
ਕਿਹਾ - 'ਨਿਆਏ' ਯੋਜਨਾ ਦਾ ਫ਼ਾਇਦਾ ਸਿਰਫ਼ ਸਭ ਤੋਂ ਗ਼ਰੀਬ ਪੰਜ ਕਰੋੜ ਪਰਵਾਰਾਂ ਨੂੰ ਹੀ ਨਹੀਂ ਸਗੋਂ ਸਮੁੱਚੇ ਦੇਸ਼ ਨੂੰ ਹੋਵੇਗਾ
ਧੌਲਪੁਰ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕਿਹਾ ਕਿ ਪਾਰਟੀ ਦੀ ਵਿਚਾਰ ਅਧੀਨ ਘੱਟ ਤੋਂ ਘੱਟ ਆਮਦਨ (ਨਿਆਏ) ਯੋਜਨਾ ਤੋਂ ਦੇਸ਼ ਦੀ ਅਰਥ ਵਿਵਸਥਾ ਪੱਟੜੀ 'ਤੇ ਵਾਪਸ ਆ ਜਾਵੇਗੀ ਅਤੇ ਇਸ ਨਾਲ ਲੱਖਾਂ ਨੌਜੁਆਨਾਂ ਨੂੰ ਰੁਜ਼ਗਾਰ ਵੀ ਮਿਲੇਗਾ। ਉਨ੍ਹਾਂ ਕਿਹਾ ਕਿ 'ਨਿਆਏ' ਯੋਜਨਾ ਦਾ ਫ਼ਾਇਦਾ ਸਿਰਫ਼ ਸਭ ਤੋਂ ਗ਼ਰੀਬ ਪੰਜ ਕਰੋੜ ਪਰਵਾਰਾਂ ਨੂੰ ਹੀ ਨਹੀਂ ਸਗੋਂ ਸਮੁੱਚੇ ਦੇਸ਼ ਨੂੰ ਹੋਵੇਗਾ।
Rahul Gandhi in the public meeting in Dhaulpur
ਇਥੇ ਇਕ ਚੋਣ ਸਭਾ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਕੋਦੀ ਦੇ ਨੋਟਬੰਦੀ ਅਤੇ ਗੱਬਰ ਸਿੰਘ ਟੈਕਸ (ਜੀਐਸਟੀ) ਵਰਗੇ ਕਦਮਾਂ ਨਾਲ ਦੇਸ਼ ਦੀ ਅਰਥ ਵਿਵਸਥਾ ਨੂੰ ਡੂੰਘੀ ਸੱਟ ਲੱਗੀ ਹੈ ਅਤੇ 45 ਸਾਲਾਂ ਵਿਚ ਸਭ ਤੋਂ ਜ਼ਿਆਦਾ ਬੇਰੁਜ਼ਗਾਰੀ ਅੱਜ ਹਿੰਦੂਸਤਾਨ ਵਿਚ ਹੈ। ਉਨ੍ਹਾਂ ਕਿਹਾ, ''ਨਿਆਏ ਯੋਜਨਾ ਪੂਰੇ ਹਿੰਦੂਸਤਾਨ ਦੀ ਅਰਥ ਵਿਵਸਥਾ ਨੂੰ ਗਤੀ ਦੇਵੇਗੀ। ਇਹ ਉ ਦੇ ਇੰਜਨ ਵਿਚ ਡੀਜ਼ਲ ਸਾਬਤ ਹੋਵੇਗੀ। ਇਸ ਨਾਲ ਤੁਹਾਨੂੰ ਸਾਰਿਆਂ ਨੂੰ ਫ਼ਾਇਦਾ ਮਿਲੇਗਾ ਅਤੇ ਕਰੋੜਾਂ ਨੌਜੁਆਨਾਂ ਨੂੰ ਰੁਜ਼ਗਾਰ ਮਿਲੇਗਾ।''
Rahul Gandhi in the public meeting in Dhaulpur
ਰਾਹੁਲ ਨੇ ਕਿਹਾ, ''ਜਿਵੇਂ ਹੀ ਨਿਆਏ ਯੋਜਨਾ ਚਾਲੂ ਹੋਵੇਗੀ, ਜਿਵੇਂ ਹੀ ਪੈਸਾ ਤੁਹਾਡੇ ਬੈਂਕ ਖ਼ਾਤਿਆਂ ਵਿਚ ਆਵੇਗਾ, ਉਸ ਦਿਨ ਤੋਂ ਤੁਸੀ ਮਾਲ ਖ਼ਰੀਦਣਾ ਸ਼ੁਰੂ ਕਰੋਗੇ ਜਿਸ ਨਾਲ ਦੁਕਾਨਾਂ ਚਲਣਗੀਆਂ, ਫ਼ੈਕਟਰੀਆਂ ਚਾਲੂ ਹੋਣਗੀਆਂ, ਮਾਲ ਬਣਾਵਾਂਗੇ ਅਤੇ ਉਨ੍ਹਾਂ ਵਿਚ ਨੌਜੁਆਨਾਂ ਨੂੰ ਰੁਜ਼ਗਾਰ ਮਿਲੇਗਾ। ਉਨ੍ਹਾਂ ਕਿਹਾ, ''ਪਿਛਲੇ ਪੰਜ ਸਾਲਾਂ ਵਿਚ ਨਰਿੰਦਰ ਮੋਦੀ ਨੇ ਲੱਖਾਂ ਕਰੋੜ ਰੁਪਏ ਹਿੰਦੂਸਤਾਨ ਦੇ ਸਭ ਤੋਂ ਅਮੀਰ ਲੋਕਾਂ ਦੇ ਬੈਂਕ ਖ਼ਾਤਿਆਂ ਵਿਚ ਪਾਏ ਹਨ।'' ਰਾਹੁਲ ਨੇ ਕਿਹਾ, ''22 ਲੱਖ ਸਰਕਾਰੀ ਨੌਕਰੀਆਂ ਕਾਂਗਰਸ ਪਾਰਟੀ ਤੁਹਾਨੂੰ ਦੇਵੇਗੀ। ਮੈਂ 2 ਕਰੋੜ ਨਹੀਂ ਬੋਲਾਂਗਾ, ਮੈਂ 22 ਲੱਖ ਦੀ ਸੱਚਾਈ ਬੋਲਾਂਗਾ। 10 ਲੱਖ ਪੰਚਾਇਤਾਂ ਵਿਚ ਨੌਜੁਆਨਾਂ ਨੂੰ ਰੁਜ਼ਗਾਰ ਦਿਤਾ ਜਾ ਸਕਦਾ ਹੈ। ਅਸੀਂ ਤੁਹਾਨੂੰ ਕਿਹਾ ਸੀ ਕਿ 10 ਦਿਨ ਵਿਚ ਕਰਜ਼ਾ ਮਾਫ਼ ਹੋਵੇਗਾ ਅਤੇ ਅਸ਼ੋਕ ਗਹਿਲੋਤ, ਕਮਲਨਾਥ, ਭੂਪੇਸ਼ ਬਘੇਲ ਨੇ ਦੋ ਦਿਨ ਵਿਚ ਕਰਜ਼ਾ ਮਾਫ਼ ਕਰ ਦਿਤਾ, ਕਾਰਵਾਈ ਸ਼ੁਰੂ ਕਰ ਦਿਤੀ। ''
Rahul Gandhi rally at Dhaulpur
ਕਾਂਗਰਸ ਪ੍ਰਧਾਨ ਨੇ ਕਿਹਾ, ''ਜਿਵੇਂ ਹੀ ਸਾਡੀ ਸਰਕਾਰ ਬਣੇਗੀ, ਨੌਜੁਆਨਝਾਂ ਨੂੰ ਕਿਸੇ ਵੀ ਸਰਕਾਰੀ ਵਿਭਾਗ ਵਿਚ ਵਪਾਰ ਸ਼ੁਰੂ ਕਰਨ ਲਈ ਕੋਈ ਮਨਜ਼ੂਰੀ ਲੈਣ ਦੀ ਜ਼ਰੂਰਤ ਨਹੀਂ ਪਵੇਗੀ।'' ਸਥਾਨਕ ਮੁੱਦੇ ਚੁੱਕਦਿਆਂ ਉਨ੍ਹਾਂ ਕਿਹਾ, ''ਇਥੇ ਧੌਲਪੁਰ ਤੋਂ ਕਰੌਲੀ ਦੀ ਰੇਲ ਲਾਈਨ ਸੀ। ਕਾਂਗਰਸ ਪਾਰਟੀ ਉਸ ਨੂੰ ਵੱਡਾ ਕਰਨਾ ਚਾਹੁੰਦੀ ਸੀ। ਨਰਿੰਦਰ ਮੋਦੀ ਨੇ ਤੁਹਾਡੇ ਤੋਂ ਵੀ ਚੋਰੀ ਕੀਤੀ ਅਤੇ ਉਸ ਨੂੰ ਵੱਡਾ ਨਹੀਂ ਕਰਨ ਦਿਤਾ।
Rahul Gandhi rally at Dhaulpur
ਇਥੇ ਚੰਬਲ ਦਾ ਪਾਣੀ ਲਿਆਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਉਸ ਯੋਜਨਾ ਦੀ ਜਾਂਚ ਕਰਣਗੇ ਅਤੇ ਜੇਕਰ ਚੰਬਲ ਦੇ ਪਾਣੀ ਨੂੰ ਇਥੇ ਲਿਆਂਦਾ ਜਾ ਸਕਿਆ ਤਾਂ ਕਾਂਗਰਸ ਦੀ ਸਰਕਾਰ ਉਸ ਪਾਣੀ ਨੂੰ ਇਥੇ ਤੁਹਾਡੇ ਲਈ ਲਿਆਵੇਗੀ।''