
ਅਮਰੀਕਾ ਨੇ ਭਾਰਤ, ਚੀਨ ਸਮੇਤ ਪੰਜ ਦੇਸ਼ਾਂ ਨੂੰ ਈਰਾਨ ਤੋਂ ਕੱਚੇ ਤੇਲ ਦੀ ਖਰੀਦ ਦੀ ਛੋਟ ਜਾਰੀ ਰੱਖਣ ਦਾ ਸੰਕੇਤ ਦਿਤਾ ਹੈ। ਹਾਲਾਂਕਿ ਕਈ ਹੋਰ ਦੇਸ਼ਾਂ ਦੀ ਛੋਟ ਖਤਮ ਕਰ...
ਨਵੀਂ ਦਿੱਲੀ : ਅਮਰੀਕਾ ਨੇ ਭਾਰਤ, ਚੀਨ ਸਮੇਤ ਪੰਜ ਦੇਸ਼ਾਂ ਨੂੰ ਈਰਾਨ ਤੋਂ ਕੱਚੇ ਤੇਲ ਦੀ ਖਰੀਦ ਦੀ ਛੋਟ ਜਾਰੀ ਰੱਖਣ ਦਾ ਸੰਕੇਤ ਦਿਤਾ ਹੈ। ਹਾਲਾਂਕਿ ਕਈ ਹੋਰ ਦੇਸ਼ਾਂ ਦੀ ਛੋਟ ਖਤਮ ਕਰ ਦਿਤੀ ਜਾਵੇਗੀ। ਹਾਲਾਂਕਿ ਪਹਿਲਾਂ ਆਸ ਕੀਤੀ ਗਈ ਸੀ ਕਿ ਅਮਰੀਕਾ ਇਸ ਰਿਆਇਤ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਵੇਗਾ। ਵਿਸ਼ਲੇਸ਼ਕਾਂ ਨੇ ਕਿਹਾ ਹੈ ਕਿ ਅਮਰੀਕਾ ਨਹੀਂ ਚਾਹੁੰਦਾ ਕਿ ਤੇਲ ਦੀ ਕੀਮਤ ਵਿਚ ਹੋਰ ਵਾਧਾ ਆਏ, ਲਿਹਾਜ਼ਾ ਜਿਨ੍ਹਾਂ ਅੱਠ ਦੇਸ਼ਾਂ ਨੂੰ ਛੋਟ ਦਿਤੀ ਗਈ ਸੀ, ਉਨ੍ਹਾਂ ਵਿਚੋਂ ਭਾਰਤ, ਚੀਨ, ਜਾਪਾਨ, ਦੱਖਣ ਕੋਰੀਆ ਅਤੇ ਤੁਰਕੀ ਲਈ ਇਹ ਰਿਆਇਤ ਮਈ ਤੋਂ ਬਾਅਦ ਵੀ ਜਾਰੀ ਰਹੇਗੀ।
Crude Oil
ਸਿਰਫ਼ ਤਾਇਵਾਨ, ਯੂਨਾਨ ਅਤੇ ਇਟਲੀ ਦੀ ਰਿਆਇਤ ਖਤਮ ਹੋਵੇਗੀ। ਅਮਰੀਕਾ ਦੇ ਇਸ ਕਦਮ ਨਾਲ ਈਰਾਨ ਦਾ ਤੇਲ ਨਿਰਯਾਤ ਹੋਰ ਘੱਟ ਹੋ ਜਾਵੇਗਾ ਪਰ ਇਹ ਸਿਫ਼ਰ ਦੇ ਪੱਧਰ 'ਤੇ ਨਹੀਂ ਆਵੇਗਾ। ਅਮਰੀਕਾ ਨੇ ਚਾਰ ਨਵੰਬਰ ਨੂੰ ਤੇਲ ਰੋਕ ਲਾਗੂ ਹੋਣ ਤੋਂ ਬਾਅਦ ਭਾਰਤ, ਚੀਨ, ਜਾਪਾਨ, ਤੁਰਕੀ, ਦੱਖਣ ਕੋਰੀਆ ਸਮੇਤ ਅੱਠ ਦੇਸ਼ਾਂ ਨੂੰ ਈਰਾਨ ਵਲੋਂ ਅੰਸ਼ਿਕ ਰੂਪ ਨਾਲ ਤੇਲ ਆਯਾਤ ਦੀ ਮਨਜ਼ੂਰੀ ਦਿਤੀ ਸੀ। ਇਸ ਛੋਟ ਅਤੇ ਅਮਰੀਕਾ - ਚੀਨ ਦੇ ਵਪਾਰ ਯੁਧ ਵਰਗੇ ਕਾਰਣਾਂ ਨਾਲ ਨਵੰਬਰ - ਦਸੰਬਰ ਦੇ ਵਿਚ ਤੇਲ ਦੀਆਂ ਕੀਮਤਾਂ ਵਿਚ 40 ਫ਼ੀ ਸਦੀ ਦੀ ਕਮੀ ਆਈ ਸੀ।
Brent crude
ਹਾਲਾਂਕਿ ਤੇਲ ਉਤਪਾਦਕ ਦੇਸ਼ਾਂ ਦੇ ਸੰਗਠਨ ਓਪੇਕ ਨੇ ਦਸੰਬਰ ਵਿਚ 12 ਲੱਖ ਬੈਰਲ ਨਿੱਤ ਦੀ ਕਟੌਤੀ ਦਾ ਫ਼ੈਸਲਾ ਕੀਤਾ ਹੈ, ਜਿਸ ਦੇ ਨਾਲ ਕੀਮਤਾਂ ਵਿਚ ਥੋੜ੍ਹਾ ਬਹੁਤ ਉਛਾਲ ਆਇਆ ਹੈ।
05 ਦੇਸ਼ਾਂ ਲਈ ਜਾਰੀ ਰਹੇਗੀ ਈਰਾਨ ਤੋਂ ਕੱਚੇ ਤੇਲ ਖਰੀਦ 'ਤੇ ਛੋਟ
11 ਲੱਖ ਬੈਰਲ ਰੋਜ਼ ਰਹਿ ਜਾਵੇਗਾ ਈਰਾਨ ਦਾ ਤੇਲ ਨਿਰਯਾਤ
27 ਲੱਖ ਬੈਰਲ ਰੋਜ਼ ਨਿਰਯਾਤ ਕਰਦਾ ਸੀ ਈਰਾਨ ਰੋਕ ਤੋਂ ਪਹਿਲਾਂ
Donald Trump
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਟਰੰਪ ਪ੍ਰਸ਼ਾਸਨ ਈਰਾਨ ਦੇ ਦੋ ਵੱਡੇ ਤੇਲ ਖਰੀਦਦਾਰ ਚੀਨ ਅਤੇ ਭਾਰਤ 'ਤੇ ਰੋਕ ਲਗਾ ਕੇ ਏਸ਼ੀਆਈ ਜ਼ਮੀਨੀ ਰਾਜਨੀਤਿਕ ਵਿਵਸਥਾ ਵਿਚ ਵੱਡਾ ਬਦਲਾਅ ਨਹੀਂ ਚਾਹੁੰਦਾ। ਉਹ ਨਹੀਂ ਚਾਹੁੰਦਾ ਕਿ ਤੇਲ ਦੀ ਕੀਮਤ ਵਿਚ ਵੱਡਾ ਉਛਾਲ ਆਵੇ। ਪਾਬੰਦੀਆਂ ਤੋਂ ਬਾਅਦ ਤੋਂ ਹੀ ਈਰਾਨ ਦਾ ਤੇਲ ਨਿਰਯਾਤ ਪੰਜ ਸਾਲ ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਈਰਾਨ ਭਾਰਤ ਨੂੰ ਸਸਤਾ ਤੇਲ ਦਿੰਦਾ ਹੈ ਅਤੇ ਭੁਗਤਾਨ ਲਈ ਜ਼ਿਆਦਾ ਸਮਾਂ ਦਿੰਦਾ ਹੈ। ਉਹ ਰੁਪਏ ਵਿਚ ਵੀ ਭੁਗਤਾਨ ਸਵੀਕਾਰ ਕਰਦਾ ਹੈ।