
ਜਿਓ ਹੁਣ ਬਾਜ਼ਾਰ ‘ਚ ਇਕ ਹੋਰ ਧਮਾਕੇਦਾਰ ਕਦਮ ਰੱਖਣ ਜਾ ਰਿਹਾ ਹੈ...
ਨਵੀਂ ਦਿੱਲੀ : ਜਿਓ ਹੁਣ ਬਾਜ਼ਾਰ ‘ਚ ਇਕ ਹੋਰ ਧਮਾਕੇਦਾਰ ਕਦਮ ਰੱਖਣ ਜਾ ਰਿਹਾ ਹੈ। ਰਿਲਾਇੰਸ ਜਿਓ ਗੀਗਾ ਫਾਇਬਰ ਵਿਚ ਬ੍ਰਾਡਬੈਂਡ, ਲੈਂਡਲਾਈਨ ‘ਤੇ ਟੀਵੀ ਸਰਵਿਸ ਦਾ ਮਜ਼ਾ ਇਕ ਹੀ ਪਲਾਨ ਵਿਚ ਲੈ ਸਕੋਗੇ, ਜਿਸ ਦੀ ਕੀਮਤ 600 ਰੁਪਏ ਪ੍ਰਤੀ ਮਹੀਨਾ ਹੋਵੇਗੀ। ਪਹਿਲੇ ਸਾਲ ਵਿਚ ਇਹ ਸਭ ਕੁਝ ਮੁਫ਼ਤ ਮਿਲੇਗਾ। ਫਿਲਹਾਲ ਨਵੀਂ ਦਿੱਲੀ ਤੇ ਮੁੰਬਈ ਵਿਚ ਜਿਓ ਵਲੋਂ ਗੀਗਾ ਫਾਇਬਰ ਦਾ ਪ੍ਰੀਖਣ ਕੀਤਾ ਜਾ ਰਿਹਾ ਹੈ। ਜਿਓ ਵੱਲੋਂ ਇਨ੍ਹਾਂ ਦੋ ਸ਼ਹਿਰਾਂ ਵਿਚ 100 ਮੈਗਾਬਾਈਟ ਪ੍ਰਤੀ ਸਕਿੰਟ ਦੀ ਸਪੀਡ ਵਿਚ 100 ਗੀਗਾਬਾਈਟ ਡਾਟਾ ਮੁਫ਼ਤ ਦਿੱਤਾ ਜਾ ਰਿਹਾ ਹੈ।
SBI and Jio
ਜਲਦ ਹੀ ਇਹ ਸਰਵਿਸ ਹੋਰ ਸ਼ਹਿਰਾਂ ਵਿਚ ਵੀ ਸ਼ੁਰੂ ਹੋਣ ਵਾਲੀ ਹੈ। ਸੂਤਰਾਂ ਮੁਤਾਬਿਕ, ਕੰਪਨੀ ਅਗਲੇ ਤਿੰਨ ਮਹੀਨਿਆਂ ਵਿਚ ਟੈਲੀਫੋਨ ਤੇ ਟੀਵੀ ਸੇਵਾਵਾਂ ਨੂੰ ਵੀ ਇਸ ਨਾਲ ਜੋੜਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਜਿਓ ਗੀਗਾ ਫਾਇਬਰ ਵਪਾਰਕ ਤੌਰ ‘ਤੇ ਲਾਂਚ ਹੋ ਜਾਵੇਗਾ ਤਾਂ ਇਹ ਤਿੰਨੋਂ ਸਰਵਿਸ ਇਕ ਸਾਲ ਤੱਕ ਲਈ ਮੁਫ਼ਤ ਮਿਲਣਗੀਆਂ। ਸਿਰਫ਼ ਰਾਊਟਰ ਲਈ ਇਕ ਵਾਰ ਵਿਚ 4500 ਰੁਪਏ ਦੀ ਰਕਮ ਜਮ੍ਹਾਂ ਕਰਾਉਣ ਦੀ ਜ਼ਰੂਰਤ ਹੋਵੇਗੀ। ਲੈਂਡਲਾਈਨ ‘ਤੇ ਜਿੰਨੀ ਮਰਜ਼ੀ ਚਾਹੋ ਕਾਲ ਕਰ ਸਕੋਗੇ। ਟੀ.ਵੀ ਚੈਨਲ ਇੰਟਰਨੈਟ ‘ਤੇ ਡਲਿਵਰ ਹੋਣਗੇ।
Jio
ਉਥੇ ਹੀ, ਰਾਊਟਰ ਬਾਕਸ ਨਾਲ 40-45 ਡਿਵਾਇਸ ਨੂੰ ਕੁਨੈਕਟ ਕੀਤਾ ਜਾ ਸਕਦਾ ਹੈ, ਯਾਨੀ ਮੋਬਾਇਲ ਫੋਨ, ਸਮਾਰਟ ਟੀ.ਵੀ ਲੈਪਟਾਪ, ਟੈਬਲੈਟ ਅਤੇ ਹੋਰ ਸਮਾਰਟ ਡਿਵਾਈਸ ਨੂੰ ਤੁਸੀਂ ਇਸ ਨਾਲ ਲਿੰਕ ਕਰ ਕੇ ਇੰਟਰਨੈੱਟ ਦਾ ਮਜ਼ਾ ਵੀ ਲੈ ਸਕਦੇ ਹੋ। ਹਾਲਾਂਕਿ ਇਸ ਸਮਾਰਟ ਹੋਮ ਸਰਵਿਸ ਪਲਾਨ ਦੀ ਕੀਮਤ 1,000 ਰੁਪਏ ਪ੍ਰਤੀ ਮਹੀਨਾ ਹੋਵੇਗੀ। ਜਿਓ ਗੀਗਾਫਾਈਰ ਦੀ ਵਪਾਰਕ ਸ਼ੁਰੂਆਤ ਵਾਇਰਡ ਬ੍ਰਾਡਬੈਂਡ ਬਾਜ਼ਾਰ ‘ਚ ਉਸੇ ਤਰ੍ਹਾਂ ਦੀ ਹਲਚਲ ਮਚਾ ਸਕਦੀ ਹੈ। ਜਿਵੇਂ ਜਿਓ ਨੇ ਮਚਾਈ ਸੀ।