
-ਅਪ੍ਰੈਲ 'ਚ 14 ਦਿਨ ਬੈਂਕਾਂ ਦੇ ਬੰਦ ਰਹਿਣ ਦੀ ਸੱਚਾਈ, ਪੰਜਾਬ 'ਚ ਬੈਂਕਾਂ ਨੂੰ ਕਿੰਨੀਆਂ ਛੁਟੀਆਂ? ਤੁਸੀਂ ਵੀ ਜਾਣੋ
ਚੰਡੀਗੜ੍ਹ: ਪੰਜਾਬ ਵਿਚ ਦਿਨ ਬੈਂਕਾਂ ਦੇ ਵਿਚ ਛੁੱਟੀਆਂ ਨੂੰ ਲੈ ਕੇ ਲਗਾਤਾਰ ਅਫ਼ਵਾਹਾਂ ਚੱਲ ਰਹੀਆਂ ਹਨ। ਆਰ ਬੀ ਆਈ ਨੇ ਦੇਸ਼ ਦੇ ਵੱਖ-ਵੱਖ ਬੈਂਕਾਂ ਦੀਆਂ ਛੁੱਟੀਆਂ ਦੇ ਕੈਲੰਡਰ ਦੇ ਅਨੁਸਾਰ ਪੂਰੇ ਭਾਰਤ ਵਿਚ ਛੁੱਟੀਆਂ ਦਾ ਗਜਟ ਜਾਰੀ ਕੀਤਾ ਗਿਆ ਹੈ । ਇਨ੍ਹਾਂ ਛੁੱਟੀਆਂ ਦਾ ਵੇਰਵਾ ਵੱਖ ਵੱਖ ਰਾਜਾਂ ਦੀ ਅਨੁਸਾਰ ਤੈਅ ਕੀਤਾ ਗਿਆ ਹੈ । ਇਸੇ ਤਰ੍ਹਾਂ ਪੰਜਾਬ ਵਿੱਚ ਬੈਂਕਾਂ ਵਿੱਚ ਹੋਣ ਵਾਲੀਆਂ ਛੁੱਟੀਆਂ ਦਾ ਵੇਰਵਾ ਵੀ ਵੱਖਰੇ ਹਿਸਾਬ ਨਾਲ ਦਿੱਤਾ ਗਿਆ ਹੈ। ਇਸ ਕਰਕੇ ,ਪੰਜਾਬ 'ਚ 14 ਨਹੀਂ ਬਲਕਿ 7 ਦਿਨ ਬੈਂਕ ਰਹਿਣਗੇ ਬੰਦ ਰਹਿਣਗੇ।
Bank RBI ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ 14 ਦਿਨ ਬੈਂਕਿੰਗ ਅਦਾਰੇ ਬੰਦ ਨਹੀਂ ਰਹਿਣਗੇ, ਅਪ੍ਰੈਲ ਮਹੀਨੇ 'ਚ 4 ਐਤਵਾਰ ਕਾਰਨ ਬੈਂਕ ਬੰਦ ਰਹਿਣਗੇ , 4, 11, 18 ਤੇ 25 ਅਪ੍ਰੈਲ ਨੂੰ ਐਤਵਾਰ ਕਾਰਨ ਬੈਂਕ ਬੰਦ ਰਹਿਣਗੇ । 4 ਐਤਵਾਰਾਂ ਤੋਂ ਇਲਾਵਾ 2 ਸ਼ਨੀਵਾਰ ਵੀ ਬੈਂਕ ਬੰਦ ਰਹਿਣਗੇ। ਪੰਜਾਬ ਤੇ ਚੰਡੀਗੜ੍ਹ 'ਚ 1 ਅਪ੍ਰੈਲ ਨੂੰ ਬੈਂਕਿੰਗ ਅਦਾਰੇ ਬੰਦ ਰਹਿਣਗੇ। ਬੈਂਕ ਖਾਤਿਆਂ ਦੀ ਕਲੋਜ਼ਿੰਗ ਕਾਰਨ 1 ਅਪ੍ਰੈਲ ਨੂੰ ਬੈਂਕ ਬੰਦ ਰਹਿਣਗੇ, ਪੰਜਾਬ 'ਚ 14 ਨਹੀਂ ਬਲਕਿ 7 ਦਿਨ ਬੈਂਕ ਰਹਿਣਗੇ ਬੰਦ, ਦੇਸ਼ ਭਰ 'ਚ ਵੱਖ-ਵੱਖ ਤਿਓਹਾਰਾਂ ਕਾਰਨ ਬੈਂਕ ਬੰਦ ਰਹਿਣਗੇ। ਪੰਜਾਬ 'ਚ 14 ਦਿਨ ਬੈਂਕ ਬੰਦ ਰਹਿਣ ਦੀ ਮਹਿਜ਼ ਅਫ਼ਵਾਹ ਹੈ । ਆਮ ਦਿਨਾਂ ਵਾਂਗ ਪੰਜਾਬ ਦੇ ਬੈਂਕਾਂ ਵਿੱਚ ਹੋਵੇਗਾ ਕੰਮਕਾਜ ਚੱਲੇਗਾ । ਵੱਖ-ਵੱਖ ਰਾਜਾਂ ਵਿਚ ਛੁੱਟੀਆਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ ।
bank of baroda1 ਅਪ੍ਰੈਲ: ਬੈਂਕ ਖਾਤੇ ਕਲੋਜ਼ਿੰਗ , 2 ਅਪ੍ਰੈਲ: ਗੁਡ ਫਰਾਈਡੇਅ, 4 ਅਪ੍ਰੈਲ: ਐਤਵਾਰ, 5 ਅਪ੍ਰੈਲ: ਬਾਬੂ ਜਗਜੀਵਨ ਰਾਮ ਜਯੰਤੀ,10 ਅਪ੍ਰੈਲ: ਦੂਜਾ ਸ਼ਨੀਵਾਰ, 11 ਅਪ੍ਰੈਲ: ਐਤਵਾਰ ਦੀ ਛੁੱਟੀ13 ਅਪ੍ਰੈਲ: ਤੇਲਗੂ ਨਵਾਂ ਸਾਲ, ਵਿਸਾਖੀ, 14 ਅਪ੍ਰੈਲ: ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੈਅੰਤੀ, 15 ਅਪ੍ਰੈਲ: ਹਿਮਾਚਲ ਡੇਅ, ਬੰਗਾਲੀ ਨਵਾਂ ਸਾਲ, 16 ਅਪ੍ਰੈਲ: ਬੀਹੂ, 18 ਅਪ੍ਰੈਲ: ਐਤਵਾਰ ਦੀ ਛੁੱਟੀ, 21 ਅਪ੍ਰੈਲ: ਰਾਮ ਨੌਮੀ, 24 ਅਪ੍ਰੈਲ: ਚੌਥਾ ਸ਼ਨੀਵਾਰ, 25 ਅਪ੍ਰੈਲ: ਐਤਵਾਰ ਆਦਿ ਸ਼ਾਮਿਲ ਹਨ।
All India gazatਜ਼ਿਕਰਯੋਗ ਹੈ ਕਿ ਬੈਂਕ ਦੀਆਂ ਛੁੱਟੀਆਂ ਕੁਝ ਰਾਜਾਂ ਲਈ ਨਹੀਂ ਰੱਖੀਆਂ ਜਾਂਦੀਆਂ ਅਤੇ ਇਸ ਲਈ ਇੱਕ ਵਿਸ਼ੇਸ਼ ਖੇਤਰ ਜਾਂ ਰਾਜ ਦੇ ਅਨੁਸਾਰ ਵੱਖ ਵੱਖ ਹੋ ਸਕਦੀਆਂ ਹਨ, ਮਤਲਬ ਦੇਸ਼ ਭਰ ਵਿੱਚ ਬੈਂਕ ਛੁੱਟੀਆਂ ਇਕਸਾਰ ਨਹੀਂ ਹੁੰਦੀਆਂ। ਦੇਸ਼ ਭਰ ਦੇ ਬੈਂਕਾਂ ਦੁਆਰਾ ਸਿਰਫ ਗਜ਼ਟਿਡ ਛੁੱਟੀਆਂ ਮਨਾਈਆਂ ਜਾਂਦੀਆਂ ਹਨ।