
ਅਪ੍ਰੈਲ ਮਹੀਨੇ ਵਿਚ ਸਰਕਾਰੀ ਅਤੇ ਪ੍ਰਾਈਵੇਟ ਸੈਕਟਰ ਦੇ ਸਾਰੇ ਬੈਂਕ 15 ਦਿਨ ਬੰਦ...
ਨਵੀਂ ਦਿੱਲੀ: ਅਪ੍ਰੈਲ ਮਹੀਨੇ ਵਿਚ ਸਰਕਾਰੀ ਅਤੇ ਪ੍ਰਾਈਵੇਟ ਸੈਕਟਰ ਦੇ ਸਾਰੇ ਬੈਂਕ 15 ਦਿਨ ਬੰਦ ਰਹਿਣਗੇ। ਤੁਸੀਂ ਬੈਂਕ ਦੇ ਸੰਬੰਧੀ ਕੰਮਾਂ ਨੂੰ ਉਨ੍ਹਾਂ ਦੀਆਂ ਛੁੱਟੀਆਂ ਦੇ ਹਿਸਾਬ ਨਾਲ ਜਰੂਰ ਨਿਪਟਾਉਣਾ ਚਾਹੋਗੇ। ਇਸ ਲਈ ਮਹੀਨੇ ਦੀਆਂ ਇਨ੍ਹਾਂ ਤਰੀਕਾਂ ਨੂੰ ਨੋਟ ਕਰ ਲਓ। ਰਿਜ਼ਰਵ ਬੈਂਕ ਆਫ ਇੰਡੀਆ ਦੀ ਵੈਬਸਾਈਟ ਉਤੇ ਦਿੱਤੀਆਂ ਗਈਆਂ ਬੈਂਕ ਛੁੱਟੀਆਂ ਦੀ ਜਾਣਕਾਰੀ ਦੇ ਮੁਤਾਬਿਕ, 1 ਅਤੇ 2 ਅਪ੍ਰੈਲ ਨੂੰ ਬੈਂਕ ਰਹਿਣਗੇ ਕਿਉਂਕਿ 1 ਅਪ੍ਰੈਲ ਨੂੰ ਕਲੋਜ਼ਿੰਗ ਆਫ਼ ਅਕਾਉਂਟਸ ਦੇ ਚਲਦੇ ਛੁੱਟੀ ਦੀ ਸੂਚਨਾ ਜਾਰੀ ਕੀਤੀ ਗਈ ਹੈ।
Bank Close
ਜਦਕਿ 2 ਅਪ੍ਰੈਲ ਨੂੰ ਗੁੱਡ ਫ੍ਰਾਈਡੇ ਵਾਲੇ ਦਿਨ ਵੀ ਬੈਂਕਾਂ ਵਿਚ ਛੁੱਟੀ ਰਹੇਗੀ। ਹਾਲਾਂਕਿ ਗੁਡ ਫ੍ਰਾਈਡੇ ਦੇ ਦਿਨ ਅਹਿਮਦਾਬਾਦ, ਚੰਡੀਗੜ੍ਹ, ਗੁਹਾਟੀ, ਜੈਪੁਰ, ਸ਼ਿਮਲਾ ਅਤੇ ਜੰਮੂ ਵਿਚ ਬੈਂਕ ਖੁਲ੍ਹੇ ਰਹਿਣਗੇ। ਇਸ ਤੋਂ ਇਲਾਵਾ 4 ਤੇ 5 ਅਪ੍ਰੈਲ ਨੂੰ ਵੀ ਬੈਂਕ ਬੰਦ ਰਹਿਣਗੇ, 4 ਅਪ੍ਰੈਲ ਨੂੰ ਐਤਵਾਰ ਹੈ, ਜਦਕਿ ਆਰਬੀਆਈ ਦੇ ਮੁਤਾਬਿਕ 5 ਅਪ੍ਰੈਲ ਨੂੰ ਕੇਵਲ ਹੈਦਰਾਬਾਦ ਵਿਚ ਬਾਬੂ ਜਗਜੀਵਨ ਰਾਮ ਜੈਅੰਤੀ ਵਾਲੇ ਦਿਨ ਵੀ ਬੈਂਕ ਬੰਦ ਰਹਿਣਗੇ। ਹੋਰ ਸਾਰੇ ਰਾਜਾਂ ਵਿਚ ਬੈਂਕ ਖੁੱਲ੍ਹ ਰਹਿਣਗੇ।
Bank
ਅਪ੍ਰੈਲ ਮਹੀਨੇ ਦੀਆਂ ਹੋਰ ਛੁੱਟੀਆਂ
6 ਅਪ੍ਰੈਲ ਨੂੰ ਰਾਜ ਵਿਧਾਨ ਸਭਾ ਚੋਣਾਂ ਦੇ ਚਲਦੇ ਚੇਨਈ ਅਤੇ ਗੁਹਾਟੀ ਵਿਚ ਬੈਂਕ ਬੰਦ ਰਹਿਣਗੇ।
10 ਅਪ੍ਰੈਲ ਨੂੰ ਮਹੀਨੇ ਦਾ ਦੂਜਾ ਸ਼ਨੀਵਾਰ ਹੋਣ ਕਰਕੇ ਛੁੱਟੀ ਹੋਵੇਗੀ।
11 ਅਪ੍ਰੈਲ ਨੂੰ ਐਤਵਾਰ ਦੀ ਛੁੱਟੀ ਹੋਵੇਗੀ।
13 ਅਪ੍ਰੈਲ ਨੂੰ ਗੁੱਡੀ ਪੜਵਾ, ਵੈਸਾਖੀ, ਪਹਿਲਾ ਨਰਾਤਾ (ਬੇਲਾਪੁਰ, ਬੈਂਗਲੁਰੂ, ਹੈਦਰਾਬਾਦ, ਪਣਜੀ, ਇੰਮਫਾਲ, ਜੰਮੂ, ਮੁੰਬਈ, ਨਾਗਪੁਰ, ਸ਼੍ਰੀਨਗਰ ਵਿਚ ਬੈਂਕ ਬੰਦ ਰਹਿਣਗੇ, ਹੋਰ ਰਾਜਾਂ ਵਿਚ 13 ਅਪ੍ਰੈਲ ਨੂੰ ਬੈਂਕ ਖੁਲ੍ਹੇ ਰਹਿਣਗੇ।)
14 ਅਪ੍ਰੈਲ ਨੂੰ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਦੀ ਜੈਅੰਤੀ (14 ਅਪ੍ਰੈਲ ਨੂੰ ਭੋਪਾਲ, ਚੰਡੀਗੜ੍ਹ, ਨਾਗਪੁਰ, ਰਾਇਪੁਰ, ਸ਼ਿਲਾਂਗ, ਸ਼ਿਮਲਾ ਵਿਚ ਬੈਂਕ ਖੁਲ੍ਹੇ ਰਹਿਣਗੇ।)
15 ਅਪ੍ਰੈਲ ਨੂੰ ਹਿਮਾਚਲ ਦਿਵਸ, ਬੰਗਾਲੀ ਨਵਾਂ ਸਾਲ ਦਿਵਸ (15 ਅਪ੍ਰੈਲ ਨੂੰ ਅਗਰਤਲਾ, ਗੁਹਾਟੀ, ਕਲਕੱਤਾ, ਰਾਂਚੀ ਅਤੇ ਸ਼ਿਮਲਾ ਵਿਚ ਬੈਂਕ ਬੰਦ ਰਹਿਣਗੇ, ਬਾਕੀ ਰਾਜਾਂ ਵਿਚ ਬੈਂਕ ਖੁੱਲ੍ਹੇ ਰਹਿਣਗੇ।)
bank
16 ਅਪ੍ਰੈਲ ਨੂੰ ਬੋਹਾਗ ਬਿਹੂ (16 ਅਪ੍ਰੈਲ ਨੂੰ ਕੇਵਲ ਗੁਹਾਟੀ ਵਿਚ ਬੈਂਕ ਬੰਦ ਰਹਿਣਗੇ, ਬਾਕੀ ਰਾਜਾਂ ਵਿਚ ਖੁਲ੍ਹੇ ਰਹਿਣਗੇ।
18 ਅਪ੍ਰੈਲ ਨੂੰ ਐਤਵਾਰ ਦੀ ਛੁੱਟੀ ਹੈ।
21 ਅਪ੍ਰੈਲ ਨੂੰ ਰਾਮ ਨੌਮੀ (21 ਅਪ੍ਰੈਲ ਨੂੰ ਅਗਤਲਾ, ਅਹਿਮਦਾਬਾਦ, ਬੇਲਾਪੁਰ, ਭੋਪਾਲ, ਲਖਨਊ, ਮੁੰਬਈ ਵਰਗੇ ਕਈਂ ਥਾਵਾਂ ਉਤੇ ਬੈਂਕ ਬੰਦ ਰਹਿਣਗੇ।)
24 ਅਪ੍ਰੈਲ ਨੂੰ ਮਹੀਨੇ ਦਾ ਚੌਥਾ ਐਤਵਾਰ ਹੈ।
25 ਅਪ੍ਰੈਲ ਨੂੰ ਐਤਵਾਰ ਦੀ ਛੁੱਟੀ ਹੈ।