ਸ਼ੇਅਰ ਬਾਜ਼ਾਰ ਨੇ ਰਚਿਆ ਇਤਿਹਾਸ: ਨਵੇਂ ਸਿਖ਼ਰ ’ਤੇ ਪਹੁੰਚਿਆ ਸੈਂਸੈਕਸ, ਨਿਫਟੀ ’ਚ ਵੀ ਆਇਆ ਉਛਾਲ
Published : Jun 21, 2023, 11:26 am IST
Updated : Jun 21, 2023, 11:26 am IST
SHARE ARTICLE
Stock Market: Sensex Hits All-Time High
Stock Market: Sensex Hits All-Time High

ਸੈਂਸੈਕਸ ਕਰੀਬ ਸੱਤ ਮਹੀਨਿਆਂ ਬਾਅਦ ਇਸ ਪਧਰ 'ਤੇ ਪਹੁੰਚਿਆ ਹੈ

 

ਮੁੰਬਈ: ਘਰੇਲੂ ਸ਼ੇਅਰ ਬਾਜ਼ਾਰ ਨੇ ਅੱਜ ਯਾਨੀ ਬੁਧਵਾਰ ਨੂੰ ਨਵਾਂ ਇਤਿਹਾਸ ਰਚਿਆ ਹੈ। ਬੰਬੇ ਸਟਾਕ ਐਕਸਚੇਂਜ ਦੇ ਪ੍ਰਮੁੱਖ ਸੰਵੇਦਨਸ਼ੀਲ ਸੂਚਕਾਂਕ ਸੈਂਸੈਕਸ ਨੇ ਅਪਣਾ ਨਵਾਂ ਆਲ ਟਾਈਮ ਹਾਈ ਪਧਰ ਨੂੰ ਛੂਹ ਲਿਆ ਹੈ। ਸੈਂਸੈਕਸ ਨੂੰ ਪੁਰਾਣਾ ਰਿਕਾਰਡ ਤੋੜਨ 'ਚ 203 ਦਿਨ ਲੱਗੇ। ਇਸ ਤੋਂ ਪਹਿਲਾਂ 1 ਦਸੰਬਰ 2023 ਨੂੰ ਸੈਂਸੈਕਸ ਨੇ 63583.07 ਦੇ ਪਧਰ 'ਤੇ ਪਹੁੰਚ ਕੇ ਆਲ ਟਾਈਮ ਹਾਈ ਦਾ ਨਵਾਂ ਰਿਕਾਰਡ ਬਣਾਇਆ ਸੀ। ਅੱਜ ਸਵੇਰੇ 10 ਵਜੇ ਦੇ ਆਸ-ਪਾਸ ਇਹ 63,588.31 ਦੇ ਪਧਰ 'ਤੇ ਪਹੁੰਚ ਗਿਆ।

ਇਹ ਵੀ ਪੜ੍ਹੋ: ਹੁਣ ਦੇਸ਼ 'ਚ ਚੱਲਣਗੀਆਂ ਫਲੈਕਸ ਇੰਜਣ ਵਾਲੀਆਂ ਗੱਡੀਆਂ : ਨਿਤਿਨ ਗਡਕਰੀ 

ਬੀ.ਐਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 146 ਅੰਕਾਂ ਦੇ ਵਾਧੇ ਨਾਲ 63,473.70 'ਤੇ ਖੁਲ੍ਹਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ ਸ਼ੁਰੂਆਤੀ ਕਾਰੋਬਾਰ 'ਚ 37 ਅੰਕ ਚੜ੍ਹ ਕੇ 18,853.70 'ਤੇ ਸੀ। ਬਾਅਦ ਵਿਚ ਸੈਂਸੈਕਸ 260.61 ਅੰਕ ਵਧ ਕੇ 63,588.31 ਦੇ ਅਪਣਾ ਸਰਵਕਾਲੀ ਉੱਚ ਪਧਰ 'ਤੇ ਪਹੁੰਚ ਗਿਆ। ਸੈਂਸੈਕਸ ਕਰੀਬ ਸੱਤ ਮਹੀਨਿਆਂ ਬਾਅਦ ਇਸ ਪਧਰ 'ਤੇ ਪਹੁੰਚਿਆ ਹੈ। ਇਸ ਤੋਂ ਇਲਾਵਾ ਨਿਫਟੀ ਵਿਚ ਵੀ ਉਛਾਲ ਆਇਆ ਹੈ।

ਇਹ ਵੀ ਪੜ੍ਹੋ: ਸਰਕਾਰ ਵਲੋਂ ਸਿੱਖ ਮਾਮਲਿਆਂ ’ਚ ਦਖ਼ਲਅੰਦਾਜ਼ੀ ਨੂੰ ਲੈ ਕੇ 26 ਜੂਨ ਨੂੰ ਹੋਵੇਗਾ ਵਿਸ਼ੇਸ਼ ਇਜਲਾਸ : ਐਡਵੋਕੇਟ ਧਾਮੀ

ਨਿਫਟੀ ਅੱਜ 18,875.90 ਤਕ ਜਾ ਕੇ ਵਾਪਸ ਆਇਆ ਪਰ ਇਤਿਹਾਸਕ ਉਚਾਈ  ਨੂੰ ਅਜੇ ਤਕ ਪਾਰ ਨਹੀਂ ਕਰ ਸਕਿਆ। ਇਸ ਤੋਂ ਪਹਿਲਾਂ ਪਿਛਲੇ ਸਾਲ 1 ਦਸੰਬਰ ਨੂੰ ਸੈਂਸੈਕਸ ਦਿਨ ਦੇ ਕਾਰੋਬਾਰ ਦੌਰਾਨ 63,583.07 ਅੰਕਾਂ ਦੇ ਰਿਕਾਰਡ ਉੱਚ ਪਧਰ ਨੂੰ ਛੂਹ ਗਿਆ ਸੀ।

ਇਹ ਵੀ ਪੜ੍ਹੋ: 27 ਜੂਨ ਨੂੰ ਸੂਬੇ ਭਰ 'ਚ ਹੋਵੇਗਾ ਬੱਸਾਂ ਦਾ ਚੱਕਾ ਜਾਮ

ਪਾਵਰ ਗਰਿੱਡ, ਅਲਟਰਾਟੈੱਕ ਸੀਮੈਂਟ, ਐਚ.ਡੀ.ਐਫ.ਸੀ. ਬੈਂਕ, ਵਿਪਰੋ, ਐਚ.ਡੀ.ਐਫ.ਸੀ., ਹਿੰਦੁਸਤਾਨ ਯੂਨੀਲੀਵਰ, ਐਲ. ਐਂਡ ਟੀ., ਟੈਕ ਮਹਿੰਦਰਾ, ਬਜਾਜ ਫਿਨਸਰਵ, ਟਾਈਟਨ, ਟੀ.ਸੀ.ਐਸ. ਅਤੇ ਰਿਲਾਇੰਸ ਇੰਡਸਟਰੀਜ਼ ਸੈਂਸੈਕਸ ਦੀਆਂ ਕੰਪਨੀਂਆਂ ਵਿਚ ਲਾਭਕਾਰੀ ਸਨ। ਦੂਜੇ ਪਾਸੇ ਟਾਟਾ ਸਟੀਲ, ਐਨ.ਟੀ.ਪੀ.ਸੀ., ਟਾਟਾ ਮੋਟਰਜ਼, ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਏਸ਼ੀਅਨ ਪੇਂਟਸ ਦੇ ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement