
ਪਿ੍ਰਯੰਕਾ ਨੇ ਟਵੀਟ ਕੀਤਾ,‘‘ਜੀ.ਡੀ.ਪੀ. ਵਿਕਾਸ ਦਰ ਤੋਂ ਸਾਫ਼ ਹੈ ਕਿ ਚੰਗੇ ਦਿਨ ਦਾ ਭੋਂਪੂ ਵਜਾਉਣ ਵਾਲੀ ਸਰਕਾਰ ਨੇ ਅਰਥ ਵਿਵਸਥਾ ਦੀ ਹਾਲਤ ਪੰਚਰ ਕਰ ਦਿਤੀ ਹੈ
ਨਵੀਂ ਦਿੱਲੀ : ਕਾਂਗਰਸ ਦੀ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਵਾਡਰਾ ਨੇ ਆਰਥਕ ਵਿਕਾਸ ਦਲ (ਜੀ.ਡੀ.ਪੀ. ਗਰੋਥ ਰੇਟ) ਦੇ ਪਿਛਲੇ 7 ਸਾਲਾਂ ਦੇ ਆਪਣੇ ਘੱਟੋ-ਘੱਟ ਪੱਧਰ ’ਤੇ ਚੱਲੇ ਜਾਣ ਨੂੰ ਲੈ ਕੇ ਸਨਿਚਰਵਾਰ ਨੂੰ ਨਰਿੰਦਰ ਮੋਦੀ ਸਰਕਾਰ ’ਤੇ ਨਿਸ਼ਾਨਾ ਸਾਧਿਆ। ਪਿ੍ਰਯੰਕਾ ਨੇ ਦੋਸ਼ ਲਗਾਇਆ ਕਿ ਭੋਂਪੂ ਵਜਾਉਣ ਵਾਲੀ ਭਾਜਪਾ ਸਰਕਾਰ ਨੇ ਅਰਥ ਵਿਵਸਥਾ ਦੀ ਹਾਲਤ ਪੰਚਰ ਕਰ ਦਿਤੀ। ਉਨ੍ਹਾਂ ਨੇ ਇਹ ਸਵਾਲ ਵੀ ਕੀਤਾ,‘‘ਅਰਥ ਵਿਵਸਥਾ ਨੂੰ ਖ਼ਤਮ ਕਰਨ ਦਾ ਜ਼ਿੰਮੇਵਾਰ ਕੌਣ ਹੈ?’’
GDP विकास दर से साफ है कि अच्छे दिन का भोंपू बजाने वाली भाजपा सरकार ने अर्थव्यवस्था की हालत पंचर कर दी है।
— Priyanka Gandhi Vadra (@priyankagandhi) August 31, 2019
न GDP ग्रोथ है न रुपए की मजबूती। रोजगार गायब हैं।
अब तो साफ करो कि अर्थव्यवस्था को नष्ट कर देने की ये किसकी करतूत है?#EconomicSlowdown#EconomyCrisis
ਪਿ੍ਰਯੰਕਾ ਨੇ ਟਵੀਟ ਕੀਤਾ,‘‘ਜੀ.ਡੀ.ਪੀ. ਵਿਕਾਸ ਦਰ ਤੋਂ ਸਾਫ਼ ਹੈ ਕਿ ਚੰਗੇ ਦਿਨ ਦਾ ਭੋਂਪੂ ਵਜਾਉਣ ਵਾਲੀ ਸਰਕਾਰ ਨੇ ਅਰਥ ਵਿਵਸਥਾ ਦੀ ਹਾਲਤ ਪੰਚਰ ਕਰ ਦਿਤੀ ਹੈ। ਨਾ ਜੀ.ਡੀ.ਪੀ. ਗਰੋਥ ਹੈ, ਨਾ ਰੁਪਏ ਦੀ ਮਜ਼ਬੂਤੀ। ਰੁਜ਼ਗਾਰ ਗ਼ਾਇਬ ਹਨ।’’ ਅਰਥ ਵਿਵਸਥਾ ਨੂੰ ਨਸ਼ਟ ਕਰਨ ਦੀ ਕਿਸ ਦੀ ਕਰਤੂਤ ਹੈ?ਜ਼ਿਕਰਯੋਗ ਹੈ ਕਿ ਦੇਸ਼ ਦੀ ਅਰਥ ਵਿਵਸਥਾ ਵਾਧਾ ਦਰ 2019-20 ਦੀ ਅਪ੍ਰੈਲ-ਜੂਨ ਤਿਮਾਹੀ ’ਚ ਘੱਟ ਕੇ 5 ਫ਼ੀ ਸਦੀ ਰਹਿ ਗਈ।
GDP
ਇਹ ਪਿਛਲੇ 7 ਸਾਲ ਦਾ ਘੱਟੋ-ਘੱਟ ਪਧਰ ਹੈ। ਮੁੜ ਨਿਰਮਾਣ ਖੇਤਰ ’ਚ ਗਿਰਾਵਟ ਅਤੇ ਖੇਤੀਬਾੜੀ ਉਤਪਾਦਨ ਦੀ ਸੁਸਤੀ ਨਾਲ ਜੀ.ਡੀ.ਪੀ. ਵਾਧੇ ’ਚ ਇਹ ਗਿਰਾਵਟ ਆਈ ਹੈ। ਸ਼ੁਕਰਵਾਰ ਨੂੰ ਜਾਰੀ ਅਧਿਕਾਰਤ ਅੰਕੜਿਆਂ ’ਚ ਇਹ ਜਾਣਕਾਰੀ ਦਿਤੀ ਗਈ ਹੈ। ਇਸ ਤੋਂ ਪਹਿਲਾਂ ਵਿੱਤ ਸਾਲ 2012-13 ਦੀ ਅਪ੍ਰੈਲ-ਜੂਨ ਮਿਆਦ ’ਚ ਦੇਸ਼ ਦੀ ਆਰਥਕ ਵਾਧਾ ਦਰ ਸਭ ਤੋਂ ਹੇਠਲੇ ਪੱਧਰ 4.9 ਫ਼ੀ ਸਦੀ ’ਤੇ ਰਹੀ ਸੀ। ਇਕ ਸਾਲ ਪਹਿਲਾਂ 2018-19 ਦੀ ਪਹਿਲੀ ਤਿਮਾਹੀ ’ਚ ਆਰਥਕ ਵਾਧਾ ਦਰ 8 ਫ਼ੀ ਸਦੀ ਦੇ ਉਚ ਪੱਧਰ ’ਤੇ ਸੀ, ਜਦੋਂ ਕਿ ਜਨਵਰੀ ਤੋਂ ਮਾਰਚ 2019 ਦੀ ਤਿਮਾਹੀ ’ਚ ਵਾਧਾ ਦਰ 5.8 ਫ਼ੀ ਸਦੀ ਦਰਜ ਕੀਤੀ ਗਈ ਸੀ।