
Jammu & Kashmir: ਐੱਲ.ਓ.ਸੀ. ਨੇੜੇ ਬਾਰੂਦੀ ਸੁਰੰਗ ਦੇ ਧਮਾਕੇ ’ਚ ਤਿੰਨ ਫੌਜੀ ਜ਼ਖਮੀ
Mendhar/Jammu: ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਬੁਧਵਾਰ ਨੂੰ ਕੰਟਰੋਲ ਰੇਖਾ (ਐੱਲ.ਓ.ਸੀ.) ਨੇੜੇ ਬਾਰੂਦੀ ਸੁਰੰਗ ਦੇ ਧਮਾਕੇ ’ਚ ਤਿੰਨ ਫੌਜੀ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਸ਼ੁਰੂਆਤੀ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਅਧਿਕਾਰੀਆਂ ਨੇ ਦਸਿਆ ਕਿ ਜਵਾਨ ਮੇਂਢਰ ਸੈਕਟਰ ਦੇ ਫਗਵਾੜੀ ਗਲੀ ਇਲਾਕੇ ’ਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਬਾਰੂਦੀ ਸੁਰੰਗ ’ਚ ਧਮਾਕਾ ਹੋਇਆ।
ਉਨ੍ਹਾਂ ਨੇ ਕਿਹਾ ਕਿ ਜ਼ਖਮੀਆਂ ਨੂੰ ਨਜ਼ਦੀਕੀ ਮੈਡੀਕਲ ਸਹੂਲਤ ’ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਦੋ ਜ਼ਖਮੀ ਫੌਜੀਆਂ ਨੂੰ ਵਿਸ਼ੇਸ਼ ਇਲਾਜ ਲਈ ਰਾਜੌਰੀ ਦੇ ਫੌਜੀ ਹਸਪਤਾਲ ’ਚ ਭੇਜ ਦਿਤਾ ਗਿਆ ਹੈ। ਅਧਿਕਾਰੀਆਂ ਨੇ ਦਸਿਆ ਕਿ ਘੁਸਪੈਠ ਨੂੰ ਰੋਕਣ ਲਈ ਕੰਟਰੋਲ ਰੇਖਾ ਦੇ ਨੇੜੇ ਦੇ ਖੇਤਰ ਬਾਰੂਦੀ ਸੁਰੰਗਾਂ ਨਾਲ ਭਰੇ ਹੋਏ ਹਨ। ਕਈ ਵਾਰ ਬਰਸਾਤ ਕਾਰਨ ਬਾਰੂਦੀ ਸੁਰੰਗਾਂ ਆਪਣੀ ਥਾਂ ਤੋਂ ਖਿਸਕ ਜਾਂਦੀਆਂ ਹਨ, ਜਿਸ ਕਾਰਨ ਅਜਿਹੇ ਹਾਦਸੇ ਵਾਪਰਦੇ ਹਨ।
(For more news apart from Three Soldiers Were Injured In A Land Mine Explosion Near LoC In Jammu And Kashmir's Poonch News In Punjabi, stay tuned to Rozana Spokesman)