
ਉਦਾ ਦੇਵੀ ਨੇ 1857 ਵਿਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵਿਰੁਧ ਅਜ਼ਾਦੀ ਦੀ ਜੰਗ ਲੜੀ ਸੀ ਅਤੇ ਸਿੰਕਦਰ ਬਾਗ ਦੇ ਨੇੜੇ ਲਗਭਗ 3 ਦਰਜਨ ਬ੍ਰਿਟਿਸ਼ ਫ਼ੌਜੀਆਂ ਨੂੰ ਮਾਰ ਦਿਤਾ ਸੀ
ਲਖਨਊ : ਯੂਪੀ ਸਰਕਾਰ ਦੇਸ਼ ਦੀ ਅਜ਼ਾਦੀ ਦੀ ਲੜਾਈ ਵਿਚ ਅਪਣਾ ਉੱਘਾ ਯੋਗਦਾਨ ਪਾਉਣ ਵਾਲੇ ਪਾਸੀ ਸਮਾਜ ਦੀ ਉਦਾ ਦੇਵੀ ਦਾ 100 ਫੁੱਟ ਉੱਚਾ ਬੁੱਤ ਲਗਾਉਣ ਦੀ ਯੋਜਨਾ ਬਣਾਉਣ ਜਾ ਰਹੀ ਹੈ। ਪਿਛਲੀਆਂ ਲੋਕਸਭਾ ਚੋਣਾਂ ਵਿਚ ਭਾਜਪਾ ਨੇ 71 ਸੀਟਾਂ ਹਾਸਲ ਕੀਤੀਆਂ ਸਨ। ਇਹਨਾਂ ਵਿਚੋਂ 6 ਸੀਟਾਂ ਵਿਚ ਪਾਸੀ ਸਮੁਦਾਇ ਦੀਆਂ ਵੋਟਾਂ ਸੱਭ ਤੋਂ ਵੱਧ ਸਨ। ਇਸੇ ਤਰ੍ਹਾਂ ਰਾਜ ਵਿਚ ਪਾਸੀ ਬਹੂਮਤ ਵਾਲੀਆਂ 23 ਸੀਟਾਂ ਵੀ ਭਾਜਪਾ ਦੇ ਕੋਲ ਹਨ। ਇਸ ਸਬੰਧ ਵਿਚ ਮੋਹਨ ਲਾਲ ਗੰਜ ਨੇ ਪਾਰਟੀ ਦੇ ਸੰਸਦ ਮੰਤਰੀ ਅਤੇ ਭਾਜਪਾ ਅਨੁਸੂਚਿਤ ਮੋਰਚਾ
Pasi warrior Uda Devi
ਦੇ ਮੁਖੀ ਕੌਸ਼ਲ ਕਿਸ਼ੋਰ ਨੇ ਬੁੱਤ ਦੀ ਉਸਾਰੀ ਲਈ ਪਾਸੀ ਸਮੁਦਾਇ ਤੋਂ ਲੋਹੇ ਦਾ ਦਾਨ ਕਰਨ ਦੀ ਅਪੀਲ ਕੀਤੀ। ਉਦਾ ਦੇਵੀ ਦਾ ਇਕ ਛੋਟਾ ਬੁੱਤ ਲਖਨਊ ਦੇ ਸਿਕੰਦਰ ਬਾਗ ਵਿਚ ਲਗਾ ਹੋਇਆ ਹੈ। ਜਿਸ ਨੂੰ ਉਸ ਵੇਲ੍ਹੇ ਦੇ ਮੁੱਖ ਮਤੰਰੀ ਕਲਿਆਣ ਸਿੰਘ ਨੇ 1990 ਵਿਚ ਲਗਵਾਇਆ ਸੀ। ਭਾਜਪਾ ਅਨੁਸੂਚਿਤ ਮੋਰਚਾ ਮੁਖੀ ਕੌਸ਼ਲ ਕਿਸ਼ੋਰ ਨੇ ਕਿਹਾ ਕਿ ਉਦਾ ਦੇਵੀ ਨੇ 1857 ਵਿਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵਿਰੁਧ ਅਜ਼ਾਦੀ ਦੀ ਜੰਗ ਲੜੀ ਸੀ। ਉਹਨਾਂ ਉਸ ਵੇਲ੍ਹੇ ਸਿੰਕਦਰ ਬਾਗ ਦੇ ਨੇੜੇ ਲਗਭਗ 3 ਦਰਜਨ ਬ੍ਰਿਟਿਸ਼ ਫ਼ੌਜੀਆਂ ਨੂੰ ਮਾਰ ਦਿਤਾ ਸੀ
Kaushal Kishore
ਅਤੇ ਬਾਅਦ ਵੀ ਆਪ ਵੀ ਸ਼ਹੀਦ ਹੋ ਗਏ ਸਨ। ਇਸ ਲਈ ਦੂਜੇ ਸਮੁਦਾਇ ਦੇ ਲੋਕਾਂ ਨੂੰ ਵੀ ਉਹਨਾਂ ਦੇ ਬੁੱਤ ਦੀ ਉਸਾਰੀ ਵਿਚ ਅਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪਾਸੀ ਰਾਜਾ ਬਿਜਲੀ ਪਾਸੀ ਦੇ ਕਿਲ੍ਹੇ ਦੀ ਮੁਰੰਮਤ ਲਈ ਸੀਐਮ ਯੋਗੀ ਨੂੰ 205 ਕਰੋੜ ਦੀ ਲਾਗਤ ਦਾ ਮਤਾ ਵੀ ਦਿਤਾ ਗਿਆ ਹੈ। ਸੀਐਮ ਯੋਗੀ ਨੇ ਉਹਨਾਂ ਨੂੰ ਭਰੋਸਾ ਦਿਤਾ ਹੈ ਕਿ ਉਹ ਕਿਲ੍ਹੇ ਦੇ ਲਈ ਲੋੜੀਂਦਾ ਬਜਟ ਛੇਤੀ ਹੀ ਦਿਤਾ ਜਾਵੇਗਾ
Uttar Pradesh CM Yogi Adityanath
ਅਤੇ ਇਸ ਕਿਲ੍ਹੇ ਨੂੰ ਲਖਨ ਪਾਸੀ ਦੀ ਯਾਦ ਵਿਚ ਇਕ ਵੱਡੇ ਸਮਾਰਕ ਦੇ ਤੌਰ 'ਤੇ ਤਬਦੀਲ ਕੀਤਾ ਜਾਵੇਗਾ। ਰਾਜ ਦੇ ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਨੇ ਕਿਹਾ ਕਿ ਦਲਿਤ ਅਜ਼ਾਦੀ ਦੀ ਜੰਗ ਵਿਚ ਹਿੱਸਾ ਲੈਣ ਵਾਲਿਆਂ ਦੇ ਨਾਮ 'ਤੇ ਬਣੇ ਪਾਰਕਾਂ ਅਤੇ ਯਾਦਗਾਰੀ ਲੋਕਾਂ ਲਈ ਪ੍ਰੇਰਣਾ ਦਾ ਸਰੋਤ ਹਨ। ਉਹ ਲਖਨ ਪਾਸੀ ਦੇ ਨਾਮ 'ਤੇ ਇਕ ਪਾਰਕ ਦੀ ਵੀ ਉਸਾਰੀ ਕਰਨ ਜਾ ਰਹੇ ਹਨ। ਇਸ ਲਈ ਜ਼ਮੀਨ ਲੈ ਲਈ ਗਈ ਹੈ ਅਤੇ ਪਾਰਕ ਦਾ ਨਿਰਮਾਣ ਵੀ ਛੇਤੀ ਹੀ ਸ਼ੁਰੂ ਕੀਤਾ ਜਾਵੇਗਾ।