
ਦੇਸ਼ ਦੀਆਂ ਸੜਕਾਂ 'ਤੇ ਹੋਣ ਵਾਲੇ ਕਰੀਬ 20 ਫ਼ੀ ਸਦੀ ਸੜਕ ਹਾਦਸੇ ਨਕਲੀ ਕਲਪੁਰਜ਼ਿਆਂ ਕਾਰਨ ਹੁੰਦੇ ਹਨ। ਬਾਜ਼ਾਰ ਵਿਚ ਵਿਕਣ ਵਾਲੇ ਕਰੀਬ 30 ਫ਼ੀ ਸਦੀ...
ਨਵੀਂ ਦਿੱਲੀ, ਦੇਸ਼ ਦੀਆਂ ਸੜਕਾਂ 'ਤੇ ਹੋਣ ਵਾਲੇ ਕਰੀਬ 20 ਫ਼ੀ ਸਦੀ ਸੜਕ ਹਾਦਸੇ ਨਕਲੀ ਕਲਪੁਰਜ਼ਿਆਂ ਕਾਰਨ ਹੁੰਦੇ ਹਨ। ਬਾਜ਼ਾਰ ਵਿਚ ਵਿਕਣ ਵਾਲੇ ਕਰੀਬ 30 ਫ਼ੀ ਸਦੀ ਐਫ਼ਐਮਸੀਜੀ ਉਤਪਾਦ ਵੀ ਨਕਲੀ ਹੁੰਦੇ ਹਨ, ਫਿਰ ਵੀ 80 ਫ਼ੀ ਸਦੀ ਗਾਹਕ ਮੰਨਦੇ ਹਨ ਕਿ ਉਹ ਅਸਲੀ ਉਤਪਾਦ ਵਰਤ ਰਹੇ ਹਨ।ਫ਼ਿੱਕੀ ਕਾਸਕੇਡ ਨੇ ਅਪਣੀ ਰੀਪੋਰਟ ਵਿਚ ਇਹ ਗੱਲ ਕਹੀ ਹੈ।
ਉਦਯੋਗ ਮੰਡਲ ਫ਼ਿੱਕੀ ਨੇ ਕਿਹਾ ਕਿ ਨਕਲੀ ਉਤਪਾਦਾਂ ਦਾ ਗਾਹਕਾਂ 'ਤੇ ਉਲਟ ਅਸਰ ਪੈਂਦਾ ਹੈ। ਕਿਹਾ ਗਿਆ ਹੈ ਕਿ ਸਿਰਫ਼ ਗਾਹਕ ਹੀ ਨਹੀਂ ਸਗੋਂ ਸੰਸਦ ਮੈਂਬਰਾਂ ਅਤੇ ਜਾਂਚ ਏਜੰਸੀਆਂ ਨੂੰ ਜਾਗਰੂਕ ਕਰਨ ਦੀ ਵੀ ਲੋੜ ਹੈ। ਫ਼ਿੱਕੀ ਕਾਸਕੇਡ ਤਸਕਰੀ ਅਤੇ ਨਕਲੀ ਵਸਤੂਆਂ ਦੇ ਮਸਲੇ 'ਤੇ ਕੰਮ ਕਰਨ ਵਾਲਾ ਉਦਯੋਗ ਸੰਗਠਨ ਹੈ। ਰੀਪੋਰਟ ਵਿਚ ਕਿਹਾ ਹੈ ਕਿ ਜਾਅਲਸਾਜ਼ੀ ਅਤੇ ਨਾਜਾਇਜ਼ ਕਾਰੋਬਾਰ ਨਾਲ ਸਰਕਾਰੀ ਖ਼ਜ਼ਾਨੇ ਨੂੰ ਮਾਲੀਏ ਦਾ ਬਹੁਤ ਨੁਕਸਾਨ ਹੁੰਦਾ ਹੈ।
ਫ਼ਿੱਕੀ ਨੇ ਕਿਹਾ ਕਿ ਸੜਕਾਂ 'ਤੇ ਹੋਣ ਵਾਲੇ ਕਰੀਬ 20 ਫ਼ੀ ਸਦੀ ਹਾਦਸੇ ਨਕਲੀ ਕਲਪੁਰਜ਼ਿਆਂ ਕਾਰਨ ਹੁੰਦੇ ਹਨ। ਇਹੋ ਨਹੀਂ, ਬਾਜ਼ਾਰ ਵਿਚ ਵਿਕਣ ਵਾਲੀਆਂ ਕਰੀਬ 30 ਫ਼ੀ ਸਦੀ ਐਫ਼ਐਮਜੀ ਵਸਤੂਆਂ ਵੀ ਨਕਲੀ ਹਨ ਹਾਲਾਂਕਿ 80 ਫ਼ੀ ਸਦੀ ਗਾਹਕਾਂ ਨੂੰ ਲਗਦਾ ਹੈ ਕਿ ਉਹ ਅਸਲੀ ਉਤਪਾਦ ਵਰਤ ਰਹੇ ਹਨ।
ਉਦਯੋਗ ਮੰਡਲ ਨੇ ਕਿਹਾ ਕਿ ਜਾਅਲਸਾਜ਼ੀ ਅਤੇ ਤਸਕਰੀ ਜਿਹੀਆਂ ਚੀਜ਼ਾਂ ਸਥਾਈ ਸਮੱਸਿਆ ਹੈ
ਅਤੇ ਇਸ ਨਾਲ ਉਦਯੋਗ, ਸਰਕਾਰ, ਅਰਥਵਿਵਸਥਾ, ਗਾਹਕਾਂ ਦੀ ਸਿਹਤ ਅਤੇ ਸੁਰੱਖਿਆ ਪ੍ਰਭਾਵਤ ਹੁੰਦੀ ਹੈ। ਰੀਪੋਰਟ ਮੁਤਾਬਕ ਨਕਲੀ ਅਤੇ ਤਸਕਰੀ ਦੇ ਬਾਜ਼ਾਰ ਨਾਲ ਸਰਕਾਰ ਨੂੰ 39,239 ਕਰੋੜ ਰੁਪਏ ਦੇ ਮਾਲੀਏ ਦਾ ਨੁਕਸਾਨ ਹੋਇਆ। (ਏਜੰਸੀ)