'ਉਡਣੇ ਮੋਟਰਸਾਈਕਲ' 'ਤੇ ਆਉਣਗੇ ਦੁਬਈ ਦੇ ਪੁਲਿਸ ਅਫ਼ਸਰ, ਦੇਖੋ ਕਮਾਲ ਦਾ ਬਾਈਕ
Published : Oct 20, 2017, 4:44 pm IST
Updated : Oct 20, 2017, 11:14 am IST
SHARE ARTICLE

(ਪਨੇਸਰ ਹਰਿੰਦਰ) - ਆਪਣੀਆਂ ਵਿਸ਼ੇਸ਼ਤਾਵਾਂ ਲਈ ਦੁਬਈ ਦੁਨੀਆ ਭਰ ਵਿੱਚ ਮਸ਼ਹੂਰ ਹੈ ਪਰ ਦੁਬਈ ਪੁਲਿਸ ਦੇ ਸਭ ਤੋਂ ਨਵੀਨਤਮ ਉਪਕਰਨ ਬਾਰੇ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਹਾਲ ਹੀ ਵਿੱਚ ਦੁਬਈ ਪੁਲਿਸ ਨੇ ਇੱਕ ਗੈਜੇਟ ਦਾ ਟੈਸਟ ਕੀਤਾ ਜੋ ਡ੍ਰੋਨ ਅਤੇ ਮੋਟਰਸਾਈਕਲ ਦਾ ਸੁਮੇਲ ਹੈ। ਇਸ ਅਤਿ-ਆਧੁਨਿਕ ਉਡਣ ਵਾਲੇ ਮੋਟਰਸਾਈਕਲ ਦਾ ਨਾਂਅ ਹੈ ਸਕੌਰਪੀਅਨ ਅਤੇ ਇਸਨੂੰ ਬਣਾਇਆ ਹੈ ਰੂਸ ਦੀ ਕੰਪਨੀ ਹੋਵਰਸਰਫ ਨੇ।
 
ਇਹ ਉਡਣਾ ਮੋਟਰਸਾਈਕਲ ਇੰਨਾ ਕੁ ਤਾਕਤਵਰ ਹੈ ਕਿ ਇੱਕ ਪੁਲਿਸ ਅਫ਼ਸਰ ਨੂੰ ਆਰਾਮ ਨਾਲ ਉਡਾ ਕੇ ਲਿਜਾ ਸਕਦਾ ਹੈ ਅਤੇ ਉਹ ਵੀ ਲਗਭੱਗ 70 ਕਿਲੋਮੀਟਰ ਪ੍ਰਤੀ ਘੰਟਾ ਦੀ ਹੈਰਾਨ ਕਰ ਦੇਣ ਵਾਲੀ ਸਪੀਡ ਨਾਲ। ਇਹ ਗੈਜੇਟ ਪੁਲਿਸ ਅਫਸਰਾਂ ਨੂੰ ਮੁਸ਼ਕਿਲ ਭਰੇ ਹਾਲਾਤ ਅਤੇ ਭੀੜ-ਭੜੱਕੇ ਮੌਕੇ ਲੈ ਕੇ ਜਾਣ ਲਈ ਡਿਜ਼ਾਈਨ ਕੀਤਾ ਗਿਆ ਹੈ। 



ਬੈਟਰੀ ਨਾਲ ਚੱਲਣ ਵਾਲਾ ਇਹ ਉਪਕਰਣ ਇੱਕ ਪੂਰੀ ਚਾਰਜ ਬੈਟਰੀ ਨਾਲ 25 ਮਿੰਟ ਉਡਾਣ ਭਰ ਸਕਦਾ ਹੈ। ਰੂਸ ਦੀ ਕੰਪਨੀ ਹੋਵਰਸਰਫ ਨੇ ਇਸਦਾ ਨਿਰਮਾਣ ਦੁਬਈ ਪੁਲਿਸ ਨਾਲ ਸਾਂਝੇਦਾਰੀ ਵਿੱਚ ਕੀਤਾ ਹੈ। ਦਰਅਸਲ ਇਹ ਗੈਜੇਟ ਦੁਬਈ ਦੀ 'ਸਮਾਰਟ ਸਿਟੀ' ਯੋਜਨਾ ਦਾ ਇੱਕ ਹਿੱਸਾ ਹੈ। ਜ਼ਿਕਰਯੋਗ ਹੈ ਕਿ ਦੁਬਈ ਪੁਲਿਸ ਫੋਰੈਂਸਿਕ ਖੋਜ ਵਿੱਚ ਡੀ.ਐਨ.ਏ. ਟੈਸਟ ਨੂੰ ਲਾਗੂ ਕਰਨ ਵਾਲਾ ਅਤੇ ਇਲੈਕਟ੍ਰੌਨਿਕ ਪੈਰ-ਪ੍ਰਿੰਟ ਭਾਵ ਅੰਗੂਠੇ ਦੇ ਨਿਸ਼ਾਨ ਵਾਂਗ ਪੈਰ ਦਾ ਇਲੈਕਟ੍ਰੌਨਿਕ ਨਿਸ਼ਾਨ ਲੈਣ ਵਾਲਾ ਅਰਬ ਦਾ ਪਹਿਲਾ ਪੁਲਿਸ ਅਦਾਰਾ ਹੈ। 

ਦੁਬਈ ਪੁਲਿਸ ਕੋਲ ਫਰਾਰੀ, ਨਿਸਾਨ ਜੀ.ਟੀ.ਆਰ. , ਆਸਟਿਨ ਮਾਰਟਿਨ, ਬੈਂਟਲੇ, ਕੈਮੈਰੋ ਅਤੇ ਲੈਂਬਰਗਿਨੀ ਵਰਗੀਆਂ ਸੁਪਰ ਕਾਰਾਂ ਦਾ ਇੱਕ ਵੱਡਾ ਕਾਫ਼ਿਲਾ ਹੈ ਇਸਦੇ ਬਾਵਜੂਦ ਜੁਰਮ ਨੂੰ ਕਾਬੂ ਕਰਨ ਅਤੇ ਲੋਕਾਂ ਨੂੰ ਬਿਹਤਰ ਸੁਵਿਧਾਵਾਂ ਦੇਣ ਦੇ ਮਕਸਦ ਨਾਲ ਅਸਧਾਰਨ ਕਿਸਮ ਦੇ ਤਕਨੀਕੀ ਉਪਕਰਨਾਂ ਨੂੰ ਪਹਿਲ ਦੇ ਆਧਾਰ 'ਤੇ ਪੁਲਿਸ ਵਿਭਾਗ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ।


  
ਇੱਕ ਗੱਲ ਸਾਫ ਹੈ ਕਿ ਦੁਬਈ ਦੇ ਸਮਾਰਟ ਸਿਟੀ ਪ੍ਰੋਜੈਕਟ ਵਾਂਗ ਇਹ ਗੈਜੇਟ ਵੀ ਉੰਨਾ ਹੀ ਅਤਿ-ਆਧੁਨਿਕ ਹੈ। ਗ਼ੌਰ ਕਰਨ ਵਾਲੀ ਗੱਲ ਇਹ ਹੈ ਕਿ ਜੇਕਰ ਸਮਾਰਟ ਸਿਟੀ ਪ੍ਰੋਜੈਕਟ ਇਹੋ ਜਿਹੇ ਹੁੰਦੇ ਹਨ ਤਾਂ ਸਾਡੀਆਂ ਸਰਕਾਰਾਂ ਸਮਾਰਟ ਸਿਟੀ ਦੇ ਨਾਂਅ 'ਤੇ ਕੀ ਬਣਾ ਕੇ ਦੇ ਰਹੀਆਂ ਹਨ ?

SHARE ARTICLE
Advertisement

Jaswinder Bhalla Funeral News Live: Jaswinder Bhalla ਦੇ ਚਲਾਣੇ ਉਤੇ ਹਰ ਅੱਖ ਰੋਈ, ਭੁੱਬਾਂ ਮਾਰ-ਮਾਰ ਰੋਏ ਲੋਕ

23 Aug 2025 1:28 PM

Jaswinder Bhalla Funeral News Live: ਜਸਵਿੰਦਰ ਭੱਲਾ ਦੇ ਪੁੱਤ ਦੇ ਨਹੀਂ ਰੁਕ ਰਹੇ ਹੰਝੂ | Bhalla death news

23 Aug 2025 1:25 PM

Jaswinder Bhalla Death News : ਭੱਲਾ ਦੇ ਘਰ ਦੀਆਂ ਤਸਵੀਰਾਂ ਆਈਆਂ ਸਾਹਮਣੇ Jaswinder Bhalla passes Away

22 Aug 2025 9:35 PM

Gurpreet Ghuggi Emotional On jaswinder bhalla Death : ਆਪਣੇ ਯਾਰ ਭੱਲਾ ਨੂੰ ਯਾਦ ਕਰ ਭਾਵੁਕ ਹੋਏ Ghuggi

22 Aug 2025 9:33 PM

jaswinder bhalla ਦੇ chhankata ਦੇ producer ਨੇ ਬਿਆਨ ਕੀਤੇ ਜਜ਼ਬਾਤ|Bahadur Singh Bhalla|Bhalla Death News

22 Aug 2025 3:15 PM
Advertisement