
ਸੂਰਤ, ਸ਼ਹਿਰ ਦੇ ਨਵਾਗਾਮ ਫਲਾਈਓਵਰ ਉੱਤੇ ਐਤਵਾਰ ਰਾਤ ਇੱਕ ਤੇਜ਼ ਰਫਤਾਰ ਐਸਯੂਵੀ ਨੇ ਤਿੰਨ ਮੋਟਰਸਾਈਕਲਾਂ ਨੂੰ ਟੱਕਰ ਮਾਰ ਦਿੱਤੀ...
ਸੂਰਤ ; ਸ਼ਹਿਰ ਦੇ ਨਵਾਗਾਮ ਫਲਾਈਓਵਰ ਉੱਤੇ ਐਤਵਾਰ ਰਾਤ ਇੱਕ ਤੇਜ਼ ਰਫਤਾਰ ਐਸਯੂਵੀ ਨੇ ਤਿੰਨ ਮੋਟਰਸਾਈਕਲਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਤਿੰਨ ਦੀ ਮੌਤ ਹੋ ਗਈ। ਇਸ ਦੌਰਾਨ ਪੁਲ ਤੋਂ ਡਿੱਗਦੀ ਡਿਗਦੀ ਇੱਕ ਮਾਂ ਨੇ ਅਪਣੇ ਛੇ ਮਹੀਨੇ ਦੇ ਬੱਚੇ ਨੂੰ ਦੂਜੀ ਔਰਤ ਵਲ ਉਛਾਲ ਕੇ ਸੁੱਟ ਦਿੱਤਾ। ਦੱਸ ਦਈਏ ਕਿ ਬੱਚਾ ਉਸ ਔਰਤ ਨੇ ਸਹੀ ਸਲਾਮਤ ਪਕੜ ਲਿਆ ਜਿਸ ਨਾਲ ਬੱਚੇ ਦੀ ਜਾਨ ਬਚ ਗਈ।
road accident
ਸੜਕ ਦੇ ਉਲਟੇ ਪਾਸੇ ਤੋਂ ਆ ਰਹੀ ਤੇਜ਼ ਰਫ਼ਤਾਰ ਐਸਯੂਵੀ ਪਜੈਰੋ ਨੂੰ ਦੇਖਕੇ ਇੱਕ ਬਾਈਕ ਸਵਾਰ ਪਤੀ-ਪਤਨੀ ਰੋਹਿਤ ਅਤੇ ਲਕਸ਼ਮੀ ਨੇ ਗੱਡੀ ਰੇਲਿੰਗ ਦੇ ਵੱਲ ਮੋੜ ਦਿੱਤੀ। ਇਸ ਤੋਂ ਦੋਵੇਂ ਬਚ ਗਏ ਅਤੇ ਅਪਣੇ ਆਪ ਨੂੰ ਸੰਭਾਲ ਕੇ ਉਥੇ ਹੀ ਖੜੇ ਹੋ ਗਏ। ਉਨ੍ਹਾਂ ਦੇ ਪਿੱਛੇ ਤੋਂ ਆ ਰਹੇ ਮੋਟਰਸਾਇਕਲ ਪਜੇਰੋ ਨਾਲ਼ ਬੁਰੀ ਤਰ੍ਹਾਂ ਟਕਰਾ ਗਏ। ਇਹਨਾਂ ਵਿਚੋਂ ਇੱਕ ਬੈਕ ਉੱਤੇ ਪਤੀ - ਪਤਨੀ, ਉਨ੍ਹਾਂ ਦਾ 6 ਮਹੀਨੇ ਦਾ ਪੁੱਤਰ ਅਤੇ ਕਰੀਬ 8 - 9 ਸਾਲ ਦੀ ਧੀ ਬੈਠੀ ਸੀ।
road accident
ਜ਼ੋਰਦਾਰ ਟੱਕਰ ਨਾਲ ਜਦੋਂ ਉਹ ਫਲਾਈਓਵਰ ਤੋਂ ਹੇਠਾਂ ਗਿਰਾਂ ਲੱਗੇ ਤਾਂ ਔਰਤ ਨੇ ਡਿੱਗਦੇ ਸਮੇਂ ਰੋਹਿਤ ਅਤੇ ਲਕਸ਼ਮੀ ਨੂੰ ਦੇਖ ਲਿਆ। 6 ਮਹੀਨੇ ਦੇ ਬੇਟੇ ਨੂੰ ਬਚਾਉਣ ਲਈ ਉਸਨੇ ਝੱਟਪੱਟ ਉਸਨੂੰ ਹਵਾ ਵਿਚ ਉਛਾਲ ਦਿੱਤਾ। ਲਕਸ਼ਮੀ ਨੇ ਉਸਨੂੰ ਜਲਦੀ ਹੀ ਝੱਪਟ ਲਿਆ। ਇਸ ਤੋਂ ਬੱਚੇ ਦੀ ਜਾਨ ਬਚ ਗਈ। ਦੱਸ ਦਈਏ ਬੱਚਾ ਤਾਂ ਬਚ ਗਿਆ ਪਰ ਉਸਦੇ ਮਾਤਾ - ਪਿਤਾ ਬਹੁਤ ਬੁਰੀ ਤਰ੍ਹਾਂ ਪੁਲ ਤੋਂ 30 ਫੁੱਟ ਹੇਠਾਂ ਜਾ ਗਿਰੇ। ਮਾਂ ਨੇ ਅਪਣੀ ਜਾਨ ਤੇ ਖੇਡਕੇ ਅਪਣਾ ਬੱਚਾ ਤਾਂ ਬਚਾ ਲਿਆ ਪਰ ਦੋਵੇਂ ਪਤੀ ਪਤਨੀ ਦੀ ਮੌਤ ਹੋ ਗਈ।
road accident
ਦੱਸ ਦਈਏ ਕਿ ਬੱਚੇ ਦੀ ਭੈਣ ਦੀ ਫਲਾਈਓਵਰ ਦੇ ਉੱਤੇ ਹੀ ਮੌਤ ਹੋ ਗਈ ਸੀ। ਟੱਕਰ ਮਾਰਨ ਤੋਂ ਬਾਅਦ ਪਜੈਰੋ ਵਿਚ ਸਵਾਰ ਤਿੰਨ ਲੋਕ ਉਤਰ ਕੇ ਭੱਜ ਨਿਕਲੇ। ਦੱਸ ਦਈਏ ਕੇ ਤਿੰਨੋ ਵੱਖ - ਵੱਖ ਦਿਸ਼ਾ ਵਿਚ ਫਰਾਰ ਹੋਏ ਸਨ। ਦੇਰ ਰਾਤ ਤੱਕ ਪਜੈਰੋ ਦੇ ਮਾਲਿਕ ਦਾ ਪਤਾ ਨਹੀਂ ਚੱਲ ਸਕਿਆ। ਮੌਕੇ 'ਤੇ ਮੌਜੂਦ ਲੋਕਾਂ ਦੇ ਅਨੁਸਾਰ ਪਜੈਰੋ ਚਲਾਉਣ ਵਾਲਾ ਨਸ਼ੇ ਵਿਚ ਸੀ। ਇਸ ਹਾਦਸੇ ਵਿਚ ਦੋ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਮਿਲੀ ਹੈ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।