ਕੁੱਝ ਅਜਿਹੀਆਂ ਤਸਵੀਰਾਂ ਜਿਨ੍ਹਾਂ ਨਾਲ ਧਰਤੀ 'ਤੇ ਦਿਖਦੇ ਨੇ ਸਵਰਗ ਵਰਗੇ ਨਜ਼ਾਰੇ
Published : Oct 23, 2017, 3:35 pm IST
Updated : Oct 23, 2017, 10:05 am IST
SHARE ARTICLE

ਟੋਰਾਂਟੋ: ਕਈ ਵਾਰ ਧਰਤੀ ਉੱਤੇ ਅਜਿਹੀ ਘਟਨਾਵਾਂ ਵਾਪਰ ਜਾਂਦੀਆਂ ਹਨ ਜੋ ਬਹੁਤ ਘੱਟ ਹੀ ਦੇਖਣ ਨੂੰ ਮਿਲਦੀਆਂ ਹਨ। ਇਨ੍ਹਾਂ 'ਤੇ ਇਕ ਵਾਰ ਤਾਂ ਭਰੋਸਾ ਹੀ ਨਹੀਂ ਹੁੰਦਾ ਕਿ ਇਹ ਸੱਚ ਹਨ ਪਰ ਜਦੋਂ ਉਨ੍ਹਾਂ ਬਾਰੇ ਪੂਰੀ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਲੱਗਦਾ ਹੈ ਕਿ ਅਸਲ 'ਚ ਇਹ ਹੀ ਕੁਦਰਤ ਦੇ ਰੰਗ ਹਨ, ਜਿਨ੍ਹਾਂ ਦਾ ਪਾਰ ਪਾਉਣਾ ਔਖਾ ਹੈ। ਅਜਿਹੀਆਂ ਹੀ ਕੁੱਝ ਤਸਵੀਰਾਂ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਨ੍ਹਾਂ ਨੂੰ ਦੇਖ ਲੋਕ ਸੋਚਦੇ ਹਨ ਕਿ ਇਹ ਪੇਂਟਿੰਗਜ਼ ਹਨ। 



ਇਨ੍ਹਾਂ ਤਸਵੀਰ 'ਚ ਦਿਖਾਈ ਦੇਣ ਵਾਲੇ ਰੰਗਾਂ ਨੂੰ ਦੇਖ ਕੇ ਲੱਗਦਾ ਹੈ ਕਿ ਕਿਸੇ ਨੇ ਇਸ 'ਚ ਖੁਦ ਰੰਗ ਭਰਿਆ ਹੈ ਪਰ ਇਹ ਕੁਦਰਤੀ ਹੈ। ਇਨ੍ਹਾਂ ਨੂੰ ਔਰੋਰਸ ਜਾਂ ਪੋਲਰ ਲਾਈਟ ਵੀ ਕਿਹਾ ਜਾਂਦਾ ਹੈ। ਇਹ ਪੋਲਰ ਲਾਇਟਸ ਹਾਈ ਆਲਟੀਟਿਊਡਸ (ਉੱਚੀਆਂ ਥਾਵਾਂ 'ਤੇ) 'ਚ ਅਕਸਰ ਨਜ਼ਰ ਆਉਂਦੀਆਂ ਹਨ। ਇਹ ਚੁੰਬਕੀ ਧਰੁਵ ਦੇ ਚਾਰੋਂ ਪਾਸੇ 10 ਤੋਂ 20 ਡਿਗਰੀ ਦੇ ਖੇਤਰ 'ਚ ਬਣਦੀਆਂ ਹਨ। ਜਦੋਂ ਚੁੰਬਕੀ ਕਣ, ਸੋਲਰ ਹਵਾ ਦੇ ਸੰਪਰਕ 'ਚ ਆਉਂਦੇ ਹਨ ਤਾਂ ਇਸ ਤਰ੍ਹਾਂ ਦਾ ਨਜ਼ਾਰਾ ਦਿਖਾਈ ਦਿੰਦਾ ਹੈ। ਇਸ ਤਰ੍ਹਾਂ ਦੀਆਂ ਲਾਈਟਾਂ ਲਈ ਸਵੀਡਨ, ਨਾਰਵੇ, ਫਿਨਲੈਂਡ, ਕੈਨੇਡਾ, ਸਾਈਬੇਰੀਆ ਦੇ ਉੱਤਰੀ ਖੇਤਰ ਮਸ਼ਹੂਰ ਹਨ। ਸੈਲਾਨੀਆਂ ਲਈ ਇਹ ਖਿੱਚ ਦਾ ਕਾਰਨ ਹਨ।



ਇਹ ਬੱਦਲ 'ਮਾਰਨਿੰਗ ਗਲੋਰੀ ਕਲਾਊਡ' ਕਹਾਉਂਦੇ ਹਨ। ਇਹ 1000 ਕਿਲੋ ਮੀਟਰ ਤੱਕ ਲੰਬੇ ਅਤੇ 2 ਕਿਲੋ ਮੀਟਰ ਤੱਕ ਚੌੜੇ ਹੁੰਦੇ ਹਨ। ਇਹ ਜ਼ਿਆਦਾਤਰ ਆਸਟਰੇਲੀਆ ਦੇ ਕੁਈਨਜ਼ਲੈਂਡ 'ਚ ਪਾਏ ਜਾਂਦੇ ਹਨ।

ਇਨ੍ਹਾਂ ਨੂੰ ਲਾਈਟ ਪੋਲਸ ਕਿਹਾ ਜਾਂਦਾ ਹੈ। ਇਹ ਨਾਰਦਨ ਪੋਲ ਦੇ ਨੇੜੇ ਵਸੇ ਦੇਸ਼ਾਂ 'ਚ ਬਣਦਾ ਹੈ। ਇਸ 'ਚ ਸ਼ਹਿਰ ਭਰ 'ਚ ਪੂਰੀ ਰਾਤ ਇਸ ਤਰ੍ਹਾਂ ਦੀ ਰੌਸ਼ਨੀ ਚਮਕਦੀ ਰਹਿੰਦੀ ਹੈ। ਇਹ ਰੌਸ਼ਨੀ ਤਦ ਤੱਕ ਪੈਦਾ ਹੁੰਦੀ ਹੈ ਜਦੋਂ ਤੱਕ ਇੱਥੇ ਦਾ ਤਾਪਮਾਨ ਮਾਈਨਸ 20 ਡਿਗਰੀ ਤੋਂ ਹੇਠਾਂ ਹੁੰਦਾ ਹੈ।



ਜਵਾਲਾਮੁਖੀ ਫਟਣ ਸਮੇਂ ਇਸ ਦੇ ਕੋਲ ਤੂਫਾਨ ਵਰਗੀ ਬਿਜਲੀ ਚਮਕਣ ਦੀ ਇਹ ਤਸਵੀਰ ਅਨੋਖੀ ਹੀ ਹੈ। ਇਸ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਜਿਵੇਂ ਇਹ ਸੁੰਦਰ ਪੇਂਟਿੰਗ ਹੈ। ਕਈ ਵਿਗਿਆਨੀ ਮੰਨਦੇ ਹਨ ਕਿ ਅਜਿਹਾ ਹੋ ਨਹੀਂ ਸਕਦਾ ਪਰ ਇਹ ਸੰਭਵ ਹੁੰਦਾ ਹੈ। ਜਦੋਂ ਕੋਈ ਵੀ ਜਵਾਲਾਮੁਖੀ ਫਟਦਾ ਹੈ ਤਾਂ ਸਕਰਾਤਮਕ ਚਾਰਜ ਵਾਲੇ ਕਣ ਪੈਦਾ ਹੋ ਕੇ ਵਾਯੂਮੰਡਲ 'ਚ ਫੈਲ ਜਾਂਦੇ ਹਨ। 


ਇਹ ਤਸਵੀਰ ਠੰਢ ਖਤਮ ਹੋਣ ਮਗਰੋਂ ਫਿਨਲੈਂਡ ਦੇ ਲੈਪਲੈਂਡ 'ਚ ਖਿੱਚੀ ਗਈ ਹੈ। ਇੱਥੇ ਦਰੱਖਤ 'ਤੇ ਬਰਫ ਜੰਮੀ ਹੋਈ ਹੈ ਜੋ ਦੇਖਣ 'ਚ ਏਲੀਅਨਜ਼ ਵਰਗੀ ਲੱਗਦੀ ਹੈ। ਯੂ.ਏ.ਐੱਫ.ਓ ਵਰਗੇ ਦਿਖਾਈ ਦੇਣ ਵਾਲੇ ਇਹ ਬੱਦਲ ਹਾਈ ਆਲਟੀਟਿਊਡਸ ਉੱਤੇ ਪਾਏ ਜਾਂਦੇ ਹਨ। ਇਹ ਤਦ ਬਣਦੇ ਹਨ ਜਦੋਂ ਪਹਾੜਾਂ ਉੱਤੇ ਹਵਾ ਉੱਠਦੀ ਹੈ।

SHARE ARTICLE
Advertisement

Jaswinder Bhalla Funeral News Live: Jaswinder Bhalla ਦੇ ਚਲਾਣੇ ਉਤੇ ਹਰ ਅੱਖ ਰੋਈ, ਭੁੱਬਾਂ ਮਾਰ-ਮਾਰ ਰੋਏ ਲੋਕ

23 Aug 2025 1:28 PM

Jaswinder Bhalla Funeral News Live: ਜਸਵਿੰਦਰ ਭੱਲਾ ਦੇ ਪੁੱਤ ਦੇ ਨਹੀਂ ਰੁਕ ਰਹੇ ਹੰਝੂ | Bhalla death news

23 Aug 2025 1:25 PM

Jaswinder Bhalla Death News : ਭੱਲਾ ਦੇ ਘਰ ਦੀਆਂ ਤਸਵੀਰਾਂ ਆਈਆਂ ਸਾਹਮਣੇ Jaswinder Bhalla passes Away

22 Aug 2025 9:35 PM

Gurpreet Ghuggi Emotional On jaswinder bhalla Death : ਆਪਣੇ ਯਾਰ ਭੱਲਾ ਨੂੰ ਯਾਦ ਕਰ ਭਾਵੁਕ ਹੋਏ Ghuggi

22 Aug 2025 9:33 PM

jaswinder bhalla ਦੇ chhankata ਦੇ producer ਨੇ ਬਿਆਨ ਕੀਤੇ ਜਜ਼ਬਾਤ|Bahadur Singh Bhalla|Bhalla Death News

22 Aug 2025 3:15 PM
Advertisement