
ਦੇਸ਼ ਦਾ ਦੂਜਾ ਸੱਭ ਤੋਂ ਵੱਡਾ ਸਰਕਾਰੀ ਬੈਂਕ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਡਿਜੀਟਲ ਲੈਣ-ਦੇਣ ਦੇ ਮਾਮਲੇ 'ਚ ਸੱਭ ਸਰਕਾਰੀ ਬੈਂਕਾਂ ਤੋਂ ਅੱਗੇ ਨਿਕਲ ਗਿਆ ਹੈ...........
ਨਵੀਂ ਦਿੱਲੀ: ਦੇਸ਼ ਦਾ ਦੂਜਾ ਸੱਭ ਤੋਂ ਵੱਡਾ ਸਰਕਾਰੀ ਬੈਂਕ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਡਿਜੀਟਲ ਲੈਣ-ਦੇਣ ਦੇ ਮਾਮਲੇ 'ਚ ਸੱਭ ਸਰਕਾਰੀ ਬੈਂਕਾਂ ਤੋਂ ਅੱਗੇ ਨਿਕਲ ਗਿਆ ਹੈ। ਡਿਪਾਰਟਮੈਂਟ ਆਫ਼ ਫ਼ਾਇਨੈਂਸ਼ੀਅਲ ਸਰਵਿਸਜ਼ ਦੀ ਰੀਪੋਰਟ 'ਚ ਇਹ ਗੱਲ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਨੀਰਵ ਮੋਦੀ ਧੋਖਾਧੜੀ ਤੋਂ ਬਾਅਦ ਬੈਂਕ ਦੀ ਦਿਖ 'ਤੇ ਨਕਾਰਾਤਮਕ ਅਸਰ ਪਿਆ ਸੀ। ਡੀਐਫ਼ਐਸ ਨੇ ਹਾਲੀਆ ਰੀਪੋਰਟ ਦੇ ਆਧਾਰ 'ਤੇ ਭਾਰਤ 'ਚ ਡਿਜੀਟਲ ਲੈਣ-ਦੇਣ 'ਚ ਪੀਐਨਬੀ ਨੰਬਰ ਇਕ ਪੀਐਸਯੂ ਬੈਂਕ ਹੈ। ਬੈਂਕ ਡਿਜੀਟਨ ਇੰਡੀਆ ਪਹਿਲਾ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਬੈਂਕ ਨੇ 71 ਦੇ ਸਕੋਰ ਨਾਲ ਸਰਕਾਰ ਵਲੋਂ 'ਚੰਗਾ' ਦੇ ਰੂਪ 'ਚ ਰੈਂਕ ਪ੍ਰਾਪਤ ਕੀਤਾ ਹੈ, ਜੋ ਪ੍ਰਦਰਸ਼ਨ ਦੀ ਸਰਬੋਤਮ ਸ਼੍ਰੇਣੀ ਹੈ। ਸਰਕਾਰੀ ਬੈਂਕ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਨੇ ਮੋਬਾਈਲ ਬੈਂਕਿੰਗ ਨੂੰ ਬੇਹੱਦ ਆਸਾਨ ਬਣਾ ਦਿਤਾ ਹੈ। ਹੁਣ ਬਿਨਾਂ ਲਾਈਨ 'ਚ ਲੱਗੇ ਘਰ ਬੈਠਿਆਂ ਹੀ ਐਸਐਮਐਸ 'ਤੇ ਕਿਸੇ ਵੀ ਸਮੇਂ ਖਾਤੇ ਦਾ ਬਕਾਇਆ ਜਾਣ ਸਕਦੇ ਹਾਂ। ਮਿਨੀ ਸਟੇਟਮੈਂਟ ਕਢਵਾਈ ਜਾ ਸਕਦੀ ਹੈ। ਚੈਕ ਦਾ ਸਟੇਟਸ ਪਤਾ ਕੀਤਾ ਜਾ ਸਕਦਾ ਹੈ। ਨਾਲ ਹੀ ਚੈਕ ਦਾ ਭੁਗਤਾਨ ਵੀ ਰੋਕਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਇਹ ਸੱਭ ਜਾਣਕਾਰੀ ਪੀਐਨਬੀ ਦੀ ਵੈਬਸਾਈਟ 'ਤੇ ਉਪਲਬਧ ਹੈ। (ਏਜੰਸੀ)