
4 ਅਤੇ 5 ਸਾਲ ਦੀ ਉਮਰ ਦੇ ਸੀ ਬੱਚੇ
ਜੈਪੁਰ - ਰਾਜਸਥਾਨ ਦੇ ਡੂੰਗਰਪੁਰ ਜ਼ਿਲ੍ਹੇ ਦੇ ਸਦਰ ਥਾਣਾ ਖੇਤਰ ਵਿੱਚ ਵੀਰਵਾਰ ਨੂੰ ਇੱਕ 25 ਸਾਲਾ ਔਰਤ ਨੇ ਘਰ ਵਿੱਚ ਆਪਣੇ ਦੋ ਬੱਚਿਆਂ ਸਮੇਤ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਸਟੇਸ਼ਨ ਅਧਿਕਾਰੀ ਭਵਾਨੀ ਸਿੰਘ ਨੇ ਦੱਸਿਆ ਕਿ ਸੁਮਿੱਤਰਾ (25) ਨੇ ਆਪਣੇ ਦੋ ਬੱਚਿਆਂ ਨਰੇਸ਼ (5) ਅਤੇ ਦੀਪਕ (4) ਦੇ ਨਾਲ ਪਿੰਡ ਕੰਡੂਲਾ ਫਲਾ ਛੇਲਾ ਖੇਰਵਾੜਾ ਵਿੱਚ ਘਰ ਦਾ ਦਰਵਾਜ਼ਾ ਬੰਦ ਕਰਕੇ ਫ਼ਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ।
ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦਾ ਪਤੀ ਉਦੈਪੁਰ ਵਿੱਚ ਮਜ਼ਦੂਰੀ ਕਰਦਾ ਹੈ। ਉਸ ਕਿਹਾ ਕਿ ਮ੍ਰਿਤਕ ਔਰਤ ਪਰਿਵਾਰਕ ਮੈਂਬਰਾਂ ਨੇ ਮ੍ਰਿਤਕਾ ਦੇ ਪਤੀ 'ਤੇ ਕਤਲ ਦਾ ਸ਼ੱਕ ਜਤਾਇਆ ਹੈ।
ਦੱਸਿਆ ਗਿਆ ਹੈ ਕਿ ਸ਼ੁੱਕਰਵਾਰ ਨੂੰ ਮੈਡੀਕਲ ਬੋਰਡ ਵੱਲੋਂ ਤਿੰਨਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ। ਇਸ ਸੰਬੰਧੀ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਪਤੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।