
ਵਿਆਹਾਂ ਦੇ ਮੌਸਮ ਦੇ ਬਾਵਜੂਦ ਸੰਸਾਰਕ ਪੱਧਰ 'ਤੇ ਹੋ ਰਹੀ ਉਠਾ-ਪਟਕ ਤੇ ਡਾਲਰ...
ਨਵੀਂ ਦਿੱਲੀ: ਵਿਆਹਾਂ ਦੇ ਮੌਸਮ ਦੇ ਬਾਵਜੂਦ ਸੰਸਾਰਕ ਪੱਧਰ 'ਤੇ ਹੋ ਰਹੀ ਉਠਾ-ਪਟਕ ਤੇ ਡਾਲਰ ਦੀ ਤੁਲਨਾ 'ਚ ਰੁਪਏ 'ਚ ਰਹੀ ਮਜ਼ਬੂਤੀ ਦੇ ਕਾਰਨ ਦਿੱਲੀ ਸਰਾਫਾ ਬਾਜ਼ਾਰ 'ਚ ਸ਼ਨੀਵਾਰ ਨੂੰ ਸੋਨਾ 145 ਰੁਪਏ ਟੁੱਟ ਕੇ 39,340 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਅਤੇ ਚਾਂਦੀ 285 ਰੁਪਏ ਡਿੱਗ ਕੇਸ 45,900 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।
Gold
ਕੌਮਾਂਤਰੀ ਬਾਜ਼ਾਰ 'ਚ ਦੋਵਾਂ ਕੀਮਤੀ ਧਾਤੂਆਂ 'ਚ ਨਰਮੀ ਰਹੀ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਹਫਤਾਵਾਰ 'ਤੇ ਸ਼ੁੱਕਰਵਾਰ ਰਾਤ ਨੂੰ ਕਾਰੋਬਾਰ ਬੰਦ ਹੋਣ 'ਤੇ ਸੋਨਾ ਹਾਜ਼ਿਰ ਕਰੀਬ 3 ਡਾਲਰ ਉਤਰ ਕੇ 1,462.25 ਡਾਲਰ ਪ੍ਰਤੀ ਔਂਸ ਰਿਹਾ।
Gold
ਦਸੰਬਰ ਦਾ ਅਮਰੀਕੀ ਸੋਨਾ ਵਾਇਦਾ 4.00 ਡਾਲਰ ਉਤਰ ਕੇ 1,466.10 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਚਾਂਦੀ ਹਾਜ਼ਿਰ 0.13 ਡਾਲਰ ਫਿਸਲ ਕੇ 16.96 ਡਾਲਰ ਪ੍ਰਤੀ ਔਂਸ ਬੋਲੀ ਗਈ ਹੈ।