
ਕਰਨਾਟਕ ਦੇ ਬੀਦਰ ਜ਼ਿਲ੍ਹੇ ਦੇ ਮੁਰਕੀ ਵਿਚ ਬੱਚਾ ਚੋਰੀ ਦੀ ਅਫ਼ਵਾਹ ਦੇ ਚਲਦੇ ਭੀੜ ਨੇ ਕਥਿਤ ਤੌਰ 'ਤੇ ਇੱਕ ਸਾਫ਼ਟਵੇਅਰ ਇੰਜੀਨੀਅਰ ਦੀ ਮਾਰ ਕੁੱਟ ਕਰ ਦਿੱਤੀ
ਨਵੀਂ ਦਿੱਲੀ, ਕਰਨਾਟਕ ਦੇ ਬੀਦਰ ਜ਼ਿਲ੍ਹੇ ਦੇ ਮੁਰਕੀ ਵਿਚ ਬੱਚਾ ਚੋਰੀ ਦੀ ਅਫ਼ਵਾਹ ਦੇ ਚਲਦੇ ਭੀੜ ਨੇ ਕਥਿਤ ਤੌਰ 'ਤੇ ਇੱਕ ਸਾਫ਼ਟਵੇਅਰ ਇੰਜੀਨੀਅਰ ਦੀ ਮਾਰ ਕੁੱਟ ਕਰ ਦਿੱਤੀ। ਦੱਸ ਦਈਏ ਕਿ ਇਹ ਮਾਰ ਕੁੱਟ ਇੰਨੀ ਭਿਆਨਕ ਸੀ ਕਿ ਇੰਜੀਨੀਅਰ ਦੀ ਮੌਤ ਹੋ ਗਈ। ਜਦੋਂ ਕਿ 3 ਹੋਰ ਲੋਕ ਬੁਰੀ ਤਰ੍ਹਾਂ ਜਖ਼ਮੀ ਹੋ ਗਏ ਹਨ। ਪੁਲਿਸ ਨੇ ਇਸ ਮਾਮਲੇ ਵਿਚ 32 ਲੋਕਾਂ ਨੂੰ ਗਿਰਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹੈਦਰਾਬਾਦ ਦੇ ਰਹਿਣ ਵਾਲੇ ਮੁਹੰਮਦ ਆਜ਼ਮ, ਬਸ਼ੀਰ, ਸਲਮਾਨ ਅਤੇ ਅਕਰਮ ਆਪਣੇ ਦੋਸਤ ਨੂੰ ਮਿਲਣ ਲਈ ਮੁਰਕੀ ਆਏ ਸਨ।
An engineer's life ends the rumor of theft child in Karnatakaਪਰਤਦੇ ਹੋਏ ਇਹਨਾਂ ਵਿਚੋਂ ਇੱਕ ਲੜਕਾ ਉੱਥੇ ਬੱਚਿਆਂ ਨੂੰ ਚਾਕਲੇਟ ਵੰਡਣ ਲੱਗਾ। ਉਦੋਂ ਵਟਸਐਪ ਉੱਤੇ ਇਹ ਅਫ਼ਵਾਹ ਫੈਲ ਗਈ ਕਿ ਬੱਚਾ ਚੋਰੀ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਕਾਫ਼ੀ ਗਿਣਤੀ ਵਿਚ ਪਿੰਡ ਵਾਲੇ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਚਾਰਾਂ ਲੜਕਿਆਂ ਉੱਤੇ ਹਮਲਾ ਕਰ ਦਿੱਤਾ। ਖ਼ਤਰੇ ਨੂੰ ਦੇਖਦੇ ਹੋਏ ਚਾਰੋ ਲੜਕੇ ਕਾਰ ਵਲ ਭੱਜਣ ਲੱਗੇ। ਦੱਸਿਆ ਜਾ ਰਿਹਾ ਹੈ ਕਿ ਪਿੰਡ ਵਾਲਿਆਂ ਨੇ ਬਾਈਕ ਨਾਲ ਗੱਡੀ ਦਾ ਪਿੱਛਾ ਵੀ ਕੀਤਾ। ਭੱਜਣ ਦੇ ਦੌਰਾਨ ਨੌਜਵਾਨਾਂ ਦੀ ਕਾਰ ਦੀ ਟੱਕਰ ਸਾਹਮਣੇ ਤੋਂ ਆ ਰਹੀ ਬਾਈਕ ਨਾਲ ਹੋ ਗਈ ਅਤੇ ਉਹ ਟੋਏ ਵਿਚ ਡਿੱਗ ਪਏ।
An engineer's life ends the rumor of theft child in Karnatakaਇਸ ਦੌਰਾਨ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਫਿਰ ਘੇਰ ਲਿਆ ਅਤੇ ਕਾਰ ਤੋਂ ਬਾਹਰ ਖਿੱਚਕੇ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ। ਮੌਕੇ 'ਤੇ ਮੌਜੂਦ ਲੋਕਾਂ ਦੇ ਮੁਤਾਬਕ ਉੱਥੇ ਬਹੁਤ ਲੋਕ ਇਕੱਠੇ ਹੋਏ ਸਨ, ਪਰ ਕੋਈ ਵੀ ਨੌਜਵਾਨਾਂ ਨੂੰ ਬਚਾਉਣ ਲਈ ਨਹੀਂ ਆਇਆ। ਜਦੋਂ ਤੱਕ ਪੁਲਿਸ ਪਹੁੰਚਦੀ ਉਦੋਂ ਤੱਕ ਚਾਰ ਲੜਕਿਆਂ ਵਿਚੋਂ ਮੁਹੰਮਦ ਆਜ਼ਮ ਦੀ ਮੌਤ ਹੋ ਚੁੱਕੀ ਸੀ। ਜਦੋਂ ਕਿ ਬਾਕੀ ਨੌਜਵਾਨ ਨੂੰ ਹਸਪਤਾਲ ਲੈ ਜਾਇਆ ਗਿਆ। ਪੁਲਿਸ ਨੇ ਇਸ ਮਾਮਲੇ ਵਿਚ ਕੁਲ 32 ਲੋਕਾਂ ਨੂੰ ਗਿਰਫਤਾਰ ਕੀਤਾ ਹੈ। ਜਿਸ ਵਿਚ ਵਟਸਐਪ ਗਰੁਪ ਦਾ ਇੱਕ ਐਡਮਿਨ ਵੀ ਸ਼ਾਮਿਲ ਹੈ।
An engineer's life ends the rumor of theft child in Karnatakaਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀਂ ਮਹਾਰਾਸ਼ਟਰ ਦੇ ਧੁਲੇ ਜਿਲ੍ਹੇ ਵਿਚ ਪਿੰਡ ਵਾਲਿਆਂ ਨੇ ਬੱਚਾ ਚੋਰੀ ਕਰਨ ਵਾਲੇ ਗਰੋਹ ਦਾ ਮੈਂਬਰ ਹੋਣ ਦੇ ਸ਼ੱਕ ਵਿਚ ਪੰਜ ਲੋਕਾਂ ਨੂੰ ਕੁੱਟ ਕੁੱਟ ਕਿ ਜਾਨੋਂ ਮਾਰ ਦਿੱਤਾ ਸੀ। ਧੁਲੇ ਵਿਚ ਸਾਕਰੀ ਤਹਸੀਲ ਦੇ ਰਾਇਨ ਪਾੜਾ ਪਿੰਡ ਵਿਚ 5 ਅਣਪਛਾਤੇ ਲੋਕਾਂ ਨੂੰ ਸ਼ੱਕੀ ਹਾਲਤ ਵਿਚ ਦੇਖ ਪਿੰਡ ਵਾਲਿਆਂ ਨੂੰ ਸ਼ਕ ਹੋਇਆ ਕਿ ਇਹ ਬੱਚਾ ਚੋਰ ਹੋ ਸੱਕਦੇ ਹਨ।
An engineer's life ends the rumor of theft child in Karnataka ਇਸ ਤੋਂ ਬਾਅਦ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਪਹਿਲਾਂ ਇੱਟਾਂ ਪੱਥਰਾਂ ਨਾਲ ਮਾਰਿਆ ਅਤੇ ਫਿਰ ਕਮਰੇ ਵਿਚ ਬੰਦ ਕਰ ਕਿ ਬੇਰਹਿਮੀ ਨਾਲ ਕੁੱਟਿਆ। ਕਮਰੇ ਵਿਚ ਉਨ੍ਹਾਂ ਨੂੰ ਇੰਨਾ ਮਾਰਿਆ ਗਿਆ ਕਿ ਮੌਕੇ ਉੱਤੇ ਪੰਜਾਂ ਨੇ ਦਮ ਤੋੜ ਦਿੱਤਾ ਸੀ। ਉਥੇ ਹੀ ਗੁਜਰਾਤ ਦੇ ਅਹਿਮਦਾਬਾਦ ਵਿਚ ਵੀ ਹਾਲ ਹੀ ਵਿਚ ਬੱਚਾ ਅਗਵਾਹ ਕਰਨ ਦੇ ਸ਼ਕ ਵਿਚ ਭੀੜ ਨੇ 40 ਸਾਲ ਦੀ ਔਰਤ ਦੀ ਕੁੱਟ - ਕੁੱਟ ਕਿ ਹੱਤਿਆ ਕਰ ਦਿੱਤੀ ਸੀ।