
ਇਹ ਪ੍ਰਿੰਟਰ ਅੰਬਾਲਾ, ਦਿੱਲੀ, ਮੁਰਾਦਾਬਾਦ, ਲਖਨਊ ਅਤੇ ਫਿਰੋਜ਼ਪੁਰ ਡਿਵੀਜ਼ਨਾਂ ਵਿਚ ਲਗਾਏ ਜਾਣਗੇ।
ਨਵੀਂ ਦਿੱਲੀ: ਰੇਲਵੇ 'ਚ ਅਨਰਿਜ਼ਰਵਡ ਟਿਕਟਿੰਗ ਸਿਸਟਮ (ਯੂਟੀਐੱਸ) ਤੋਂ ਬਲੈਂਕ ਟਿਕਟਾਂ ਕੱਢ ਕੇ ਲੰਬੀ ਦੂਰੀ ਦੀਆਂ ਟਿਕਟਾਂ ਬਣਾਉਣ ਦੀ ਖੇਡ ਜਾਰੀ ਹੈ। ਇਸ ਨੂੰ ਰੋਕਣ ਲਈ ਰੇਲਵੇ ਮੰਤਰਾਲੇ ਨੇ ਡਾਟ ਮੈਟ੍ਰਿਕਸ ਪ੍ਰਿੰਟਰਾਂ ਦੀ ਥਾਂ ਥਰਮਲ ਪ੍ਰਿੰਟਰ ਲਗਾਉਣ ਦੀ ਤਿਆਰੀ ਕੀਤੀ ਸੀ ਪਰ ਵਿਦੇਸ਼ਾਂ ਤੋਂ ਥਰਮਲ ਪ੍ਰਿੰਟਰ ਨਹੀਂ ਆਏ। ਰੇਲਵੇ ਨੇ ਪਹਿਲੇ ਪੜਾਅ ਵਿਚ 1100 ਥਰਮਲ ਪ੍ਰਿੰਟਰ ਮੰਗਵਾਉਣ ਦੀ ਤਿਆਰੀ ਕਰ ਲਈ ਹੈ। ਇਹ ਪ੍ਰਿੰਟਰ ਅੰਬਾਲਾ, ਦਿੱਲੀ, ਮੁਰਾਦਾਬਾਦ, ਲਖਨਊ ਅਤੇ ਫਿਰੋਜ਼ਪੁਰ ਡਿਵੀਜ਼ਨਾਂ ਵਿਚ ਲਗਾਏ ਜਾਣਗੇ।
ਇਹ ਵੀ ਪੜ੍ਹੋ: ਧੁੰਦ ਦੀ ਚਾਦਰ 'ਚ ਲਿਪਟਿਆ ਪੰਜਾਬ, ਪੈ ਰਹੀ ਕੜਾਕੇ ਦੀ ਠੰਡ
ਜਿੱਥੇ ਮੁਲਾਜ਼ਮ ਇਹਨਾਂ ਥਰਮਲ ਪ੍ਰਿੰਟਰਾਂ ਤੋਂ ਬਲੈਂਕ ਟਿਕਟਾਂ ਨਹੀਂ ਕੱਢ ਸਕਣਗੇ, ਉਥੇ ਹੀ ਯਾਤਰੀਆਂ ਨੂੰ ਸਕਿੰਟਾਂ ਵਿਚ ਟਿਕਟਾਂ ਮਿਲ ਜਾਣਗੀਆਂ, ਜਿਸ ਨਾਲ ਸਮੇਂ ਦੀ ਵੀ ਬੱਚਤ ਹੋਵੇਗੀ। ਹੁਣ ਤੱਕ ਪ੍ਰਿੰਟਰਾਂ ’ਤੇ ਜਾਰੀ ਖੇਡ ਵਿਚ ਕਰਮਚਾਰੀ ਲੰਬੀ ਦੂਰੀ ਦੀਆਂ ਟਿਕਟਾਂ ਕਢਵਾ ਕੇ ਮਾਲੀਆ ਨੂੰ ਚੂਨਾ ਲਗਾ ਰਹੇ ਸਨ | ਸਭ ਤੋਂ ਪਹਿਲਾਂ ਮਾਮਲਾ ਸੰਗਰੂਰ ਰੇਲਵੇ ਸਟੇਸ਼ਨ 'ਤੇ ਸਾਹਮਣੇ ਆਇਆ। ਇਸ ਤੋਂ ਬਾਅਦ ਅੰਬਾਲਾ ਡਵੀਜ਼ਨ ਦੇ ਉਕਲਾਨਾ ਸਟੇਸ਼ਨ 'ਤੇ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ: ਜੰਗਲਾਤ ਵਿਭਾਗ ਵੱਲੋਂ 1.12 ਕਰੋੜ ਬੂਟੇ ਲਗਾਉਣ ਦਾ ਟੀਚਾ ਪੂਰਾ, ਅਗਲੇ ਸਾਲ 3 ਕਰੋੜ ਬੂਟੇ ਲਗਾਉਣ ਦਾ ਟੀਚਾ
ਮੀਡੀਆ ਰਿਪੋਰਟ ਅਨੁਸਾਰ ਵਿਜੀਲੈਂਸ ਅਤੇ ਸੀਆਰਆਈਐਸ ਅਧਿਕਾਰੀਆਂ ਦੇ ਧਿਆਨ ਵਿਚ ਆਇਆ ਕਿ ਕਿਵੇਂ ਯੂਟੀਐਸ ਤੋਂ ਲੰਬੀ ਦੂਰੀ ਲਈ ਜਾਅਲੀ ਟਿਕਟਾਂ ਬਣਾਈਆਂ ਜਾਂਦੀਆਂ ਹਨ। ਇਸ ਨੂੰ ਰੋਕਣ ਲਈ ਰੇਲਵੇ ਨੇ ਥਰਮਲ ਪ੍ਰਿੰਟਰ ਲਗਾਉਣ ਦੀ ਤਿਆਰੀ ਕਰ ਲਈ ਹੈ। ਦੇਸ਼ ਭਰ ਦੇ ਸਾਰੇ UTS ਕਾਊਂਟਰਾਂ 'ਤੇ ਲਗਾਏ ਗਏ ਡਾਟ ਮੈਟਰਿਕਸ ਪ੍ਰਿੰਟਰ ਹਟਾ ਦਿੱਤੇ ਜਾਣਗੇ ਅਤੇ ਥਰਮਲ ਪ੍ਰਿੰਟਰ ਲਗਾਏ ਜਾਣਗੇ। ਜਿੱਥੇ ਮੁਲਾਜ਼ਮ ਇਹਨਾਂ ਥਰਮਲ ਪ੍ਰਿੰਟਰਾਂ ਤੋਂ ਬਲੈਂਕ ਟਿਕਟਾਂ ਨਹੀਂ ਕਢਵਾ ਸਕਣਗੇ, ਉਥੇ ਹੀ ਯਾਤਰੀਆਂ ਨੂੰ ਸਕਿੰਟਾਂ ਵਿਚ ਟਿਕਟਾਂ ਮਿਲ ਜਾਣਗੀਆਂ, ਜਿਸ ਨਾਲ ਸਮੇਂ ਦੀ ਵੀ ਬੱਚਤ ਹੋਵੇਗੀ।
ਇਹ ਵੀ ਪੜ੍ਹੋ: ਰਾਜੌਰੀ ਦੇ ਪਿੰਡ ਡਾਂਗਰੀ 'ਚ ਫਿਰ ਹੋਇਆ ਸ਼ੱਕੀ ਧਮਾਕਾ, 2 ਜ਼ਖ਼ਮੀ
ਥਰਮਲ ਪ੍ਰਿੰਟਰ ਕੀ ਹੈ?
ਥਰਮਲ ਪ੍ਰਿੰਟਰ ਵਿਚ ਇਕ ਖਾਸ ਕਿਸਮ ਦਾ ਕਾਗਜ਼ ਵਰਤਿਆ ਜਾਂਦਾ ਹੈ। ਇਸ ਵਿਚ ਸਿਆਹੀ, ਟੋਨਰ ਜਾਂ ਰਿਬਨ ਨਹੀਂ ਹੁੰਦਾ। ਥਰਮਲ ਪ੍ਰਿੰਟਰ ਵਿਚ ਪ੍ਰਿੰਟ ਹੈੱਡ ਇਕ ਰਿਬਨ ’ਤੇ ਗਰਮ ਹੋ ਕੇ ਪ੍ਰਿੰਟਿੰਗ ਕਰਦਾ ਹੈ। ਮਲਟੀਪਲੈਕਸਾਂ ਵਿਚ ਉਪਲਬਧ ਸਿਨੇਮਾ ਆਦਿ ਦੀਆਂ ਟਿਕਟਾਂ ਦੀ ਪ੍ਰਿੰਟਿੰਗ ਥਰਮਲ ਪ੍ਰਿੰਟਰ ਦੁਆਰਾ ਹੀ ਕੀਤੀ ਜਾਂਦੀ ਹੈ। ਥਰਮਲ ਪ੍ਰਿੰਟਰ ਨਾਲ ਛੇੜਛਾੜ ਕਰਨਾ ਸੰਭਵ ਨਹੀਂ ਹੈ। ਬਹੁਤ ਸਾਰੇ ਥਰਮਲ ਪ੍ਰਿੰਟਰ ਹਨ ਜਿਨ੍ਹਾਂ ਵਿਚ ਬੈਕਅੱਪ ਬੈਟਰੀ ਹੁੰਦੀ ਹੈ, ਜੋ ਪਾਵਰ ਕੱਟ ਵਿਚ ਵੀ ਕੰਮ ਕਰਦੀ ਹੈ। ਇਸ ਥਰਮਲ ਪ੍ਰਿੰਟਰ ਰਾਹੀਂ ਜੋ ਵੀ ਪ੍ਰਿੰਟ ਲਿਆ ਜਾਂਦਾ ਹੈ, ਉਸ ਨੂੰ ਜਾਅਲੀ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ: ਦੁਬਈ 'ਚ ਖੁੱਲ੍ਹੇਆਮ ਵਿਕੇਗੀ ਸ਼ਰਾਬ, ਨਹੀਂ ਲੱਗੇਗਾ ਟੈਕਸ!
ਕਿਵੇਂ ਕਢਵਾਈ ਜਾਂਦੀ ਸੀ ਬਲੈਂਕ ਟਿਕਟ
ਉਦਾਹਰਣ ਵਜੋਂ ਰੇਲਵੇ ਕਰਮਚਾਰੀ ਯੂਟੀਐਸ ਤੋਂ ਘੱਟ ਦੂਰੀ ਲਈ 30 ਰੁਪਏ ਦੀਆਂ ਟਿਕਟਾਂ ਲੈਂਦੇ ਸਨ। ਉਹ ਕੰਪਿਊਟਰ 'ਤੇ ਇਸ ਤਰ੍ਹਾਂ ਕਮਾਂਡ ਦਿੰਦੇ ਸਨ ਕਿ ਟਿਕਟ 'ਤੇ ਸਿਰਫ਼ ਅੱਠ ਅੰਕਾਂ ਵਾਲੀ ਰੇਲਗੱਡੀ ਦਾ ਨੰਬਰ ਹੀ ਛਾਪਿਆ ਜਾਵੇ ਅਤੇ ਕਿੰਨੇ ਰੁਪਏ ਕਿਰਾਇਆ ਹੈ, ਇਹ ਨਾ ਛਾਪਿਆ ਜਾਵੇ। ਫਿਰ ਇਸ ਖਾਲੀ ਟਿਕਟ 'ਤੇ ਹੱਥ ਨਾਲ ਕਿਰਾਇਆ ਲਿਖ ਕੇ ਮੋਹਰ ਲਗਾ ਦਿੱਤੀ ਜਾਂਦੀ ਸੀ। ਇਸ ਤਰ੍ਹਾਂ ਰੇਲਵੇ ਵਾਲੇ ਘੱਟ ਦੂਰੀ ਲਈ ਕਈ ਖਾਲੀ ਟਿਕਟਾਂ ਕੱਢ ਲੈਂਦੇ ਸਨ, ਹਰ ਟਿਕਟ ਦੀ ਕੀਮਤ 30 ਰੁਪਏ ਹੁੰਦੀ ਸੀ।