ਭਾਰਤ ਵਿਚ ਪ੍ਰ੍ਦੂਸ਼ਣ ਕਾਰਨ 2015 ’ਚ ਕਰੀਬ 74 ਹਜ਼ਾਰ ਲੋਕਾਂ ਦੀ ਮੌਤ
Published : Mar 1, 2019, 10:51 am IST
Updated : Mar 1, 2019, 10:51 am IST
SHARE ARTICLE
Air Pollution
Air Pollution

ਇੱਕ ਅਧਿਐਨ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਸਾਲ 2015 ਵਿਚ ਗਲੋਬਲ.....

ਵਸ਼ਿੰਗਟਨ: ਇੱਕ ਅਧਿਐਨ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਸਾਲ 2015 ਵਿਚ ਗਲੋਬਲ ਪੱਧਰ ’ਤੇ ਲਗਭਗ 385000 ਮੌਤਾਂ ਦੀ ਵਜ੍ਹ੍ ਵਾਹਨਾਂ ’ਚੋਂ ਨਿਕਲਣ ਵਾਲਾ ਧੂੰਆਂ ਰਿਹਾ ਹੈ। ਅਧਿਐਨ ਅਨੁਸਾਰ ਸਾਲ 2015 ਵਿਚ ਵਾਹਨਾਂ ਦੇ ਧੂੰਏ ਨਾਲ ਭਾਰਤ ਵਿਚ ਤਕਰੀਬਨ 74 ਹਜ਼ਾਰ ਲੋਕਾਂ ਦੀ ਮੌਤ ਹੋਈ ਹੈ। ਇਹ ਵੀ ਦੱਸਿਆ ਗਿਆ ਹੈ ਕਿ ਇਸ ਨਾਲ ਕਰੀਬ ਦੋ ਤਿਹਾਈ ਮੌਤਾਂ ਡੀਜ਼ਲ ਵਾਹਨਾਂ ਦੇ ਧੂੰਏ ਨਾਲ ਹੋ ਸਕਦੀਆਂ ਹਨ।

Air pollutionAir pollution

ਇੰਟਰਨੈਸ਼ਨਲ ਕਾਊਂਸਲਿੰਗ ਆਨ ਕਲੀਨ ਟਾ੍ਰ੍ਂਸਪੋਰੇਸ਼ਨ (ਆਈਸੀਸੀਟੀ), ਜਾਰਜ ਵਸ਼ਿੰਗਟਨ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆੱਫ ਕੋਲੋਰੈਡੋ ਬਾੱਲਡਰ ਦੇ ਵਿਦਿਆਰਥੀਆਂ ਨੇ ਇਸ ਮਾਮਲੇ ਵਿਚ ਸਾਲ 2010 ਤੋਂ 2015 ਤੱਕ ਭਾਰਤ ਦੇ ਛੋਟੇ ਅਤੇ ਵੱਡੇ ਖੇਤਰਾਂ ਦੇ ਸਥਾਨਕ ਪੱਧਰਾਂ ’ਤੇ ਅਧਿਐਨ ਕੀਤਾ।

ਅਧਿਐਨ ਅਨੁਸਾਰ, ਭਾਰਤ ਵਿਚ ਓਜ਼ੋਨ ਪ੍ਰ੍ਦੂਸ਼ਣ ਕਾਰਨ ਅੱਠ ਲੱਖ ਲੋਕਾਂ ਦੀ ਮੌਤ ਹੋਈ ਹੈ। ਧੂੰਏ ਕਾਰਨ ਸਿਰਫ ਸਾਲ 2015 ਵਿਚ ਹੋਈਆਂ 74 ਹਜ਼ਾਰ ਮੌਤਾਂ ਵੀ ਇਸ ਵਿਚ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਸਾਰੇ ਤਰਾ੍ਹ੍ਂ ਦੇ ਗੈਸ ਪ੍ਰ੍ਦੂਸ਼ਣ ਨਾਲ ਗਲੋਬਲ ਪੱਧਰ ’ਤੇ 33.70 ਲੱਖ ਲੋਕਾਂ ਦੀ ਮੌਤ ਹੋਈ ਹੈ ਅਤੇ ਇਸ ਵਿਚੋਂ 3.85 ਲੱਖ ਲੋਕਾਂ ਦੀ ਮੌਤ ਵਾਹਨਾਂ ’ਚੋਂ ਨਿਕਲਣ ਵਾਲੇ ਧੂੰਏ ਕਰਕੇ ਹੋਈ।

Air pollutionAir pollution

ਮਿਲੀ ਜਾਣਕਾਰੀ ਅਨੁਸਾਰ, ਅਧਿਐਨ ਵਿਚ ਦੱਸਿਆ ਗਿਆ ਹੈ ਕਿ ਸਾਲ 2010 ਵਿਚ ਵਾਹਨਾਂ ’ਚੋਂ ਵਾਲੇ ਧੂੰਏ ਕਰਕੇ ਗਲੋਬਲ ਪੱਧਰ ’ਤੇ 3.61 ਲੱਖ ਲੋਕਾਂ ਦੀ ਮੌਤ ਹੋਈ ਜੋ ਕਿ ਸਾਲ 2015 ਵਿਚ ਵੱਧ ਕੇ 3.85 ਲੱਖ ਹੋ ਗਈ। ਇੰਨਾ ਹੀ ਨਹੀਂ ਇਸ ਵਿਚੋਂ 70% ਮੌਤਾਂ ਚਾਰ ਵੱਡੇ ਵਾਹਨ ਬਜ਼ਾਰ-ਚੀਨ, ਭਾਰਤ, ਯੂਰੋਪੀਅਨ ਯੂਨੀਅਨ ਅਤੇ ਅਮਰੀਕਾ ਵਿਚ ਹੋਈਆਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement