ਲੰਗਰ 'ਤੇ ਨਹੀਂ ਲੱਗੇਗਾ ਜੀਐਸਟੀ, ਕੇਂਦਰ ਸਰਕਾਰ ਵਲੋਂ ਆਰਡਰ ਜਾਰੀ
Published : Jun 1, 2018, 10:33 pm IST
Updated : Jun 1, 2018, 10:33 pm IST
SHARE ARTICLE
No GST On Langar
No GST On Langar

ਕੇਂਦਰ ਸਰਕਾਰ ਨੇ ਸ਼ਰਧਾਲੂਆਂ ਅਤੇ ਲੋੜਵੰਦਾਂ ਨੂੰ ਮੁਫ਼ਤ ਲੰਗਰ ਛਕਾਉਣ ਵਾਲੇ ਸਾਰੇ ਧਾਰਮਕ ਅਸਥਾਨਾਂ ਨੂੰ ਵਿਸ਼ੇਸ਼ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਹੈ। ਭਾਵੇਂ ਪਹਿਲਾਂ...

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਸ਼ਰਧਾਲੂਆਂ ਅਤੇ ਲੋੜਵੰਦਾਂ ਨੂੰ ਮੁਫ਼ਤ ਲੰਗਰ ਛਕਾਉਣ ਵਾਲੇ ਸਾਰੇ ਧਾਰਮਕ ਅਸਥਾਨਾਂ ਨੂੰ ਵਿਸ਼ੇਸ਼ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਹੈ। ਭਾਵੇਂ ਪਹਿਲਾਂ ਇਨ੍ਹਾਂ ਅਸਥਾਨਾਂ ਤੇ ਸੰਸਥਾਵਾਂ ਨੂੰ ਸੀਜੀਐਸਟੀ (ਸੈਂਟਰਲ ਗੁਡਜ਼ ਐਂਡ ਸਰਵਿਸਜ਼ ਟੈਕਸ) ਅਤੇ ਆਈਜੀਐਸਟੀ (ਇੰਟੈਗਰੇਟਿਡ ਗੁਡਜ਼ ਐਂਡ ਸਰਵਿਸਜ਼ ਟੈਕਸ) ਅਦਾ ਕਰਨਾ ਪਵੇਗਾ ਪਰ ਬਾਅਦ ਵਿਚ ਕੇਂਦਰ ਸਰਕਾਰ ਅਦਾ ਕੀਤੀ ਗਈ ਰਕਮ ਵਾਪਸ ਕਰ ਦੇਵੇਗੀ। ਇਸ ਸਬੰਧ ਵਿਚ ਹੁਕਮ ਅੱਜ ਜਾਰੀ ਕੀਤਾ ਗਿਆ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੱਤਰਕਾਰ ਸੰਮੇਲਨ ਵਿਚ ਐਲਾਨ ਕੀਤਾ।

GSTGST

ਰਾਸ਼ਟਰਪਤੀ ਦੁਆਰਾ ਸੇਵਾ ਭੋਜ ਯੋਜਨਾ ਲਈ ਵਿਸ਼ੇਸ਼ ਸਹਾਇਤਾ ਨੂੰ ਪ੍ਰਵਾਨਗੀ ਦਿਤੇ ਜਾਣ ਮਗਰੋਂ ਇਹ ਹੁਕਮ ਜਾਰੀ ਕੀਤਾ ਗਿਆ ਹੈ। ਲੰਗਰ ਹਾਲ ਵਿਚ ਵਰਤਾਏ ਜਾਂਦੇ ਭੋਜਨ 'ਤੇ ਭਾਵੇਂ ਜੀਐਸਟੀ ਨਹੀਂ ਲਗਦਾ ਪਰ ਭੋਜਨ ਬਣਾਉਣ ਲਈ ਵਰਤੀ ਜਾਂਦੀ ਰਸਦ ਦੀ ਖ਼ਰੀਦ 'ਤੇ ਲਗਦਾ ਹੈ। ਜਿਨ੍ਹਾਂ ਚੀਜ਼ਾਂ 'ਤੇ ਜੀਐਸਟੀ ਲਗਦਾ ਹੈ, ਉਨ੍ਹਾਂ ਵਿਚ ਖੰਡ, ਘੀ, ਚਾਹ ਅਤੇ ਐਲਪੀਜੀ ਹੈ। ਦਰਬਾਰ ਸਾਹਿਬ ਨੇ ਹੁਣ ਤਕ ਲੰਗਰ ਵਸਤਾਂ 'ਤੇ ਜੀਐਸਟੀ ਦੇ ਦੋ ਕਰੋੜ ਰੁਪਏ ਅਦਾ ਕੀਤੇ ਹਨ। ਦਰਬਾਰ ਸਾਹਿਬ ਦਾ ਲੰਗਰ ਦਾ ਖ਼ਰਚਾ ਲਗਭਗ 75 ਕਰੋੜ ਰੁਪਏ ਸਾਲਾਨਾ ਹੈ। (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement