ਇੰਟਰਪੋਲ ਨੇ ਮੇਹੁਲ ਚੌਕਸੀ ਨੂੰ ਭੇਜਿਆ ਰੈੱਡ ਕਾਰਨਰ ਨੋਟਿਸ
Published : Dec 14, 2018, 1:13 pm IST
Updated : Dec 14, 2018, 1:13 pm IST
SHARE ARTICLE
Mehul Choksi
Mehul Choksi

ਇੰਟਰਪੋਲ ਨੇ ਵੀਰਵਾਰ ਨੂੰ ਹੀਰਾ ਵਪਾਰੀ ਮੇਹੁਲ ਚੋਕਸੀ ਵਿਰੁਧ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ........

ਨਵੀਂ ਦਿੱਲੀ : ਇੰਟਰਪੋਲ ਨੇ ਵੀਰਵਾਰ ਨੂੰ ਹੀਰਾ ਵਪਾਰੀ ਮੇਹੁਲ ਚੋਕਸੀ ਵਿਰੁਧ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ। ਛੇ ਮਹੀਨੇ ਬਾਅਦ ਸੀਬੀਆਈ ਨੇ ਅੰਤਰਰਾਸ਼ਟਰੀ ਸੰਸਥਾ ਨੂੰ ਪੰਜਾਬ ਨੈਸ਼ਨਲ ਬੈਂਕ ਫਰਾਡ ਕੇਸ ਵਲੋਂ ਬੇਨਤੀ ਭੇਜੀ ਸੀ। ਇੰਟਰਪੋਲ ਨੇ ਚੌਕਸੀ ਦੇ ਭਾਣਜੇ ਨੀਰਵ ਮੋਦੀ ਅਤੇ ਕੁਝ ਹੋਰ ਸਹਿਯੋਗੀਆਂ ਵਿਰੁਧ ਪਹਿਲਾਂ ਹੀ ਆਰ.ਸੀ.ਐਨ ਜਾਰੀ ਕਰ ਦਿਤਾ ਹੈ। ਇਸ ਤੋਂ ਪਹਿਲਾਂ, ਚੌਕਸੀ ਨੇ ਭਾਰਤੀ ਜੇਲ੍ਹਾ ਦੀ ਮਾੜੀ ਹਾਲਤ ਦਾ ਹਵਾਲਾ ਦਿੰਦਿਆ, ਸੀਬੀਆਈ ਦੀ ਬੇਨਤੀ ਨੂੰ ਚੁਨੌਤੀ ਦਿੰਦਿਆਂ ਕਿਹਾ ਸੀ ਕਿ ਉਸ ਨੇ 'ਮਨੁੱਖੀ ਅਧਿਕਾਰਾਂ ਦੀਆਂ ਸ਼ਰਤਾਂ' ਦੀ ਉਲੰਘਣਾ ਕੀਤੀ ਸੀ।

ਚੌਕਸੀ ਨੇ ਉਨ੍ਹਾਂ ਵਿਰੁੱਧ ਜਾਰੀ ਕੀਤੇ ਗੈਰ-ਜ਼ਮਾਨਤੀ ਵਰੰਟ ਦੀ ਰਿਹਾਈ ਦੀ ਵੀ ਮੰਗ ਕੀਤੀ ਹੈ। ਉਹਨਾਂ ਨੇ 'ਭੀੜ-ਭੜੱਕੇ ਦੇ ਹਾਲ ਦੇ ਰੁਝੇਵੇਂ' ਦਾ ਵੀ ਜ਼ਿਕਰ ਕੀਤਾ, ਜਿਸ ਕਾਰਨ ਉਹ ਭਾਰਤ ਦੀ ਯਾਤਰਾ ਨਹੀਂ ਕਰ ਸਕੇ। ਇੰਟਰਪੋਲ ਦੇ ਜਵਾਬ 'ਚ ਸੀਬੀਆਈ ਨੇ ਭਰੋਸਾ ਦਿਤਾ ਹੈ ਕਿ ਚੌਕਸੀ ਇਕ 'ਆਰਥਿਕ ਦੋਸ਼ੀ' ਸੀ, ਅਤੇ ਉਸ ਨੂੰ ਲੋੜੀਂਦੀ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ।

ਪੰਜ ਮੈਂਬਰੀ ਇੰਟਰਪੋਲ ਕਮੇਟੀ ਦੀ ਅਦਾਲਤ, ਜਿਸ ਨੂੰ ਫਾਈਲਾਂ ਦੇ ਕੰਟਰੋਲ ਲਈ ਕਮਿਸ਼ਨ ਬੁਲਾਇਆ ਗਿਆ ਸੀ, ਸੀਬੀਆਈ ਦੀ ਬੇਨਤੀ 'ਤੇ ਫੈਸਲਾ ਕਰਨ ਲਈ ਇਹ ਕਮਿਸ਼ਨ ਸੱਦਿਆ ਗਿਆ ਸੀ। ਇਸ ਸਾਲ ਦੇ ਸ਼ੁਰੂ ਵਿਚ, ਈਡੀ ਨੇ ਮੁੰਬਈ 'ਚ ਇਕ ਵਿਸ਼ੇਸ਼ ਅਦਾਲਤ 'ਚ ਅਰਜ਼ੀ ਦਿਤੀ ਸੀ ਕਿ ਹਾਲ ਹੀ ਵਿਚ ਭਗੌੜੇ ਆਰਥਿਕ ਦੋਸ਼ੀਆਂ ਦੇ ਆਰਡੀਨੈਂਸ ਤਹਿਤ ਚੌਕਸੀ ਨਾਲ ਜੁੜੀ ਜਾਇਦਾਦ ਜ਼ਬਤ ਕਰਨ ਦੀ ਮੰਗ ਕੀਤੀ ਜਾਵੇ। (ਏਜੰਸੀਆਂ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement