
'ਦਾ ਲਾਇਨ ਕਿੰਗ' ਦੇ ਗਾਣੇ 'ਤੇ ਦੋਵਾਂ ਦੀ ਜੋੜੀ ਬਹੁਤ ਹੀ ਸ਼ਾਨਦਾਰ ਹੈ
ਨਵੀਂ ਦਿੱਲੀ: ਹਾਲੀਵੁੱਡ ਫਿਲਮ 'ਦਾ ਲਾਇਨ ਕਿੰਗ' ਦਾ ਕ੍ਰੇਜ਼ ਸਿਰਫ਼ ਇਨਸਾਨ ਨੂੰ ਹੀ ਨਹੀਂ, ਜਾਨਵਰਾਂ ਦੇ ਵੀ ਸਿਰ ਚੜ੍ਹ ਕੇ ਬੋਲ ਰਿਹਾ ਹੈ। ਤਾਹੀ ਤਾਂ ਇੱਕ ਆਦਮੀ ਨੇ 'ਦਿ ਲਾਇਨ ਕਿੰਗ' ਦਾ ਥੀਮ ਗਾਣਾ ਗਾਇਆ, ਤਾਂ ਉਸਦੇ ਗਧੇ ਨੇ ਵੀ ਉਸ ਦੇ ਨਾਲ ਖ਼ੂਬ ਜੁਗਲਬੰਦੀ ਕੀਤੀ। ਗਧੇ ਅਤੇ ਉਸ ਦੇ ਮਾਲਕ ਦੀ ਇਹ ਵੀਡੀਓ ਸ਼ੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਹੋ ਰਹੀ ਹੈ। 'ਦਾ ਲਾਇਨ ਕਿੰਗ' ਦੇ ਗਾਣੇ 'ਤੇ ਦੋਵਾਂ ਦੀ ਜੋੜੀ ਬਹੁਤ ਹੀ ਸ਼ਾਨਦਾਰ ਹੈ, ਅਤੇ ਇਹ ਵੀਡੀਓ ਸੋਸ਼ਲ ਮੀਡੀਆ' ਤੇ ਲੋਕਾਂ ਦਾ ਦਿਲ ਜਿੱਤਣ ਦਾ ਕੰਮ ਕਰ ਰਹੀ ਹੈ।
donkey sing a the lion king theme song with his owner video viral
ਟ੍ਰੈਵਿਸ ਕਿਨਲੇ ਨੇ ਇਸ ਵੀਡੀਓ ਨੂੰ ਆਪਣੇ ਫੇਸਬੁੱਕ ਅਕਾਊਂਟ 'ਤੇ ਸਾਂਝਾ ਕੀਤਾ ਹੈ ਅਤੇ ਇਸ ਵੀਡੀਓ ਨੂੰ ਲੱਖਾਂ ਲੋਕਾਂ ਵੱਲੋਂ ਦੇਖਿਆ ਜਾ ਰਿਹਾ ਹੈ। ਟ੍ਰੈਵਿਸ ਕਿਨਲੇ ਅਮਰੀਕਾ ਦੇ ਦੱਖਣੀ ਕੈਰੋਲਾਈਨਾ ਦਾ ਰਹਿਣ ਵਾਲਾ ਹੈ। ਇਸ ਵੀਡੀਓ ਵਿਚ ਟ੍ਰੈਵਿਸ ਆਪਣੇ ਘੋੜੇ ਅਤੇ ਗਧੇ ਨਾਲ ਦਿਖਾਈ ਦੇ ਰਿਹਾ ਹੈ ਜਿਵੇਂ ਹੀ ਵੀਡੀਓ ਸ਼ੁਰੂ ਹੁੰਦੀ ਹੈ, ਟ੍ਰੈਵਿਸ 'ਦਾ ਲਾਇਨ ਕਿੰਗ' ਦਾ ਥੀਮ ਗਾਣਾ ਗਾਉਣਾ ਸ਼ੁਰੂ ਕਰ ਦਿੰਦਾ ਹੈ।
ਆਪਣੇ ਮਾਲਕ ਨੂੰ ਦੇਖ ਕੇ ਗਧਾ ਵੀ ਉਸ ਦੀ ਨਕਲ ਕਰਨ ਲੱਗਦਾ ਹੈ। ਜਿਸ ਤਰ੍ਹਾਂ ਟ੍ਰੈਵਿਸ ਨੇ ਇਸ ਗਾਣੇ ਨੂੰ ਗਾਇਆ, ਉਸ ਦਾ ਗਧਾ ਵੀ ਉਨ੍ਹਾਂ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦਿਆਂ ਗਾਉਂਦਾ ਹੈ। ਉਨ੍ਹਾਂ ਦੇ ਗਧੇ ਨਾਥਨ ਦਾ ਇਹ ਅੰਦਾਜ਼ ਕਾਫ਼ੀ ਮਜ਼ੇਦਾਰ ਹੈ ਅਤੇ ਉਨ੍ਹਾਂ ਦੇ ਸੋਸ਼ਲ ਮੀਡੀਆ 'ਤੇ ਵੀ ਲੋਕਾਂ ਨੇ ਇਸ ਵੀਡੀਓ ਨੂੰ ਪਸੰਦ ਕੀਤਾ ਹੈ। ਮੀਡੀਆ ਰਿਪੋਰਟਾਂ ਵਿਚ ਦੱਸਿਆ ਜਾ ਰਿਹਾ ਹੈ ਕਿ ਟ੍ਰੈਵਿਸ ਕਿਨਲੇ ਨੇ ਨਾਥਨ ਗਧੇ ਨੂੰ 100 ਡਾਲਰ ਵਿਚ ਖਰੀਦਿਆ ਸੀ।
donkey sing a the lion king theme song with his owner video viral
ਦੱਸਿਆ ਜਾ ਰਿਹਾ ਹੈ ਕਿ ਨਾਥਨ ਆਪਣੇ ਪੁਰਾਣੇ ਮਾਲਕ ਨੂੰ ਪਰੇਸ਼ਾਨ ਕਰ ਰਿਹਾ ਸੀ, ਇਸ ਲਈ ਉਸਨੇ ਇਸ ਨੂੰ ਵੇਚ ਦਿੱਤਾ ਪਰ ਟ੍ਰੈਵਿਸ ਦੇ ਨਾਲ, ਨਾਥਨ ਦਾ ਇੱਕ ਵੱਖਰਾ ਅੰਦਾਜ਼ ਦੇਖਣ ਨੂੰ ਮਿਲਿਆ ਅਤੇ ਇਸ ਗਾਇਕੀ ਦੀ ਪ੍ਰਤਿਭਾ ਨੇ ਨਾਥਨ ਨੂੰ ਵਿਸ਼ਵ ਸਟਾਰ ਬਣਾਇਆ ਹੈ। ਟ੍ਰੈਵਿਸ ਅਤੇ ਨਾਥਨ ਦੀ ਇਸ ਵੀਡੀਓ ਨੂੰ 36 ਮਿਲੀਅਨ ਤੋਂ ਵੀ ਜ਼ਿਆਦਾ ਦੇਖਿਆ ਜਾ ਚੁੱਕਾ ਹੈ।