
ਕੌਮੀ ਕੰਪਨੀ ਕਾਨੂੰਨੀ ਅਪੀਲੀ ਅਥਾਰਟੀ (ਐਨਸੀਏਐਲਟੀ) ਨੇ ਸਾਇਰਸ ਮਿਸਤਰੀ ਨੂੰ ਥੋੜ੍ਹੀ ਰਾਹਤ ਦਿੰਦਿਆਂ ਕਿਹਾ ਕਿ ਟਾਟਾ ਸੰਨਜ਼ ਮਿਸਤਰੀ ਨੂੰ ਉਨ੍ਹਾਂ ਦੇ ਸ਼ੇਅਰ ਵੇਚਣ........
ਨਵੀਂ ਦਿੱਲੀ : ਕੌਮੀ ਕੰਪਨੀ ਕਾਨੂੰਨੀ ਅਪੀਲੀ ਅਥਾਰਟੀ (ਐਨਸੀਏਐਲਟੀ) ਨੇ ਸਾਇਰਸ ਮਿਸਤਰੀ ਨੂੰ ਥੋੜ੍ਹੀ ਰਾਹਤ ਦਿੰਦਿਆਂ ਕਿਹਾ ਕਿ ਟਾਟਾ ਸੰਨਜ਼ ਮਿਸਤਰੀ ਨੂੰ ਉਨ੍ਹਾਂ ਦੇ ਸ਼ੇਅਰ ਵੇਚਣ ਲਈ ਮਜਬੂਰ ਨਹੀਂ ਕਰ ਸਕਦੀ ਹੈ। ਜਸਟਿਸ ਐਸ.ਜੇ. ਮੁਖੋਪਾਧਿਆਏ ਦੀ ਅਗਵਾਈ ਵਾਲੇ ਦੋ ਜੱਜਾਂ ਦੇ ਬੈਂਚ ਨੇ ਹਾਲਾਂ ਕਿ ਟਾਟਾ ਸੰਨਜ਼ ਨੂੰ ਨਿੱਜੀ ਕੰਪਨੀ 'ਚ ਤਬਦੀਲ ਕਰਨ 'ਤੇ ਰੋਕ ਲਗਾਉਣ ਦੀ ਮਿਸਤਰੀ ਦੀ ਅਪੀਲ ਰੱਦ ਕਰ ਦਿਤੀ ਹੈ।
ਅਦਾਲਤ ਨੇ ਕਿਹਾ ਕਿ ਇਸ ਮਾਮਲੇ 'ਚ ਚਾਰ ਸਤੰਬਰ ਨੂੰ ਆਖ਼ਰੀ ਸੁਣਵਾਈ ਤੋਂ ਬਾਅਦ ਹੀ ਟਾਟਾ ਸੰਨਜ਼ ਨੂੰ ਨਿੱਜੀ ਕੰਪਨੀ 'ਚ ਬਦਲਣ ਦੇ ਮਸਲੇ 'ਤੇ ਫ਼ੈਸਲਾ ਹੋਵੇਗਾ। ਐਨਸੀਐਲਏਟੀ ਨੇ ਮਿਸਤਰੀ ਨੂੰ ਟਾਟਾ ਸੰਸ ਦੇ ਮੁਖੀ ਦੇ ਅਹੁਦੇ ਤੋਂ 2016 'ਚ ਹਟਾਏ ਜਾਣ ਵਿਰੁਧ ਉਨ੍ਹਾਂ ਦੀ ਅਪੀਲ ਸਵੀਕਾਰ ਕਰ ਲਈ ਹੈ। ਅਪੀਲ ਐਨਸੀਐਲਟੀ ਦੇ ਮੁੰਬਈ ਬੈਂਚ ਵਿਰੁਧ ਦਰਜ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਹੀ ਸਾਇਰਸ ਮਿਸਤਰੀ ਨੂੰ ਟਾਟਾ ਸੰਨਜ਼ ਦੇ ਚੇਅਰਮੈਨ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਸ਼ੁਰੂ ਹੋਏ ਵਿਵਾਦ ਸਬੰਧੀ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐਨਸੀਐਲਟੀ) ਨੇ ਅਪਣਾ ਫ਼ੈਸਲਾ ਸੁਣਾਇਆ ਸੀ। ਐਨਸੀਐਲਟੀ ਨੇ ਰਤਨ ਟਾਟਾ ਦੇ ਪੱਖ 'ਚ ਫ਼ੈਸਲਾ ਸੁਣਾਇਆ ਸੀ। ਐਨਸੀਐਲਟੀ ਨੇ ਸਾਇਰਸ ਮਿਸਤਰੀ ਦੀ ਅਪੀਲ ਨੂੰ ਰੱਦ ਕਰ ਦਿਤਾ। (ਏਜੰਸੀ)