
ਜਦੋਂ ਲੋਕ ਆਰਥਿਕ ਮੰਦੀ ਦਾ ਸਾਹਮਣਾ ਕਰ ਹਹੇ ਸਨ, ਉਦੋਂ ਅੰਬਾਨੀ ਤੇ ਅਡਾਨੀ ਅਪਣੀ ਜਾਇਦਾਦ ਵਧਾ ਰਹੇ ਸਨ
ਮੁੰਬਈ : ਕੋਰੋਨਾ ਕਾਲ ਦਰਮਿਆਨ ਸਾਲ 2020 ਵਿਚ ਭਾਰਤ ਦੇ 40 ਉੱਦਮੀ ਅਰਬਪਤੀਆਂ ਦੀ ਸੂਚੀ ’ਚ ਜੁੜ ਗਏ ਹਨ। ਇਨ੍ਹਾਂ ਨੂੰ ਮਿਲਾ ਕੇ ਭਾਰਤ ਦੇ ਕੁਲ 177 ਲੋਕ ਅਰਬਪਤੀਆਂ ਦੀ ਸੂਚੀ ’ਚ ਸ਼ਾਮਲ ਹਨ। ਇਕ ਰੀਪੋਰਟ ’ਚ ਮੰਗਲਵਾਰ ਨੂੰ ਇਹ ਦਸਿਆ ਗਿਆ ਹੈ। ਦੁਨੀਆ ਦੇ ਧਨੀ ਲੋਕਾਂ ਦੀ ਹੁਰੂਨ ਗਲੋਬਲ ਦੀ ਇਸ ਸੂਚੀ ’ਚ ਇਸ ਬਾਰੇ ਜਾਣਕਾਰੀ ਦਿਤੀ ਗਈ ਹੈ। ਇਸ ਸੂਚੀ ਵਿਚ ਕਿਹਾ ਗਿਆ ਹੈ ਕਿ ਸਾਲ 2020 ਵਿਚ ਜਿਥੇ ਦੁਨੀਆਂ ਭਰ ਦੇ ਲੋਕ ਮਹਾਂਮਾਰੀ ਕਾਰਨ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਸਨ ਉਥੇ ਭਾਰਤ ਦੇ 40 ਲੋਕ ਅਰਬਪਤੀਆਂ ਦੀ ਸੂਚੀ ’ਚ ਪਹੁੰਚ ਗਏ ਹਨ।
photoਰਿਲਾਇੰਸ ਇੰਡਸਟ੍ਰੀਜ ਦੇ ਮੁਖੀ ਮੁਕੇਸ਼ ਅੰਬਾਨੀ ਲਗਾਤਾਰ ਸੱਭ ਤੋਂ ਅਮੀਰ ਭਾਰਤੀ ਬਣੇ ਹੋਏ ਹਨ। ਉਨ੍ਹਾਂ ਦੀ ਜਾਇਦਾਦ 24 ਫ਼ੀ ਸਦੀ ਵਧ ਕੇ 83 ਅਰਬ ਡਾਲਰ ’ਤੇ ਪਹੁੰਚ ਗਈ ਹੈ। ਦੁਨੀਆ ਦੇ ਅਰਬਪਤੀਆਂ ਦੀ ਸੂਚੀ ’ਚ ਉਹ ਇਕ ਸਥਾਨ ਅੱਗੇ ਵੱਧ ਕੇ ਅੱਠਵੇਂ ਨੰਬਰ ’ਤੇ ਪਹੁੰਚ ਗਏ ਹਨ। ਗੁਜਰਾਤ ਦੇ ਉਦਯੋਗਪਤੀ ਗੌਤਮ ਅਡਾਨੀ ਦੀ ਜਾਇਦਾਦ ’ਚ ਵੀ ਭਾਰੀ ਵਾਧਾ ਹੋਇਆ ਹੈ। ਸਾਲ 2020 ’ਚ ਉਨ੍ਹਾਂ ਦੀ ਜਾਇਦਾਦ 32 ਅਰਬ ਡਾਲਰ ਤਕ ਪਹੁੰਚ ਗਈ ਅਤੇ ਦੁਨੀਆ ਦੇ ਅਮੀਰਾਂ ਦੀ ਸੂਚੀ ’ਚ ਉਨ੍ਹਾਂ ਦਾ ਸਥਾਨ 20 ਸਥਾਨ ਅੱਗੇ ਵੱਧ ਕੇ 48 ਨੰਬਰ ’ਤੇ ਪਹੁੰਚ ਗਿਆ।
adaniਮੁਕੇਸ਼ ਅੰਬਾਨੀ ਦੇ ਬਾਅਦ ਉਹ ਦੂਜੇ ਸੱਭ ਤੋਂ ਅਮੀਰ ਭਾਰਤੀ ਬਣ ਗਏ ਹਨ। ਉਨ੍ਹਾਂ ਦੇ ਭਰਾ ਵਿਨੋਦ ਦੀ ਜਾਇਦਾਦ 128 ਫ਼ੀ ਸਦੀ ਵੱਧ ਕੇ 9.8 ਅਰਬ ਡਾਲਰ ਹੋ ਗਈ ਹੈ। ਆਈ.ਟੀ ਕੰਪਨੀ ਐਚਸੀਐਲ ਦੇ ਸ਼ਿਵ ਨਾਡਰ ਭਾਰਤ ਦੇ ਅਰਬਪਤੀਆਂ ਦੀ ਸੂਚੀ ’ਚ 27 ਅਰਬ ਡਾਲਰ ਦੀ ਜਾਇਦਾਦ ਨਾਲ ਤੀਜੇ ਨੰਬਰ ’ਤੇ ਰਹੇ। ਮਹਿੰਦਰਾ ਗਰੁੱਪ ਦੇ ਆਨੰਦ ਮਹਿੰਦਰਾ ਦੀ ਜਾਇਦਾਦ ਵਿਚ ਵੀ 100 ਫ਼ੀ ਸਦੀ ਦਾ ਵਾਧਾ ਹੋਇਆ ਹੈ ਅਤੇ ਇਹ 2.4 ਅਰਬ ਡਾਲਰ ਹੋ ਗਈ।
photoਗਲੋਬਲ ਪੱਧਰ ’ਤੇ ਜੇਕਰ ਗੱਲ ਕੀਤੀ ਜਾਵੇ ਤਾਂ ਟੇਸਲਾ ਦੇ ਏਲਨ ਮਸਕ 197 ਅਰਬ ਡਾਲਰ 197 ਅਰਬ ਡਾਲਰ ਦੀ ਜਾਇਦਾਦ ਦੇ ਨਾਲ ਉਹ ਚੋਟੀ ’ਤੇ ਹਨ। ਇਸ ਦੇ ਬਾਅਦ ਅਮੇਜਨ ਦੇ ਜੈਫ਼ ਬੇਜੋਸ ਦਾ ਸਥਾਨ ਰਿਹਾ ਹੈ। ਉਨ੍ਹਾਂ ਦੀ ਜਾਇਦਾਦ 189 ਅਰਬ ਡਾਲਰ ਰਹੀ ਹੈ।