
ਇੰਡਿਗੋ ਨੇ ਤੇਲ ਅਤੇ ਏਅਰਕ੍ਰਾਫ਼ਟ ਫ਼ਿਊਲ (ਏਟੀਐਫ਼) ਦੀਆਂ ਕੀਮਤਾਂ 'ਚ ਵਾਧੇ ਦੇ ਚਲਦਿਆਂ ਫ਼ਿਊਲ ਸਰਚਾਰਜ ਵਧਾਉਣ ਦਾ ਫੈ਼ੈਸਲਾ ਲਿਆ ਹੈ। ਕੰਪਨੀ ਬੁੱਧਵਾਰ ਤੋਂ ਘਰੇਲੂ...
ਨਵੀਂ ਦਿੱਲੀ : ਇੰਡਿਗੋ ਨੇ ਤੇਲ ਅਤੇ ਏਅਰਕ੍ਰਾਫ਼ਟ ਫ਼ਿਊਲ (ਏਟੀਐਫ਼) ਦੀਆਂ ਕੀਮਤਾਂ 'ਚ ਵਾਧੇ ਦੇ ਚਲਦਿਆਂ ਫ਼ਿਊਲ ਸਰਚਾਰਜ ਵਧਾਉਣ ਦਾ ਫੈ਼ੈਸਲਾ ਲਿਆ ਹੈ। ਕੰਪਨੀ ਬੁੱਧਵਾਰ ਤੋਂ ਘਰੇਲੂ ਉਡਾਨਾਂ 'ਚ 1000 ਕਿਮੀ ਤਕ ਦੀ ਯਾਤਰਾ 'ਤੇ 200 ਅਤੇ ਇਸ ਤੋਂ ਜ਼ਿਆਦਾ 'ਤੇ 400 ਰੁਪਏ ਹੋਰ ਸਰਚਾਰਜ ਮੁਸਾਫ਼ਰਾਂ ਤੋਂ ਵਸੂਲ ਕਰੇਗੀ। ਫਿਲਹਾਲ, ਭਾਰਤੀ ਏਅਰਲਾਈਨਜ਼ 'ਚ ਸਿਰਫ਼ ਇੰਡਿਗੋ ਨੇ ਹੀ ਫ਼ਿਊਲ ਸਰਚਾਰਜ ਵਧਾਇਆ ਹੈ।
IndiGo tickets to get expensive
ਕੰਪਨੀ ਨੇ ਕਿਹਾ ਹੈ ਕਿ ਜਿਵੇਂ ਹੀ ਤੇਲ ਕੀਮਤਾਂ ਘੱਟ ਹੋਣਗੀਆਂ, ਇਸ ਨੂੰ ਘਟਾਇਆ ਜਾਂ ਵਾਪਸ ਵੀ ਲਿਆ ਜਾ ਸਕਦਾ ਹੈ। ਖ਼ਬਰਾਂ ਮੁਤਾਬਕ, ਇੰਡਿਗੋ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਤੇਲ ਅਤੇ ਏਟੀਐਫ਼ ਦੀ ਵਧਦੀ ਕੀਮਤਾਂ ਨੂੰ ਦੇਖਦੇ ਹੋਏ 30 ਮਈ ਤੋਂ ਫ਼ਿਊਲ ਸਰਚਾਰਜ ਵਿਚ ਫ਼ੇਰਬਦਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਸ ਨਾਲ ਹਰ ਟਿਕਟ 'ਤੇ 200 ਤੋਂ 400 ਰੁਪਏ ਤਕ ਸਰਚਾਰਜ ਵਧੇਗਾ।
IndiGo tickets expensive
ਫਿਲਹਾਲ, ਅੰਤਰਰਾਸ਼ਟਰੀ ਪੱਧਰ 'ਤੇ ਰੁਪਏ ਦੀਆਂ ਕੀਮਤਾਂ ਵਿਚ ਆਈ ਗਿਰਾਵਟ ਨਾਲ ਏਅਰਲਾਈਨ 'ਤੇ ਬੋਝ ਵਧ ਰਿਹਾ ਹੈ। ਅੱਗੇ ਤੇਲ ਕੀਮਤਾਂ 'ਚ ਕਮੀ ਆਉਣ 'ਤੇ ਸਰਚਾਰਜ ਘਟਾਇਆ ਜਾਂ ਇਸ ਨੂੰ ਵਾਪਸ ਵੀ ਲਿਆ ਜਾ ਸਕਦਾ ਹੈ। ਜਹਾਜ਼ ਖ਼ਰਚ ਦਾ 40 ਫ਼ੀ ਸਦੀ ਹਿੱਸਾ ਬਾਲਣ 'ਤੇ ਹੀ ਖ਼ਰਚ ਹੋ ਜਾਂਦਾ ਹੈ। ਇੰਡਿਗੋ ਦੇ ਮੁੱਖ ਵਪਾਰਕ ਅਧਿਕਾਰੀ ਸੰਜੇ ਕੁਮਾਰ ਨੇ ਕਿਹਾ ਕਿ ਭਾਰਤ 'ਚ ਇਸ ਮਹੀਨੇ ਪਿਛਲੇ ਸਾਲ (ਮਈ) ਦੇ ਮੁਕਾਬਲੇ ਏਟੀਐਫ਼ 25 ਫ਼ੀ ਸਦੀ ਤਕ ਮਹਿੰਗਾ ਹੋ ਚੁਕਿਆ ਹੈ। ਇਸ ਦੇ ਚਲਦਿਆਂ ਏਅਰਲਾਈਨ ਅਪਣਾ ਬੋਝ ਮੁਸਾਫ਼ਰਾਂ ਨਾਲ ਸਰਚਾਰਜ ਦੇ ਤੌਰ 'ਤੇ ਸਾਂਝਾ ਕਰ ਰਹੀ ਹੈ।
IndiGo tickets
ਪਿਛਲੇ 10 ਸਾਲ ਵਿਚ ਦੇਸ਼ 'ਚ ਹਵਾਈ ਕਿਰਾਇਆ ਮੌਜੂਦਾ ਹਾਲਤ ਦੇ ਲਿਹਾਜ਼ ਨਾਲ 50 ਫ਼ੀ ਸਦੀ ਘੱਟ ਹੋਇਆ ਹੈ। ਉਮੀਦ ਹੈ ਕਿ ਕੰਪਨੀ ਦੇ ਇਸ ਫ਼ੈਸਲੇ ਦਾ ਕੋਈ ਵਿਪਰੀਤ ਪ੍ਰਭਾਵ ਨਹੀਂ ਪਵੇਗਾ ਅਤੇ ਇੰਡਿਗੋ ਵਿਚ ਰੋਜ਼ ਸਫ਼ਰ ਕਰਨ ਵਾਲੇ 1.5 ਲੱਖ ਮੁਸਾਫ਼ਰਾਂ ਦਾ ਸਹਿਯੋਗ ਸਾਨੂੰ ਮਿਲੇਗਾ। ਦਸ ਦਈਏ ਕਿ ਹਰ ਦਿਨ ਇੰਡਿਗੋ ਦੀ 1000 ਤੋਂ ਜ਼ਿਆਦਾ ਜਹਾਜ਼ ਉਡਾਨ ਭਰਦੇ ਸਨ। 31 ਮਾਰਚ ਤਕ ਇਹਨਾਂ ਵਿਚ 153 ਏਅਰਬਸ ਏ320 ਅਤੇ 6 ਏਟੀਆਰ ਏਅਰਕ੍ਰਾਫ਼ਟ ਸ਼ਾਮਲ ਸਨ।