
ਯੁਗਾਂਡਾ: ਮਰੀਅਮ ਨਬਾਤਾਂਜੀ ਦੀ ਕਹਾਣੀ ਕੁੱਝ ਅਜਿਹੀ ਹੈ ਕਿ ਸੁਣ ਕੇ ਹੈਰਾਨ ਹੋ ਜਾਉਗੇ। 37 ਸਾਲ ਦੀ ਉਮਰ 'ਚ ਮਰੀਅਮ ਹੁਣ ਤੱਕ 38 ਬੱਚਿਆਂ ਨੂੰ ਜਨਮ ਦੇ ਚੁੱਕੀ ਹੈ। ਮਰੀਅਮ ਦਾ ਵਿਆਹ 12 ਸਾਲ ਦੀ ਉਮਰ 'ਚ ਹੋਇਆ ਅਤੇ ਉਸ ਨੇ ਪਹਿਲੀ ਵਾਰ 13 ਸਾਲ ਦੀ ਉਮਰ 'ਚ ਬੱਚੇ ਨੂੰ ਜਨਮ ਦਿੱਤਾ ਸੀ।
ਯੁਗਾਂਡਾ ਦੇ ਮੁਕੋਨੋ ਜ਼ਿਲ੍ਹੇ ਦੇ ਕਬਿੰਬਰੀ ਪਿੰਡ ਦੀ ਰਹਿਣ ਵਾਲੀ ਮਰੀਅਮ ਨੂੰ ਲੋਕ ਬੱਚੇ ਪੈਦਾ ਕਰਨ ਦੀ ਮਸ਼ੀਨ ਕਹਿੰਦੇ ਹਨ। ਇਹ ਜਾਣ ਕੇ ਸਭ ਤੋਂ ਜ਼ਿਆਦਾ ਹੈਰਾਨੀ ਹੋਵੇਗੀ ਕਿ ਮਰੀਅਮ ਨੇ ਹੁਣ ਤੱਕ 6 ਵਾਰ ਜੁੜਵਾਂ, 4 ਵਾਰ ਤਿੱਕੜੀ ਅਤੇ 3 ਵਾਰ ਕਵਾਡਰਪਲੇਟਸ ਨੂੰ ਜਨਮ ਦਿੱਤਾ ਹੈ।
ਸਿਰਫ਼ ਦੋ ਵਾਰ ਹੀ ਉਨ੍ਹਾਂ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ। ਮਰੀਅਮ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਨੇ ਵੱਖ-ਵੱਖ ਔਰਤਾਂ ਤੋਂ ਕੁਲ 45 ਬੱਚੇ ਪੈਦਾ ਕੀਤੇ ਸਨ। ਇੱਕ ਡਾਕਟਰ ਮੁਤਾਬਿਕ ਮਰੀਅਮ 'ਚ ਵੀ ਆਪਣੇ ਪਿਤਾ ਦੇ ਹੀ ਜੀਨਸ ਆਏ ਹਨ, ਜਿਸ ਦੀ ਵਜ੍ਹਾ ਨਾਲ ਉਸ ਨੇ ਇੰਨੇ ਬੱਚਿਆਂ ਨੂੰ ਜਨਮ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਬੱਚੇ ਪੈਦਾ ਕਰਨ 'ਚ ਮਰੀਅਮ ਆਪਣੇ ਪਿਤਾ ਦਾ ਰਿਕਾਰਡ ਤੋੜ ਦੇਵੇਗੀ।