
ਸਟੈਪ 4- ਇਕ ਨਵਾਂ ਪੇਜ਼ ਖੁੱਲ੍ਹੇਗਾ ਜਿਸ ਵਿਚ ਵੱਖ ਵੱਖ...
ਨਵੀਂ ਦਿੱਲੀ: ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਸਬਸਕ੍ਰਾਇਬਰਸ ਨੂੰ ਕਰਮਚਾਰੀ ਭਵਿੱਖਨਿਧੀ (EPF) ਵਿਚ ਨੋ ਯੋਰ ਕਸਟਮਰ (Know Your Customer-KYC) ਅਪਡੇਟ ਕਰਨ ਦੀ ਆਗਿਆ ਦਿੱਤੀ ਹੈ। ਸਬਸਕ੍ਰਾਇਬਰਸ ਈਪੀਐਫਓ ਦੀ ਆਨਲਾਈਨ ਪੋਰਟਲ epfindia.gov.in ਰਾਹੀਂ ਕੇਵਾਈਸੀ (KYC) ਅਪਡੇਟ ਕਰ ਸਕਦੇ ਹਨ।
EPFO
ਜੇ ਤੁਹਾਡਾ ਈਪੀਐਫ (EPF) ਅਕਾਉਂਟ ਕੇਵਾਈਸੀ ਕੰਪਲਾਇੰਟ ਨਹੀਂ ਹੈ ਤਾਂ EPFO ਸਬਸਕ੍ਰਾਇਬਰਸ ਦੇ ਕਲੇਮ ਰਿਕਵੈਸਟ ਨੂੰ ਰਿਜੈਕਟ ਕਰ ਸਕਦਾ ਹੈ। ਤੁਸੀਂ ਘਰ ਬੈਠੇ ਅਪਣੀ ਕੇਵਾਈਸੀ ਜਾਣਕਾਰੀ ਨੂੰ UAN (Universal Account Number) EPFO ਪੋਰਟਲ ਰਾਹੀਂ ਅਪਡੇਟ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਯੂਏਐਨ ਦੀ ਜ਼ਰੂਰਤ ਹੋਵੇਗੀ।
KYC ਅਪਡੇਸ਼ਨ ਦੇ ਫਾਇਦੇ
EPFO
ਕੇਵਾਈਸੀ ਅਪਡੇਟ ਹੈ ਤਾਂ ਪੈਸੇ ਟ੍ਰਾਂਸਫਰ ਜਾਂ ਕੱਢਵਾਉਣ ਵਿਚ ਦਿੱਕਤ ਨਹੀਂ ਆਉਂਦੀ। ਕੇਵਾਈਸੀ ਅਪਡੇਟ ਨਾ ਹੋਣ ਦੀ ਸਥਿਤੀ ਵਿਚ ਕਲੇਮ ਰਿਕਵੈਸਟ ਰਿਜੈਕਟ ਹੋ ਜਾਵੇਗੀ। ਜੇ ਤੁਸੀਂ ਕੇਵਾਈਸੀ ਦਸਤਾਵੇਜ਼ ਜਮ੍ਹਾ ਨਹੀਂ ਕਰਵਾ ਰਹੇ ਤਾਂ EPF ਮੈਂਬਰ ਨੂੰ ਕੋਈ SMS ਅਲਰਟ ਨਹੀਂ ਮਿਲੇਗਾ।
ਕੇਵਾਈਸੀ ਨੂੰ ਆਨਲਾਈਨ ਕਿਵੇਂ ਕਰੀਏ ਅਪਡੇਟ
EPFO
ਸਟੈਪ 1- ਸਭ ਤੋਂ ਪਹਿਲਾਂ EPFO ਮੈਂਬਰ ਪੋਰਟਲ ਤੇ ਜਾਣਾ ਪਵੇਗਾ। ਯੂਜ਼ਰਨੇਮ ਅਤੇ ਪਾਸਵਰਡ ਰਾਹੀਂ ਲਾਗਿਨ ਕਰੋ।
ਸਟੈਪ 2- ਟਾਪ ਮੈਨਿਊ ਬਾਰ ਵਿਚ Manage ਆਪਸ਼ਨ ਤੇ ਜਾਓ।
Leptop
ਸਟੈਪ 3- ਇੱਥੋਂ KYC ਵਿਕਲਪ ਸਿਲੈਕਟ ਕਰੋ।
ਸਟੈਪ 4- ਇਕ ਨਵਾਂ ਪੇਜ਼ ਖੁੱਲ੍ਹੇਗਾ ਜਿਸ ਵਿਚ ਵੱਖ ਵੱਖ ਦਸਤਾਵੇਜ਼ ਟਾਈਪ ਦੀ ਲਿਸਟ ਮੌਜੂਦ ਹੋਵੇਗੀ। ਦਸਤਾਵੇਜ਼ ਨੰਬਰ, ਦਸਤਾਵੇਜ਼ ਦੇ ਅਨੁਸਾਰ ਨਾਮ ਅਤੇ ਹੋਰ ਡਿਟੇਲ ਜਿਵੇਂ ਬੈਂਕ ਡਿਟੇਲਸ ਦੇ ਮਾਮਲਿਆਂ ਵਿਚ IFSC ਅਤੇ ਪਾਸਪੋਰਟ ਅਤੇ ਡ੍ਰਾਇਵਿੰਗ ਲਾਇਸੈਂਸ ਦੇ ਮਾਮਲੇ ਚ ਐਕਸਪਾਇਰੀ ਡੇਟ ਭਰੋ।
KYC
ਸਟੈਪ 5- ਹੁਣ Save ਤੇ ਕਲਿੱਕ ਕਰੋ।
ਸਟੈਪ 6- 'KYC Pending for Approval' ਕਾਲਮ ਵਿਚ ਕੇਵਾਈਸੀ ਦਸਤਾਵੇਜ਼ ਦਾ ਸਟੇਟ ਦਿਸੇਗਾ।
ਸਟੈਪ 7- ਮਾਲਕ ਵੱਲੋਂ ਦਸਤਾਵੇਜ਼ ਵੈਰੀਫਾਈ ਹੋਣ ਤੋਂ ਬਾਅਦ 'Digitally Approved KYC' ਸਟੇਟ ਨਜ਼ਰ ਆਵੇਗਾ। ਨਾਲ ਹੀ ਤੁਹਾਨੂੰ ਰਜਿਸਟਰਡ ਮੋਬਾਇਲ ਨੰਬਰ ਤੇ ਐਸਐਮਐਸ ਮਿਲੇਗਾ।
ਕੇਵਾਈਸੀ ਲਈ ਦਸਤਾਵੇਜ਼ ਦੀ ਹੋਵੇਗੀ ਜ਼ਰੂਰਤ
ਕੇਵਾਈਸੀ ਅਪਡੇਟ ਕਰਨ ਲਈ ਆਧਾਰ ਨੰਬਰ (Aadhaar Number), ਪਰਮਾਨੈਂਟ ਅਕਾਉਂਟ ਨੰਬਰ (PAN), ਬੈਂਕ ਅਕਾਉਂਟ ਨੰਬਰ, ਪਾਸਪੋਰਟ, ਡ੍ਰਾਇਵਿੰਗ ਲਾਇਸੈਂਸ ਆਦਿ ਦੀ ਜ਼ਰੂਰਤ ਪੈਂਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।