
ਲਾਹੌਰ: ਜਾਸੂਸੀ ਦੇ ਇਲਜ਼ਾਮ 'ਚ ਪਾਕਿਸਤਾਨੀ ਜੇਲ ਵਿੱਚ ਬੰਦ ਭਾਰਤੀ ਨਾਗਰਿਕ ਹਾਮਿਦ ਅੰਸਾਰੀ ਦਾ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਵਿੱਚ ਜੁਟੀ ਮਹਿਲਾ ਪੱਤਰਕਾਰ ਜੀਨਤ ਸ਼ਹਜਾਦੀ 25 ਅਗਸਤ, 2015 ਨੂੰ ਅਚਾਨਕ ਲਾਹੌਰ ਤੋਂ ਗਾਇਬ ਹੋ ਗਈ। ਹੁਣ 2 ਸਾਲ ਤੋਂ ਜ਼ਿਆਦਾ ਸਮਾਂ ਬੀਤਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਉਸ ਨੂੰ ਪਾਕਿ-ਅਫਗਾਨ ਬਾਰਡਰ ਨੇੜਿਓ ਛੁਡਾ ਲਿਆ ਹੈ।
ਜੀਨਤ ਦੇ ਲਾਪਤਾ ਹੋਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਪਾਕਿਸਤਾਨ ਖੁਫੀਆ ਏਜੰਸੀਆਂ ਉੱਤੇ ਉਸ ਦੇ ਅਗਵਾਹ ਹੋਣ ਦਾ ਦੋਸ਼ ਲਗਾਇਆ ਸੀ। ਹੁਣ ਉਸ ਦੇ ਮਿਲਣ ਤੋਂ ਬਾਅਦ ਪਾਕਿਸਤਾਨ ਦੇ ਲਾਪਤਾ ਲੋਕਾਂ ਨਾਲ ਸਬੰਧਤ ਕਮਿਸ਼ਨ ਦੇ ਪ੍ਰਧਾਨ ਜਸਟਿਸ (ਸੇਵਾ ਮੁਕਤ) ਜਾਵੇਦ ਇਕਬਾਲ ਨੇ ਕਿਹਾ ਕਿ ਗੈਰ ਸਰਕਾਰੀ ਤੱਤਾਂ ਅਤੇ ਸਰਕਾਰ ਵਿਰੋਧੀ ਏਜੰਸੀਆਂ ਨੇ ਉਸ ਨੂੰ ਅਗਵਾਹ ਕੀਤਾ ਸੀ। ਉਨ੍ਹਾਂ ਕਿਹਾ, ਬਲੂਚਿਸਤਾਨ ਅਤੇ ਖੈਬਰ ਪਖਤੂਨਖਵਾ ਦੇ ਕਬਾਇਲੀਆਂ ਨੇ ਬੁੱਧਵਾਰ ਦੇਰ ਰਾਤ ਉਸ ਨੂੰ ਰਿਹਾਅ ਕਰਾਉਣ ਵਿਚ ਅਹਿਮ ਭੂਮਿਕਾ ਨਿਭਾਈ।
ਜੀਨਤ ਸ਼ਹਜਾਦੀ
ਜੀਨਤ ਸ਼ਹਜਾਦੀ ਫਰੀਲਾਂਸ ਰਿਪੋਰਟਰ ਹੈ ਅਤੇ ਪਾਕਿਸਤਾਨ ਵਿਚ ਲਾਪਤਾ ਹੋਣ ਵਾਲੇ ਲੋਕਾਂ ਲਈ ਆਵਾਜ਼ ਚੁੱਕਦੀ ਹੈ। ਇਸ ਕੜੀ ਵਿਚ ਉਹ ਭਾਰਤੀ ਨਾਗਰਿਕ ਹਾਮਿਦ ਅੰਸਾਰੀ ਦੀ ਮਾਂ ਫੌਜੀਆ ਅੰਸਾਰੀ ਦੇ ਸੰਪਰਕ ਵਿਚ ਸੋਸ਼ਲ ਮੀਡੀਆ ਜ਼ਰੀਏ ਆਈ। ਹਾਮਿਦ ਅੰਸਾਰੀ ਪਾਕਿਸਤਾਨ ਵਿਚ ਲਾਪਤਾ ਹੋ ਗਿਆ ਸੀ ਅਤੇ ਪਰਿਵਾਰਕ ਮੈਂਬਰ ਉਸ ਨੂੰ ਲੱਭ ਰਹੇ ਸਨ। ਫੌਜੀਆ ਦੀ ਮਦਦ ਕਰਨ ਲਈ ਜੀਨਤ ਨੇ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਮਨੁੱਖੀ ਅਧਿਕਾਰ ਸੈਲ ਵਿਚ ਪਟੀਸ਼ਨ ਲਗਾਈ ਅਤੇ ਕੋਰਟ ਦੇ ਮਾਧਿਅਮ ਤੋਂ ਸਰਕਾਰ ਨੂੰ ਇਸ ਮਾਮਲੇ ਦੀ ਛਾਣਬੀਨ ਕਰਨ ਲਈ ਮਜ਼ਬੂਰ ਕੀਤਾ। ਉਸਦਾ ਨਤੀਜਾ ਇਹ ਹੋਇਆ ਕਿ ਸੁਰੱਖਿਆ ਏਜੰਸੀਆਂ ਨੇ ਸਵੀਕਾਰ ਲਿਆ ਸੀ ਕਿ ਹਾਮਿਦ ਉਨ੍ਹਾਂ ਦੀ ਕਸਟਡੀ ਵਿਚ ਹੈ।
ਹਾਮਿਦ ਅੰਸਾਰੀ
ਸ਼ਹਜਾਦੀ ਦੇ ਪਰਿਵਾਰ ਨੇ ਮਨੁੱਖੀ ਅਧਿਕਾਰੀ ਕਰਮਚਾਰੀਆਂ ਨੂੰ ਇਹ ਵੀ ਦੱਸਿਆ ਸੀ ਕਿ ਇਕ ਵਾਰ ਇਸ ਤੋਂ ਪਹਿਲਾਂ ਵੀ ਕੁੱਝ ਸਮੇਂ ਲਈ ਸੁਰੱਖਿਆ ਏਜੰਸੀਆਂ ਨੇ ਉਸ ਨੂੰ ਅਗਵਾਹ ਕਰ ਲਿਆ ਸੀ ਅਤੇ 4 ਘੰਟੇ ਤੱਕ ਹਾਮਿਦ ਅੰਸਾਰੀ ਦੇ ਬਾਰੇ ਵਿਚ ਪੁੱਛਗਿਛ ਕੀਤੀ ਸੀ। 2015 ਵਿਚ ਹਾਮਿਦ ਨੂੰ ਮਿਲਿਟਰੀ ਕੋਰਟ ਨੇ ਜਾਸੂਸੀ ਦੇ ਮਾਮਲੇ ਵਿਚ 3 ਸਾਲ ਦੀ ਸਜ਼ਾ ਸੁਣਾਈ ਸੀ। ਉਸੀ ਸਾਲ ਸ਼ਹਜਾਦੀ ਨੂੰ ਵੀ ਅਗਵਾਹ ਕਰ ਲਿਆ ਗਿਆ ਸੀ। ਉਸ ਤੋਂ ਬਾਅਦ ਮਾਰਚ, 2016 ਵਿਚ ਸ਼ਹਜਾਦੀ ਦੇ ਭਰਾ ਸੱਦਾਮ ਨੇ ਖੁਦਕੁਸ਼ੀ ਕਰ ਲਈ। ਉਸ ਸਮੇਂ ਸ਼ਹਜਾਦੀ ਦਾ ਮਾਮਲਾ ਫਿਰ ਤੋਂ ਸੁਰਖੀਆਂ ਵਿਚ ਆਇਆ ਸੀ।
ਮਾਨਵ ਅਧਿਕਾਰ ਕਰਮਚਾਰੀ ਬੀਨਾ ਸਰਵਰ ਨੇ ਕਿਹਾ, ‘‘ਜੀਨਤ ਸ਼ਹਜਾਦੀ ਨੂੰ ਅੱਜ ਲਾਹੌਰ ਵਿੱਚ ਉਨ੍ਹਾਂ ਦੇ ਪਰਵਾਰ ਨਾਲ ਮਿਲਵਾ ਦਿੱਤਾ ਗਿਆ ਅਤੇ ਅਸੀਂ ਉਨ੍ਹਾਂ ਦੀ ਸੁਰੱਖਿਅਤ ਰਿਹਾਈ ਤੋਂ ਖੁਸ਼ ਹਨ।’’