
ਸ਼ਿਵ ਸੈਨਾ ਨੇ ਸਨਿਚਰਵਾਰ ਨੂੰ ਸੱਤਾਧਾਰੀ ਸਹਿਯੋਗੀ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਹਮਲਾ ਬੋਲਦੇ ਹੋਏ ਸੁਝਾਅ ਦਿਤਾ ਕਿ ਮਹਾਰਾਸ਼ਟਰ ਸਰਕਾਰ ਵਿਚ ਮੰਤਰੀ ਪੰਕਜਾ ਮੁੰਡੇ...
ਮੁੰਬਈ : ਸ਼ਿਵ ਸੈਨਾ ਨੇ ਸਨਿਚਰਵਾਰ ਨੂੰ ਸੱਤਾਧਾਰੀ ਸਹਿਯੋਗੀ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਹਮਲਾ ਬੋਲਦੇ ਹੋਏ ਸੁਝਾਅ ਦਿਤਾ ਕਿ ਮਹਾਰਾਸ਼ਟਰ ਸਰਕਾਰ ਵਿਚ ਮੰਤਰੀ ਪੰਕਜਾ ਮੁੰਡੇ ਨੂੰ ਸਰਬਸੰਮਤੀ ਨਾਲ ਇਕ ਘੰਟੇ ਲਈ ਮੁੱਖ ਮੰਤਰੀ ਬਣਾ ਦਿਤਾ ਜਾਵੇ ਤਾਕਿ ਮਰਾਠਾ ਰਾਖਵਾਂਕਰਨ ਦੀ ਫਾਈਲ ਨੂੰ ਮਨਜ਼ੂਰੀ ਦਿਤੀ ਜਾ ਸਕੇ। ਮਹਾਰਾਸ਼ਟਰ ਦੀ ਮਹਿਲਾ ਅਤੇ ਬਾਲ ਕਲਿਆਣ ਮੰਤਰੀ ਪੰਕਜਾ ਮੁੰਡੇ ਨੇ ਵੀਰਵਾਰ ਨੂੰ ਇਹ ਕਹਿ ਕੇ ਸਿਆਸੀ ਭੂਚਾਲ ਲਿਆ ਦਿਤਾ ਸੀ ਕਿ ਜੇਕਰ ਮਰਾਠਾ ਰਾਖਵਾਂਕਰਨ ਦਾ ਫਾਈਲ ਉਨ੍ਹਾਂ ਦੇ ਕੋਲ ਆਈ ਹੁੰਦੀ ਤਾਂ ਉਹ ਬਿਨਾਂ ਝਿਜਕ ਉਸ ਨੂੰ ਮਨਜ਼ੂਰੀ ਦੇ ਦਿੰਦੀ ਪਰ ਹੁਣ ਮਾਮਲਾ ਵਿਚਾਰ ਅਧੀਨ ਹੋ ਗਿਆ ਹੈ।
Pankaja Munde
ਪੰਕਜਾ ਮੁੰਡੇ ਦੀ ਇਸ ਟਿੱਪਣੀ ਤੋਂ ਬਾਅਦ ਸ਼ਿਵ ਸੈਨਾ ਦਾ ਇਹ ਸੁਝਾਅ ਆਇਆ ਹੈ। ਪੰਕਜਾ ਮਰਹੂਮ ਕੇਂਦਰੀ ਮੰਤਰੀ ਗੋਪੀਨਾਥ ਮੁੰਡੇ ਦੀ ਬੇਟੀ ਹੈ। ਮੁੱਖ ਮੰਤਰੀ ਦਵਿੰਦਰ ਫੜਨਵੀਸ ਦੀ ਮੌਜੂਦਾ ਕੈਬਨਿਟ ਸਹਿਯੋਗੀ ਦੇ ਬਿਆਨ ਦਾ ਸਮਰਥਨ ਕਰਦੇ ਹੋਏ ਸ਼ਿਵ ਸੈਨਾ ਨੇ ਕਿਹਾ ਕਿ ਜੇਕਰ ਮੁੰਡੇ ਇਕ ਘੰਟੇ ਦੇ ਲਈ ਮੁੱਖ ਮੰਤਰੀ ਬਣਦੀ ਹੈ ਤਾਂ ਕੋਈ ਰੁਕਾਵਟ ਨਹੀਂ ਆਏਗੀ। ਉਹ ਪਲਕ ਝਪਕਦੇ ਹੀ ਫਾਈਲ 'ਤੇ ਦਸਤਖ਼ਤ ਕਰ ਦੇਵੇਗੀ ਅਤੇ ਇਸ ਤੋਂ ਬਾਅਦ ਮਰਾਠਾ ਰਾਖਵਾਂਕਰਨ ਦਾ ਮੁੱਦਾ ਸ਼ਾਂਤ ਹੋ ਸਕਦਾ ਹੈ।
Pankaja Munde
ਸ਼ਿਵ ਸੈਨਾ ਨੇ ਕਿਹਾ ਕਿ ਜਿਵੇਂ ਕਿ ਮੁੰਡੇ ਦਾਅਵਾ ਕਰ ਰਹੀ ਹੈ ਕਿ ਜੇਕਰ ਉਹ ਅਜਿਹਾ ਕਰ ਸਕਦੀ ਹੈ ਤਾਂ ਫੜਨਵੀਸ ਕਿਉਂ ਨਹੀਂ? ਸ਼ਿਵ ਸੈਨਾ ਦੀ ਇਹ ਤਿੱਖੀ ਟਿੱਪਣੀ ਪਾਰਟੀ ਦੇ ਮੁੱਖ ਪੱਤਰ ਸਾਮਨਾ ਅਤੇ ਦੁਪਹਿਰ ਦਾ ਸਾਮਨਾ ਵਿਚ ਪ੍ਰਕਾਸ਼ਤ ਹੋਈ ਹੈ। ਨਾਲ ਹੀ ਫੜਨਵੀਸ ਸਨਿਚਰਵਾਰ ਨੂੰ ਇਕ ਸਰਬ ਪਾਰਟੀ ਮੀਟਿੰਗ ਦੀ ਤਿਆਰੀ ਵਿਚ ਹੈ ਤਾਕਿ ਇਸ ਮੁੱਦੇ ਦਾ ਹੱਲ ਕੀਤਾ ਜਾ ਸਕੇ।
Udhav Thakre
ਮੁੰਡੇ ਨੇ ਕਿਹਾ ਸੀ ਕਿ ਇਸ ਸਬੰਧੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਨਾਲ ਵੀ ਸੰਪਰਕ ਕੀਤਾ, ਜਿਸ ਤੋਂ ਬਾਅਦ ਮੁੰਡੇ ਦੇ ਬਿਆਨ ਨੂੰ ਵਿਆਪਕ ਰੂਪ ਦਿੰਦੇ ਹੋਏ ਸ਼ਿਵ ਸੈਨਾ ਨੇ ਕਿਹਾ ਕਿ ਫੜਨਵੀਸ ਅਜਿਹਾ ਕਿਉਂ ਨਹੀਂ ਕਰਦੇ। ਸ਼ਿਵ ਸੈਨਾ ਨੇ ਕਿਹਾ ਕਿ ਮੋਦੀ ਜ਼ਿਆਦਾ ਸਮਾਂ ਦਿੱਲੀ ਤੋਂ ਬਾਹਰ ਰਹਿੰਦੇ ਹਨ, ਉਨ੍ਹਾਂ ਦੀ ਦੇਸ਼ ਅਤੇ ਰਾਜਾਂ ਦੀਆਂ ਸਮੱਸਿਆਵਾਂ ਵਿਚ ਕੋਈ ਦਿਲਚਸਪੀ ਨਹੀਂ ਹੈ। ਜ਼ਿਆਦਾਤਰ ਸਮੇਂ ਉਹ ਵਿਦੇਸ਼ਾਂ ਵਿਚ ਰਹਿੰਦੇ ਹਨ। ਇਸ ਲਈ ਫੜਨਵੀਸ ਸੋਚ ਰਹੇ ਹੋਣਗੇ ਕਿ ਜੇਕਰ ਉਹ ਦਿੱਲੀ ਵੀ ਜਾਂਦੇ ਹਨ ਤਾਂ ਉਥੇ ਕਿਸ ਤੋਂ ਮਦਦ ਮੰਗਣਗੇ।