2 ਵਾਰ ਵਿਕਿਆ ਲੈਪਟਾਪ ਐਮੇਜ਼ਾਨ ਨੇ ਫਿਰ ਵੇਚਿਆ, ਲੱਗਿਆ 20 ਹਜ਼ਾਰ ਰੁਪਏ ਹਰਜ਼ਾਨਾ
Published : Dec 16, 2018, 4:40 pm IST
Updated : Dec 16, 2018, 4:58 pm IST
SHARE ARTICLE
 Consumer Forum imposes on Amazon
Consumer Forum imposes on Amazon

ਭਲੇ ਹੀ ਆਨਲਾਈਨ ਸ਼ਾਪਿੰਗ ਦਾ ਟ੍ਰੈਂਡ ਹੈ ਪਰ ਇਕ ਵਾਰ ਫਿਰ ਆਨਲਾਈਨ ਸ਼ਾਪਿੰਗ ਵਿਚ ਧੋਖਾਧੜੀ ਦਾ ਮਾਮਲਾ ਸਾਹਮਣੇ...

ਚੰਡੀਗੜ੍ਹ (ਸਸਸ) : ਭਲੇ ਹੀ ਆਨਲਾਈਨ ਸ਼ਾਪਿੰਗ ਦਾ ਟ੍ਰੈਂਡ ਹੈ ਪਰ ਇਕ ਵਾਰ ਫਿਰ ਆਨਲਾਈਨ ਸ਼ਾਪਿੰਗ ਵਿਚ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਸੈਕਟਰ-43  ਦੇ ਰਵਿੰਦਰ ਸਿੰਘ ਲਈ ਇਹ ਤਜ਼ਰਬਾ ਬੇਹੱਦ ਪਰੇਸ਼ਾਨੀਆਂ ਭਰਿਆ ਰਿਹਾ। ਰਵਿੰਦਰ ਨੇ ਐਮੇਜ਼ਾਨ ਤੋਂ ਡੈੱਲ ਕੰਪਨੀ ਦਾ ਇਕ ਲੈਪਟਾਪ ਆਨਲਾਈਨ ਖ਼ਰੀਦਿਆ ਜੋ ਕਿ ਕੁੱਝ ਹੀ ਦਿਨਾਂ ਵਿਚ ਖ਼ਰਾਬ ਹੋ ਗਿਆ। ਜਦੋਂ ਉਨ੍ਹਾਂ ਨੇ ਲੈਪਟਾਪ ਦੀ ਪ੍ਰੇਸ਼ਾਨੀ ਦੇ ਬਾਰੇ ਡੈੱਲ ਇੰਡੀਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਹ ਲੈਪਟਾਪ ਤਾਂ 2 ਵਾਰ ਪਹਿਲਾਂ ਹੀ ਵਿਕ ਚੁੱਕਿਆ ਸੀ।

AmazonAmazonਰਵਿੰਦਰ ਨੇ ਫਿਰ ਐਮੇਜ਼ਾਨ ਦੇ ਖਿਲਾਫ਼ ਕੰਜ਼ਿਊਮਰ ਫੋਰਮ ਵਿਚ ਕੇਸ ਫ਼ਾਈਲ ਕੀਤਾ। ਫੋਰਮ ਨੇ ਰਵਿੰਦਰ ਦੀ ਸ਼ਿਕਾਇਤ ਨੂੰ ਠੀਕ ਠਹਿਰਾਉਂਦੇ ਹੋਏ ਐਮੇਜ਼ਾਨ ਨੂੰ 69 ਹਜ਼ਾਰ ਰੁਪਏ ਲੈਪਟਾਪ ਦੀ ਕੀਮਤ ਰੀਫੰਡ ਕਰਨ ਲਈ ਕਿਹਾ ਅਤੇ 20 ਹਜ਼ਾਰ ਰੁਪਏ ਹਰਜ਼ਾਨਾ ਭਰਨ ਦੇ ਵੀ ਹੁਕਮ ਦਿਤੇ। ਰਵਿੰਦਰ ਨੇ ਮਈ 2016 ਵਿਚ ਇਹ ਲੈਪਟਾਪ ਖ਼ਰੀਦਿਆ ਸੀ ਜਿਸ ਦੀ ਕੀਮਤ 69990 ਰੁਪਏ ਸੀ। ਇਹ ਲੈਪਟਾਪ ਉਨ੍ਹਾਂ ਨੂੰ ਸੀਗਲੋਬਲ ਕੰਪਨੀ ਵਲੋਂ ਵੇਚਿਆ ਗਿਆ ਸੀ ਪਰ ਪਹਿਲੇ ਦਿਨ ਤੋਂ ਹੀ ਲੈਪਟਾਪ ਵਿਚ ਪ੍ਰਾਬਲਮ ਆਉਣੀ ਸ਼ੁਰੂ ਹੋ ਗਈ ਸੀ।

3 ਮਹੀਨਿਆਂ ਬਾਅਦ ਲੈਪਟਾਪ ਦੀ ਵਿੰਡੋ ਰਿਇੰਸਟਾਲ ਕਰਵਾਉਣੀ ਪਈ ਅਤੇ ਹਾਰਡ ਡਿਸਕ ਵੀ ਉਨ੍ਹਾਂ ਨੇ ਚੇਂਜ ਕਰਵਾਈ। ਇਕ ਸਾਲ ਲੈਪਟਾਪ ਵਿਚ ਪ੍ਰਾਬਲਮ ਆਉਂਦੀ ਰਹੀ ਅਤੇ ਇਸ ਦੌਰਾਨ ਜ਼ਿਆਦਾ ਟਾਇਮ ਲੈਪਟਾਪ ਸਰਵਿਸ ਸੈਂਟਰ ਵਿਚ ਹੀ ਰਿਹਾ। ਜਿਸ ਕਾਰਨ ਰਵਿੰਦਰ ਨੂੰ ਕਾਫ਼ੀ ਪਰੇਸ਼ਾਨੀ ਹੋਈ। ਉਨ੍ਹਾਂ ਨੇ ਫਿਰ ਡੈੱਲ ਇੰਡੀਆ ਨਾਲ ਇਸ ਬਾਰੇ ਵਿਚ ਗੱਲ ਕੀਤੀ ਜਿੱਥੇ ਉਨ੍ਹਾਂ ਨੂੰ ਦੱਸਿਆ ਕਿ ਇਹ ਲੈਪਟਾਪ ਤਾਂ ਪਹਿਲਾਂ ਵੀ ਦੋ ਵਾਰ ਵਿਕਿਆ ਹੋਇਆ ਸੀ।

AmazonAmazonਰਵਿੰਦਰ ਦੇ ਵਕੀਲ ਯੋਗਿੰਦਰ ਨਾਗਪਾਲ ਨੇ ਦੱਸਿਆ ਕਿ ਉਨ੍ਹਾਂ ਨੇ ਜਦੋਂ ਐਮੇਜ਼ਾਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਲੈਪਟਾਪ ਰਿਪਲੇਸ ਕਰਨ ਤੋਂ ਇਨਕਾਰ ਕਰ ਦਿਤਾ। ਇਸ ਤੋਂ ਬਾਅਦ ਉਨ੍ਹਾਂ ਨੇ ਐਮੇਜ਼ਾਨ ਦੇ ਖਿਲਾਫ਼ ਕੇਸ ਫ਼ਾਈਲ ਕੀਤਾ। ਉਨ੍ਹਾਂ ਨੇ ਕੇਸ ਵਿਚ ਸੀਗਲੋਬਲ ਅਤੇ ਡੈੱਲ ਨੂੰ ਵੀ ਪਾਰਟੀ ਬਣਾਇਆ। ਹਾਲਾਂਕਿ ਕੰਜ਼ਿਊਮਰ ਫੋਰਮ ਨੇ ਸਿਰਫ਼ ਐਮੇਜ਼ਾਨ ਦੇ ਖਿਲਾਫ਼ ਹੀ ਫ਼ੈਸਲਾ ਸੁਣਾਇਆ। ਫ਼ਾਰਮ ਨੇ ਐਮੇਜ਼ਾਨ ਨੂੰ 69990 ਰੁਪਏ ਰਿਫੰਡ ਕਰਨ, 20 ਹਜ਼ਾਰ ਰੁਪਏ ਹਰਜ਼ਾਨਾ ਭਰਨ ਅਤੇ 10 ਹਜ਼ਾਰ ਰੁਪਏ ਮੁਕੱਦਮਾ ਖ਼ਰਚ ਦੇਣ ਦਾ ਫ਼ੈਸਲਾ ਸੁਣਾਇਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement