
ਆਨਲਾਈਨ ਪੇਮੈਂਟ ਗੇਟਵੇਅ ਪੇ-ਪਾਲ ਨੇ ਅਮਰੀਕੀ ਫੇਸਬੁੱਕ ਯੂਜ਼ਰਸ ਨੂੰ ਫੇਸਬੁੱਕ ਮੇਸੇਂਜਰ ਰਾਹੀਂ ਪੈਸੇ ਭੇਜਣ ਦੀ ਸਹੂਲਤ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਲਈ ਯੂਜ਼ਰਸ ਨੂੰ ਪੇ-ਪਾਲ ਅਕਾਊਂਟ ਨੂੰ ਫੇਸਬੁੱਕ ਮੇਸੇਂਜਰ ਨਾਲ ਅਟੈਚ ਕਰਨਾ ਹੋਵੇਗਾ। ਦਸ ਦਈਏ ਕਿ ਪੇ-ਪਾਲ ਪੀਲਾ-ਟੂ-ਪੀਲਾ (P2P) ਪੇਮੈਂਟ ਦੇ ਮਾਮਲੇ 'ਚ 24 ਬਿਲੀਅਨ ਡਾਲਰ ਦੇ ਟਰਾਂਜੈਕਸ਼ਨ ਦੇ ਨਾਲ ਨੰਬਰ 1 ਇੱਕ 'ਤੇ ਹੈ।
ਇਸ ਸਰਵਿਸ ਦੇ ਨਾਲ ਲੋਕਾਂ ਨੂੰ ਇੱਕ ਹੀ ਐਪ ਤੋਂ ਪੇਮੈਂਟ ਕਰਨ ਦੀ ਵੀ ਸਹੂਲਤ ਮਿਲ ਸਕੇਗੀ। ਸਿਰਫ਼ ਮੇਸੇਂਜਰ ਰਾਹੀਂ ਹੀ ਮੈਸੇਜ, ਵੀਡੀਓ ਕਾਲ ਅਤੇ ਹੁਣ ਪੇਮੈਂਟ ਵੀ ਕਰ ਸਕਣਗੇ। ਇਸ 'ਚ ਕੈਬ ਰਾਇਡ, ਸ਼ਾਪਿੰਗ ਅਤੇ ਮੂਵੀ ਟਿਕਟ ਵਰਗੀ ਚੀਜ਼ਾਂ ਲਈ ਪੇਮੈਂਟ ਕੀਤਾ ਜਾ ਸਕੇਗਾ।
ਦੱਸ ਦਈਏ ਕਿ ਇਸ ਦੇ ਲਈ ਪੇ-ਪਾਲ ਨੇ ਪਿਛਲੇ ਸਾਲ ਫੇਸਬੁੱਕ ਮੇਸੇਂਜਰ ਦੇ ਨਾਲ ਕਰਾਰ ਕੀਤਾ ਸੀ। ਫ਼ਿਲਹਾਲ ਇਸ ਦਾ ਫ਼ਾਇਦਾ 25,00,000 ਤੋਂ ਜ਼ਿਆਦਾ ਅਮਰੀਕੀ ਫੇਸਬੁੱਕ ਯੂਜ਼ਰਸ ਚੁੱਕ ਸਕਣਗੇ। ਇਸ ਦੇ ਲਈ ਫੇਸਬੁਕ ਮੇਸੇਂਜਰ ਐਪ 'ਚ ਪੇਮੈਂਟ ਬਟਨ ਐਡ ਕੀਤਾ ਗਿਆ ਹੈ। ਇਸ ਦੇ ਰਾਹੀਂ ਇੱਕ ਜਾਂ ਕਈ ਯੂਜ਼ਰਸ ਨੂੰ ਇਕੱਠੇ ਵੀ ਪੈਸੇ ਭੇਜੇ ਜਾ ਸਕਦੇ ਹਨ।
ਇਸ ਦੇ ਬਾਰੇ 'ਚ ਗਲ ਕਰਦੇ ਹੋਏ ਪੇ-ਪਾਲ ਦੇ ਚੀਫ਼ ਆਪਰੇਟਿੰਗ ਆਫ਼ੀਸਰ ਬਿਲ ਰੇਡੀ ਨੇ ਕਿਹਾ, ਪੇ-ਪਾਲ ਨੂੰ ਫੇਸਬੁੱਕ ਮੇਸੈਂਜਰ 'ਚ ਲਿਆਉਣ ਦੇ ਨਾਲ ਹੀ ਅਸੀਂ ਮੇਸੈਂਜਰ ਲਈ ਆਪਣਾ ਪਹਿਲਾ ਪੇ-ਪਾਲ ਕਸਟਮਰ ਸਰਵਿਸ ਬਾਟ ਵੀ ਸ਼ੁਰੂ ਕਰ ਰਹੇ ਹਾਂ। ਇਸ ਤੋਂ ਪੇ-ਪਾਲ ਆਸਾਨੀ ਨਾਲ ਪੇਮੈਂਟ ਰਿਸੀਵ/ਪੇਮੈਂਟ ਕਰ ਸਕੋਗੇ ਅਤੇ ਅਕਾਉਂਟਸ ਨੂੰ ਸਪੋਰਟ ਵੀ ਦੇ ਸਕੇਗਾ।