ਵਾਧਾ ਕੀਤਾ ਹੈ। ਹਾਲਾਂਕਿ, ਇਹ ਵਾਧਾ ਮਾਡਲ ਦੇ ਅਨੁਸਾਰ ਕੀਤਾ ਗਿਆ ਹੈ। ਕਾਰ ਕੰਪਨੀਆਂ ਨੇ ਗੱਡੀਆਂ ਦੀ ਕੀਮਤ ਵਧਾਉਣ ਦੀਆਂ ਕਈ ਵਜ੍ਹਾ ਦੱਸੀਆਂ ਹਨ।

CarCar

ਇਹਨਾਂ ਵਿਚ ਡਾਲਰ  ਦੇ ਮੁਕਾਬਲੇ ਰੁਪਏ ਦਾ ਕਮਜ਼ੋਰ ਹੋਣਾ, ਜਿਸ ਦੀ ਲਾਗਤ ਵਧਣ ਨਾਲ ਉਸਾਰੀ ਲਾਗਤ ਵਧਣਾ ਅਤੇ ਹੋਰ ਬਾਹਰੀ ਆਰਥਕ ਕਾਰਨ ਸ਼ਾਮਲ ਹਨ। ਇਸ ਦੀ ਵਜ੍ਹਾ ਨਾਲ ਕੰਪਨੀਆਂ ਦੀ ਲਾਗਤ ਵਿਚ ਵਾਧਾ ਹੋਇਆ ਹੈ। ਇਸ ਤੋਂ ਬਿਨਾਂ ਈਂਧਣ ਦੀਆਂ ਕੀਮਤਾਂ ਵਧਣ ਦੀ ਵਜ੍ਹਾ ਨਾਲ ਵੀ ਲਾਗਤ ਉਤੇ ਅਸਰ ਹੋਇਆ ਹੈ। 

Tata MotorsTata Motors

ਕੰਪਨੀ                   ਕੀਮਤ ਵਿਚ ਵਾਧਾ - ਰੁਪਏ / ਫ਼ੀ ਸਦੀ ਵਿਚ
ਟਾਟਾ ਮੋਟਰਸ            40,000 ਰੁਪਏ ਤੱਕ ਮਹਿੰਗੀ
ਹੋਂਡਾ ਕਾਰਸ ਇੰਡੀਆ    35,000 ਰੁਪਏ ਤੱਕ
ਮਹਿੰਦਰਾ ਐਂਡ ਮਹਿੰਦਰਾ   40,000 ਰੁਪਏ ਤੱਕ 

ਇਸੁਜੁ ਮੋਟਰਸ          100,000 ਰੁਪਏ ਤੱਕ
ਫੋਰਡ ਇੰਡੀਆ            2.5 ਫ਼ੀ ਸਦੀ 
ਰੀਨਾਲਟ                 1.5 ਫ਼ੀ ਸਦੀ ਤੱਕ
ਟੋਯੋਟਾ                  4 ਫ਼ੀ ਸਦੀ  ਤੱਕ
ਸਕੋਡਾ ਇੰਡੀਆ         2 ਫ਼ੀ ਸਦੀ ਤੱਕ

AudiAudi

ਦੇਸ਼ ਦੇ ਯਾਤਰੀ ਕਾਰ ਬਾਜ਼ਾਰ ਦੇ 52.54 ਫ਼ੀ ਸਦੀ ਹਿੱਸੇ ਉਤੇ ਕਬਜਾ ਰੱਖਣ ਵਾਲੀ ਸੱਭ ਤੋਂ ਵੱਡੀ ਕਾਰ ਕੰਪਨੀ ਮਰੁਤੀ ਸੁਜ਼ੁਕੀ ਨੇ ਵੀ ਜਨਵਰੀ ਤੋਂ ਅਪਣੀ ਗੱਡੀਆਂ ਦੀ ਕੀਮਤ ਵਧਾਉਣ ਦਾ ਐਲਾਨ ਕੀਤੀ ਹੈ। ਹਾਲਾਂਕਿ, ਕੰਪਨੀ ਨੇ ਇਸ ਦਾ ਖੁਲਾਸਾ ਨਹੀਂ ਕੀਤਾ ਕਿ ਉਹ ਕੀਮਤ ਵਿਚ ਕਿੰਨਾ ਵਾਧਾ ਕਰੇਗੀ।  ਲਗਜ਼ਰੀ ਕਾਰ ਕੰਪਨੀਆਂ ਨੇ ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਵਿਚ ਅਪਣੀ ਕਾਰਾਂ ਦੀਆਂ ਕੀਮਤਾਂ ਵਿਚ ਵਾਧਾ ਕਰ ਚੁੱਕੀ ਹੈ। ਅਪ੍ਰੈਲ ਵਿਚ ਆਡੀ, ਜੇਐਲਆਰ ਅਤੇ ਮਰਸਿਡੀਜ਼ ਬੇਂਜ ਨੇ ਅਪਣੀ ਗੱਡੀਆਂ ਦੇ ਮੁੱਲ ਵਿਚ 1 ਤੋਂ 10 ਲੱਖ ਰੁਪਏ ਤੱਕ ਦਾ ਵਾਧਾ ਕੀਤਾ ਸੀ।  ਹਿਉਂਡਈ ਮੋਟਰ ਇੰਡੀਆ ਵੀ ਜੂਨ ਤੋਂ ਅਪਣੀ ਕਾਰਾਂ ਦੇ ਮੁੱਲ 2 ਫ਼ੀ ਸਦੀ ਤੱਕ ਵਧਾ ਚੁੱਕੀ ਹੈ। ਬੀਐਮਡਬਲਿਊ ਵੀ ਜਨਵਰੀ ਤੋਂ ਅਪਣੀ ਕਾਰਾਂ ਦੀ ਕੀਮਤ ਵਿਚ ਵਾਧਾ ਕਰੇਗੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement