
SBI (State Bank of India) ਨੇ ਆਪਣੇ ਸਾਰੇ SBI FASTag...
ਨਵੀਂ ਦਿੱਲੀ. ਸਟੇਟ ਬੈਂਕ ਆਫ਼ ਇੰਡੀਆ (SBI) ਨੇ ਆਪਣੇ ਸਾਰੇ ਫਾਸਟੈਗ ਗਾਹਕਾਂ ਨੂੰ ਜੁਰਮਾਨੇ ਤੋਂ ਬਚਣ ਲਈ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਨਵੇਂ ਨੋਟੀਫਿਕੇਸ਼ਨ ਦੀ ਪਾਲਣਾ ਕਰਨ ਲਈ ਕਿਹਾ ਹੈ।
SBI
SBI (State Bank of India) ਨੇ ਆਪਣੇ ਸਾਰੇ SBI FASTag ਗਾਹਕਾਂ ਨੂੰ ਟਵੀਟ ਕਰ ਕੇ ਬੇਨਤੀ ਕੀਤੀ ਹੈ ਕਿ ਉਹ FASTag ਤੋਂ ਬਿਨਾਂ FASTag ਲਾਇਨ ਵਿੱਚ ਦਾਖਲ ਨਾ ਹੋਣ, ਨਾਲ ਹੀ ਜੇ ਉਹਨਾਂ ਦਾ FASTag ਕੰਮ ਨਹੀਂ ਕਰ ਰਿਹਾ ਜਾਂ ਫਿਰ ਨਜਾਇਜ਼ ਹੈ ਤਾਂ ਤੁਹਾਨੂੰ ਰਾਸ਼ਟਰੀ ਰਾਜਮਾਰਗਾਂ 'ਤੇ ਦੁਗਣੇ ਟੋਲ ਦਾ ਭੁਗਤਾਨ ਕਰਨਾ ਪੈ ਸਕਦਾ ਹੈ।
SBI Tweet
ਫਾਸਟੈਗ ਹੋਣ ਤੇ ਵੀ ਦੁਗਣਾ ਟੋਲ ਨਾ ਲੱਗੇ ਇਸ ਲਈ ਜ਼ਰੂਰੀ ਹੈ ਕਿ ਫਾਸਟੈਗ ਵਿਚ ਕਾਫ਼ੀ ਰੀਚਾਰਜ ਹੋਵੇ ਅਤੇ ਇਹ ਮੁੜਿਆ ਹੋਇਆ ਜਾਂ ਖਰਾਬ ਨਾ ਹੋਵੇ ਤਾਂ ਜੋ ਇਹ ਸਹੀ ਤਰੀਕੇ ਨਾਲ ਕੰਮ ਕਰ ਸਕੇ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਰਾਸ਼ਟਰੀ ਰਾਜਮਾਰਗ ਫੀਸ (Determination of rates and collection) ਨਿਯਮ 2008 ਵਿੱਚ ਸੋਧ ਦੇ ਸੰਬੰਧ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
Fastag
ਨੋਟੀਫਿਕੇਸ਼ਨ ਮੁਤਾਬਕ ਜੇ ਤੁਸੀਂ ਬਿਨਾਂ ਫਾਸਟੈਗ ਲੱਗੇ ਵਹੀਕਲ ਨਾਲ ਟੋਲ ਪਲਾਜ਼ਾ ਤੇ ਫਾਸਟੈਗ ਲਾਇਨ ਵਿਚ ਦਾਖਲ ਹੁੰਦੇ ਹੋ ਤਾਂ ਤੁਹਾਨੂੰ ਵਹੀਕਲ ਕੈਟੇਗਰੀ ਮੁਤਾਬਕ ਦੁਗਣਾ ਟੋਲ ਦੇਣਾ ਪਵੇਗਾ। ਪਰ ਨਾਲ ਹੀ ਜੇ ਤੁਸੀਂ ਵਹੀਕਲ ਤੇ ਫਾਸਟੈਗ ਲੱਗਿਆ ਹੈ ਪਰ ਉਹ ਕੰਮ ਨਹੀਂ ਕਰ ਰਿਹਾ ਜਾਂ ਇਹ ਨਜਾਇਜ਼ ਹੈ ਤਾਂ ਅਜਿਹੀ ਸਥਿਤੀ ਵਿਚ ਵੀ ਤੁਹਾਨੂੰ ਦੁਗਣਾ ਟੋਲ ਭਰਨਾ ਪਵੇਗਾ।
SBI
ਇਸ ਸੋਧ ਤੋਂ ਪਹਿਲਾਂ ਸਿਰਫ ਬਿਨਾਂ ਫਾਸਟੈਗ ਲੱਗੀ ਗੱਡੀ ਨਾਲ ਟੋਲ ਪਲਾਜ਼ਾ ਦੀ ਫਾਸਟੈਗ ਲਾਇਨ ਵਿਚ ਦਾਖਲ ਹੋਣ ਤੇ ਹੀ ਦੁਗਣਾ ਟੋਲ ਦੇਣਾ ਪੈਂਦਾ ਸੀ। ਫਾਸਟੈਗ ਇਕ ਰੇਡੀਓ ਫ੍ਰੀਕੁਇੰਸੀ ਪਛਾਣ ਟੈਗ ਹੈ ਜੋ ਵਾਹਨਾਂ ਦੇ ਅਗਲੇ ਸ਼ੀਸ਼ੇ 'ਤੇ ਲਗਾਇਆ ਜਾਂਦਾ ਹੈ। ਜਦੋਂ ਫਾਸਟੈਗ ਵਾਲਾ ਵਾਹਨ ਟੋਲ ਪਲਾਜ਼ਾ ਵਿਚੋਂ ਲੰਘਦਾ ਹੈ ਤਾਂ ਟੌਲ ਟੈਕਸ ਆਪਣੇ ਆਪ ਫਾਸਟੈਗ ਨਾਲ ਜੁੜੇ ਪ੍ਰੀਪੇਡ ਜਾਂ ਬਚਤ ਖਾਤੇ ਵਿਚੋਂ ਕੱਟਿਆ ਜਾਂਦਾ ਹੈ।
Fastag
ਇਸ ਲੈਣ-ਦੇਣ ਵਿਚ ਗੱਡੀ ਨੂੰ ਰੁਕਣ ਦੀ ਕੋਈ ਜ਼ਰੂਰਤ ਨਹੀਂ ਹੈ। ਵਾਹਨ ਮਾਲਕ ਰਜਿਸਟਰਡ ਮੋਬਾਈਲ ਨੰਬਰ 'ਤੇ ਲੈਣ-ਦੇਣ ਦੀ ਜਾਣਕਾਰੀ ਪ੍ਰਾਪਤ ਕਰਦਾ ਹੈ। ਇਸ ਨਾਲ ਸਮਾਂ ਬਚਦਾ ਹੈ ਅਤੇ ਵਾਹਨ ਬਿਨਾਂ ਰੁਕੇ ਜਾ ਸਕਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।