ਕਰਨਾਟਕ ਗ੍ਰਹਿ ਮੰਤਰੀ ਦਾ ਦਾਅਵਾ : ਐਸਆਈਟੀ ਨੇ ਸੁਲਝਾਇਆ ਗੌਰੀ ਲੰਕੇਸ਼ ਕੇਸ, ਜਲਦ ਬੰਦ ਹੋਵੇਗਾ ਕੇਸ
Published : Jul 24, 2018, 11:44 am IST
Updated : Jul 24, 2018, 11:44 am IST
SHARE ARTICLE
Gauri Lankesh
Gauri Lankesh

ਗੌਰੀ ਲੰਕੇਸ਼ ਹੱਤਿਆ ਕਾਂਡ ਦੀ ਗੁੱਥੀ ਲਗਭਗ ਸੁਲਝ ਗਈ ਹੈ ਅਤੇ ਜਲਦ ਹੀ ਇਸ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਫਾਈਲ ਬੰਦ ਕਰਨ ਵਾਲੀ ਹੈ। ਕਰਨਾਟਕ ਦੇ ਗ੍ਰਹਿ ...

ਬੰਗਲੁਰੂ : ਗੌਰੀ ਲੰਕੇਸ਼ ਹੱਤਿਆ ਕਾਂਡ ਦੀ ਗੁੱਥੀ ਲਗਭਗ ਸੁਲਝ ਗਈ ਹੈ ਅਤੇ ਜਲਦ ਹੀ ਇਸ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਫਾਈਲ ਬੰਦ ਕਰਨ ਵਾਲੀ ਹੈ। ਕਰਨਾਟਕ ਦੇ ਗ੍ਰਹਿ ਮੰਤਰੀ ਜੀ ਪਰਮੇਸ਼ਵਰ ਦੇ ਦਾਅਵਿਆਂ ਤੋਂ ਤਾਂ ਅਜਿਆ ਹੀ ਲੱਗ ਰਿਹਾ ਹੈ। ਉਥੇ ਐਸਆਈਟੀ ਨੇ ਦੋ ਹੋਰ ਦੋਸ਼ੀਆਂ ਨੂੰ ਹੁਬਲੀ ਤੋਂ ਗ੍ਰਿਫ਼ਤਾਰ ਕੀਤਾ ਹੈ ਅਤੇ ਹੁਣ ਤਕ ਇਸ ਮਾਮਲੇ ਵਿਚ 9 ਦੋਸ਼ੀਆਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। ਗੌਰੀ ਲੰਕੇਸ਼ ਹੱਤਿਆ ਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਦੇ ਮੁਤਾਬਕ ਪਰਸ਼ੂਰਾਮ ਵਾਘਮਾਰੇ ਨੇ ਗੌਰੀ ਲੰਕੇਸ਼ ਨੂੰ ਗੋਲੀ ਮਾਰ ਦਿਤੀ ਸੀ। 

Gauri Lankesh FamilyGauri Lankesh Familyਨਵੀਨ ਕੁਮਾਰ ਨੇ ਅਸਲਾ ਮੁਹੱਈਆ ਕਰਵਾਇਆ ਸੀ ਜਦਕਿ ਇਸ ਸਾਜਿਸ਼ ਨੂੰ ਅਮੋਲ ਕਾਲੇ ਨੇ ਰਚਿਆ ਸੀ। ਉਥੇ ਮੋਹਨ ਨਾਇਕ ਨੇ ਬੰਗਲੁਰੂ ਵਿਚ ਇਨ੍ਹਾਂ ਸਾਰੇ ਦੋਸ਼ੀਆਂ ਨੂੰ ਅਪਣਾ ਘਰ ਰਹਿਣ ਲਈ ਦਿਤਾ ਸੀ ਅਤੇ ਦੂਜੀਆਂ ਸਹੂਲਤਾਂ ਵੀ ਉਪਲਬਧ ਕਰਵਾਈਆਂ ਸਨ। ਹਾਲਾਂਕਿ ਹੁਬਲੀ ਤੋਂ ਗ੍ਰਿਫ਼ਤਾਰ ਦੋ ਹੋਰ ਦੋਸ਼ੀਆਂ ਦੀ ਇਸ ਹੱਤਿਆ ਕਾਂਡ ਵਿਚ ਕੀ ਭੂਮਿਕਾ ਹੇ, ਇਹ ਅਜੇ ਸਾਫ਼ ਹੋਣਾ ਬਾਕੀ ਹੈ। ਕਰਨਾਟਕ ਦੇ ਗ੍ਰਹਿ ਮੰਤਰੀ ਜੀ ਪਰਮੇਸ਼ਵਰ ਨੇ ਕਿਹਾ ਕਿ ਗੌਰੀ ਲੰਕੇਸ਼ ਹੱਤਿਆ ਕਾਂਡ ਦੀ ਜਾਂਚ ਸਬੰਧੀ ਬਹੁਤ ਕੁੱਝ ਨਹੀਂ ਦਸ ਸਕਦਾ ਪਰ ਇਕ ਹੋਰ ਵਿਅਕਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਸੀਂ ਇਹ ਜ਼ਰੂਰ ਦਸ ਸਕਦੇ ਹਾਂ ਕਿ ਜਾਣਕਾਰੀ ਮਿਲੇਗੀ ਅਤੇ ਜਲਦ ਹੀ ਕੇਸ ਬੰਦ ਕੀਤਾ ਜਾ ਸਕੇਗਾ। 

G parmeshwar Home Minister KarnatakaG parmeshwar Home Minister Karnatakaਦਸ ਦਈਏ ਕਿ ਪੰਜ ਸਤੰਬਰ ਨੂੰ ਗੌਰੀ ਲੰਕੇਸ਼ ਦੀ ਹੱਤਿਆ ਉਨ੍ਹਾਂ ਦੇ ਰਾਜਾ ਰਾਜੇਸ਼ਵਰੀ ਨਗਰ ਦੇ ਘਰ 'ਤੇ ਰਾਤ ਨੂੰ ਗੋਲੀ ਮਾਰ ਕੇ ਕਰ ਦਿਤੀ ਗਈ ਸੀ। ਇਕ ਆਈਜੀ ਪੱਧਰ ਦੇ ਅਧਿਕਾਰੀ ਦੀ ਦੇਖਰੇਖ ਵਿਚ ਜਾਂਚ ਚੱਲ ਰਹੀ ਹੈ ਅਤੇ ਹੁਣ ਤਕ ਐਸਆਈਟੀ ਨੇ ਕੁੱਲ 9 ਦੋਸ਼ੀਆਂ ਨੂੰ ਫੜਿਆ ਹੈ। ਵੈਸੇ ਹਿੰਦੂ ਸੰਗਠਨਾਂ ਦੇ ਵਕੀਲ ਪਹਿਲਾਂ ਹੀ ਆਖ ਚੁੱਕੇ ਹਨ ਕਿ ਪੁਲਿਸ ਦੀ ਥਿਊਰੀ ਪਹਿਲਾਂ ਵੀ ਅਦਾਲਤ ਵਿਚ ਨਹੀਂ ਟਿਕੀ ਹੈ। 

Gauri LankeshGauri Lankeshਹਿੰਦੂ ਸੰਗਠਨਾਂ ਦੇ ਵਕੀਲ ਇੰਗਲਿਸ਼ ਡਬਲਯੂ ਵਿਰੇਂਦਰ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਮੈਂ ਦੇਖ ਰਿਹਾ ਹਾਂ। ਪੁਲਿਸ ਮੀਡੀਆ ਨੂੰ ਜਾਣਕਾਰੀ ਲੀਕ ਕਰਦੀ ਹੈ, ਫਿਰ ਹੰਗਾਮਾ ਮਚਦਾ ਹੈ ਪਰ ਅਦਾਲਤ ਵਿਚ ਇਹ ਸਭ ਨਹੀਂ ਟਿਕਦਾ। ਐਸਆਈਟੀ ਨੇ ਇਸ ਮਾਮਲੇ ਵਿਚ ਲਗਭਗ ਇਕ ਲੱਖ ਫੋਨ ਕਾਲਾਂ ਦੀ ਜਾਂਚ ਦੇ ਨਾਲ-ਨਾਲ ਤਿੰਨ ਰਾਜਾਂ ਵਿਚ ਹੋਈ ਜਾਂਚ ਤੋਂ ਬਾਅਦ 9 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਲਾਂਕਿ ਐਸਆਈਟੀ ਨੇ ਹੁਣ ਤਕ ਸਿਰਫ਼ ਨਵੀਨ ਕੁਮਾਰ ਦੇ ਵਿਰੁਧ ਹੀ ਚਾਰਜਸ਼ੀਟ ਦਾਖ਼ਲ ਕੀਤੀ ਹੈ। 

Location: India, Karnataka, Bengaluru

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement