Delhi News : ਹਾਈ ਕੋਰਟ ਵੱਲੋਂ ਦਿੱਲੀ ਕਮੇਟੀ ਦੀਆਂ ਜਾਇਦਾਦਾਂ ਵੇਚਣ ਬਾਰੇ ਕੋਈ ਟਿੱਪਣੀ ਨਾ ਕਰਨ ਤੋਂ ਮਨਜੀਤ GK ਤੇ ਸਰਨਾ ਬੌਖਲਾਏ
Published : Jul 26, 2025, 5:20 pm IST
Updated : Jul 26, 2025, 5:20 pm IST
SHARE ARTICLE
: ਹਾਈ ਕੋਰਟ ਵੱਲੋਂ ਦਿੱਲੀ ਕਮੇਟੀ ਦੀਆਂ ਜਾਇਦਾਦਾਂ ਵੇਚਣ ਬਾਰੇ ਕੋਈ ਟਿੱਪਣੀ ਨਾ ਕਰਨ ਤੋਂ ਮਨਜੀਤ GK ਤੇ ਸਰਨਾ ਬੌਖਲਾਏ
: ਹਾਈ ਕੋਰਟ ਵੱਲੋਂ ਦਿੱਲੀ ਕਮੇਟੀ ਦੀਆਂ ਜਾਇਦਾਦਾਂ ਵੇਚਣ ਬਾਰੇ ਕੋਈ ਟਿੱਪਣੀ ਨਾ ਕਰਨ ਤੋਂ ਮਨਜੀਤ GK ਤੇ ਸਰਨਾ ਬੌਖਲਾਏ

Delhi News : ਸਾਡੇ ਵਿਰੋਧੀ ਹਰ ਵੇਲੇ ਸਿੱਖ ਸੰਸਥਾਵਾਂ ਦੀ ਬਦਨਾਮੀ ਵਾਸਤੇ ਝੂਠੇ ਤੇ ਆਧਾਰਹੀਣ ਕੂੜ ਪ੍ਰਚਾਰ ’ਤੇ ਉਤਾਰੂ: ਕਾਲਕਾ, ਕਾਹਲੋਂ

Delhi News in Punjabi : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਦਿੱਲੀ ਹਾਈ ਕੋਰਟ ਵੱਲੋਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਸਟਾਫ ਦੇ ਬਕਾਏ ਦੀ ਸੁਣਵਾਈ ਵੇਲੇ ਵਿਰੋਧੀ ਧਿਰ ਵੱਲੋਂ ਵਾਰ-ਵਾਰ ਕਹਿਣ ’ਤੇ ਵੀ ਕਮੇਟੀ ਦੀਆਂ ਜਾਇਦਾਦਾਂ ਵੇਚਣ ਜਾਂ ਉਹਨਾਂ ਦਾ ਮੁਲਾਂਕਣ ਸਬੰਧੀ ਕੋਈ ਟਿੱਪਣੀ ਨਾ ਕਰਨ ’ਤੇ ਮਨਜੀਤ ਸਿੰਘ ਜੀ.ਕੇ. ਤੇ ਪਰਮਜੀਤ ਸਿੰਘ ਸਰਨਾ ਬੌਖਲਾ ਗਏ ਹਨ ਅਤੇ ਉਹ ਹਰ ਵੇਲੇ ਝੂਠੇ ਤੇ ਆਧਾਰਹੀਣ ਕੂੜ ਪ੍ਰਚਾਰ ਰਾਹੀਂ ਕੌਮ ਦੀਆਂ ਸੰਸਥਾਵਾਂ ਦੀ ਬਦਨਾਮੀ ਕਰਨ ’ਤੇ ਉਤਾਰੂ ਹਨ।

ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਹਾਈ ਕੋਰਟ ਵੱਲੋਂ ਜਦੋਂ ਵਾਰ-ਵਾਰ ਪਟੀਸ਼ਨਰਾਂ ਦੀ ਜਾਇਦਾਦਾਂ ਦੀ ਵਿਕਰੀ ਦੀ ਮੰਗ ’ਤੇ ਟਿੱਪਣੀ ਨਹੀਂ ਕੀਤੀ ਗਈ ਤਾਂ ਮਨਜੀਤ ਸਿੰਘ ਜੀ.ਕੇ. ਹੋਰੀਂ ਇਸ ਤਰੀਕੇ ਬੌਖਲਾ ਗਏ ਜਿਵੇਂ ਉਹਨਾਂ ਦਾ ਤਾਜ ਖੁੱਸ ਗਿਆ ਹੋਵੇ। ਉਹਨਾਂ ਕਿਹਾ ਕਿ ਹਾਈ ਕੋਰਟ ਨੇ ਦਿੱਲੀ ਗੁਰਦੁਆਰਾ ਕਮੇਟੀ ਨੂੰ ਕਿਹਾ ਹੈ ਕਿ ਉਹ ਚੌਥੇ ਸ਼ਡਿਊਅਲ ਮੁਤਾਬਕ ਪੈਸੇ ਕਿਵੇਂ ਜੁਟਾਏਗੀ, ਇਸਦਾ ਹਲਫੀਆ ਬਿਆਨ ਦਾਇਰ ਕੀਤਾ ਜਾਵੇ, ਜੋ ਅਸੀਂ ਕਰ ਰਹੇ ਹਾਂ।

ਉਹਨਾਂ ਕਿਹਾ ਕਿ ਅਸੀਂ ਤਿੰਨ ਸ਼ਡਿਊਅਲ ਪਹਿਲਾਂ ਦਿੱਤੇ ਸਨ ਜਿਹਨਾਂ ਮੁਤਾਬਕ ਅਸੀਂ 2006 ਤੋਂ 2018 ਤੱਕ ਦੀ ਅਦਾਇਗੀ ਅਗਸਤ 2025 ਤੱਕ ਕਰਨੀ ਸੀ ਪਰ ਅਸੀਂ ਜੁਲਾਈ ਵਿਚ ਹੀ ਅਦਾਇਗੀ ਸੰਪੰਨ ਕਰ ਚੁੱਕੇ ਹਾਂ ਤੇ ਅੰਤਿਮ ਕਿਸ਼ਤ ਅਗਲੇ ਦੋ ਤਿੰਨ ਦਿਨਾਂ ਵਿਚ ਚਲੀ ਜਾਵੇਗੀ। ਉਹਨਾਂ ਕਿਹਾ ਕਿ ਇਸੇ ਤਰੀਕੇ ਮਾਰਚ 2026 ਤੱਕ ਅਸੀਂ 2019 ਅਤੇ 2020 ਾਦ ਅਤੇ ਫਿਰ ਦਸੰਬਰ 2026 ਤੱਕ ਤੱਕ 2021 ਅਤੇ 2022 ਦਾ ਬਕਾਇਆ ਦੇਣਾ ਹੈ। ਉਹਨਾਂ ਕਿਹਾ ਕਿ ਅਸੀਂ ਪਹਿਲੇ ਤਿੰਨ ਸ਼ਡਿਊਅਲ ਮੁਤਾਬਕ ਅਦਾਇਗੀ ਕਰ ਕੇ ਆਪਣੀ ਸਾਖ ਸਾਬਤ ਕਰ ਚੁੱਕੇ ਹਾਂ। ਉਹਨਾਂ ਇਹ ਵੀ ਦੱਸਿਆ ਕਿ ਜਨਵਰੀ 2025 ਤੋਂ ਜਿਹੜੇ ਮੁਲਾਜ਼ਮ ਸੇਵਾ ਮੁਕਤ ਹੋਣਗੇ, ਉਹਨਾਂ ਨੂੰ ਉਹਨਾਂ ਦੀ ਤਨਖਾਹ ਮਿਲਦੀ ਰਹੇਗੀ ਜਦੋਂ ਤੱਕ ਬਕਾਇਆ ਨਹੀਂ ਮਿਲ ਜਾਂਦਾ। 

ਉਹਨਾਂ ਕਿਹਾ ਕਿ ਦੂਜੇ ਪਾਸੇ ਮਨਜੀਤ ਸਿੰਘ ਜੀ.ਕੇ. ਤੇ ਸਰਨਾ ਹਨ ਜੋ ਹਰ ਵੇਲੇ ਕੌਮ ਦੀਆਂ ਸੰਸਥਾਵਾਂ ਨੂੰ ਬਦਨਾਮ ਕਰਨ ਲਈ ਪੱਬਾਂ ਭਾਰ ਰਹਿੰਦੇ ਹਨ। ਉਹਨਾਂ ਕਿਹਾ ਕਿ ਘਟੀਆ ਮਾਨਸਿਕਤਾ ਵਾਲੇ ਇਹ ਲੋਕ ਆਪਣੀ ਰਾਜਨੀਤੀ ਚਮਕਾਉਣਾ ਚਾਹੁੰਦੇ ਹਨ ਭਾਵੇਂ ਕਿ ਕੌਮ ਦੀਆਂ ਸੰਸਥਾਵਾਂ ਦਾ ਘਾਣ ਹੋ ਜਾਵੇ, ਸਕੂਲਾਂ ਦੀ ਸਾਖ਼ ਖ਼ਰਾਬ ਹੋ ਜਾਵੇ ਪਰ ਇਹਨਾਂ ਨੂੰ ਕੋਈ ਪਰਵਾਹ ਨਹੀਂ। ਇਹ ਹਰ ਵੇਲੇ ਆਪਣੇ ਪੇਜਾਂ ’ਤੇ ਸਕੂਲਾਂ ਤੇ ਮੈਨੇਜਮੈਂਟ ਬਾਰੇ ਗਲਤ ਲਿਖਦੇ ਹਨ।

ਉਹਨਾਂ ਕਿਹਾ ਕਿ ਜੇਕਰ ਇਹਨਾਂ ਨੂੰ ਸਾਡੇ ਤੋਂ ਸਿਆਸੀ ਰੰਜਿਸ਼ ਹੈ ਤਾਂ ਸਾਡੇ ਖਿਲਾਫ ਬੋਲਣ ਜਾਂ ਲਿਖਣ ਸਿੱਖ ਕੌਮ ਤੇ ਕੌਮ ਦੀਆਂ ਸੰਸਥਾਵਾਂ ਦੇ ਖਿਲਾਫ ਕਿਉਂ ਬੋਲਦੇ ਹਨ। ਉਹਨਾਂ ਕਿਹਾ ਕਿ ਸੰਗਤ ਸਾਰਾ ਕੁਝ ਵੇਖ ਰਹੀ ਹੈ ਤੇ ਪਹਿਲਾਂ ਵੀ ਇਹਨਾਂ ਨੂੰ ਸਬਕ ਸਿਖਾਇਆ ਸੀ ਤੇ ਅੱਗੇ ਵੀ ਸਬਕ ਸਿਖਾਏਗੀ। ਉਹਨਾਂ ਮੁੜ ਦੁਹਰਾਇਆ ਕਿ ਜਿਹੜੀਆਂ ਜਾਇਦਾਦਾਂ ਗੁਰੂ ਘਰ ਜਾਂ ਸਕੂਲਾਂ ਦੀਆਂ ਹੋਣ, ਕਿਸੇ ਵੀ ਸੂਰਤ ਵਿਚ ਵਿਕਣ ਨਹੀਂ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਇਹ ਵਿਰੋਧੀ ਭਾਵੇਂ ਜਿੰਨਾ ਮਰਜ਼ੀ ਗੁੰਮਰਾਹ ਕਰ ਲੈਣ ਸੱਚਾਈ ਸੰਗਤ ਸਾਹਮਣੇ ਹੈ।

(For more news apart from Manjit GK and Sarna shocked High Court's lack comment on sale or valuation Delhi Committee properties News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Patiala Police vs Kisan : ਪਟਿਆਲਾ 'ਚ ਅਕਵਾਇਰ ਕੀਤੀ ਜ਼ਮੀਨ ਨੂੰ ਲੈ ਕੇ ਕਿਸਾਨ ਤੇ ਪ੍ਰਸ਼ਾਸਨ ਹੋਏ ਆਹਮੋ ਸਾਹਮਣੇ

26 Jul 2025 5:49 PM

ਕਾਰਗਿਲ ਜੰਗ 'ਚ ਸ਼ਹੀਦ ਹੋਏ ਪੰਜਾਬ ਦੇ ਜਵਾਨ ਦਾ ਅੱਜ ਵੀ ਹੈ ਘਰ 'ਚ ਕਮਰਾ, ਹਰ ਵਕਤ ਕਮਰੇ 'ਚ ਚਲਦਾ ਹੈ ਪੱਖਾ ਅਤੇ ਲਾਈਟ

26 Jul 2025 5:48 PM

Bathinda Govt School Teachers Protest : ਮਹਿਲਾ ਅਧਿਆਪਕ ਤੋਂ ਦੁਖੀ ਹੋ ਕੇ ਸਕੂਲ ਸਟਾਫ਼ ਨੇ ਕੀਤੀ ਸੜਕ ਜਾਮ

23 Jul 2025 4:30 PM

Punjab Police Rescue People : ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਨਹਿਰ 'ਚ ਛਾਲ ਮਾਰ ਕੇ 9 ਲੋਕਾਂ ਦੀ ਬਚਾਈ ਜਾਨ

23 Jul 2025 4:29 PM

ਅੰਮ੍ਰਿਤਪਾਲ ਨੂੰ ਜੇਲ੍ਹ 'ਚ ਕੌਣ ਪਹੁੰਚਾਉਂਦਾ ਰਿਹਾ ਨਸ਼ਾ? ਸਾਥੀਆਂ ਦੇ ਖੁਲਾਸਿਆਂ 'ਚ ਕਿੰਨਾ ਸੱਚ?

22 Jul 2025 8:57 PM
Advertisement