
ਭਾਜਪਾ ਦੇ ਬੁਲਾਰੇ ਗੋਪਾਲ ਅਗਰਵਾਲ ਨੇ ਕਿਹਾ ਕਿ ਪਾਰਟੀ ਨੂੰ ਮਿਲੀ ਇੰਨੀ ਵੱਡੀ ਰਾਸ਼ੀ ਉਸ ਵੱਲੋਂ ਵਿੱਤੀ ਲੈਣ-ਦੇਣ ਨੂੰ ਪਾਰਦਰਸ਼ੀ ਬਣਾਉਣ ਦੀਆਂ ਕੋਸ਼ਿਸ਼ਾਂ ਦਾ ਹੀ ਨਤੀਜਾ ਹੈ।
ਨਵੀਂ ਦਿੱਲੀ, ( ਭਾਸ਼ਾ ) : ਸੱਤਾਧਾਰੀ ਭਾਜਪਾ ਨੂੰ ਵਿੱਤੀ ਸਾਲ 2017-18 ਦੋਰਾਨ 1000 ਕਰੋੜ ਤੋਂ ਵੱਧ ਦਾ ਰਾਜਨੀਤਕ ਚੰਦਾ ਹਾਸਲ ਹੋਇਆ ਹੈ। ਇਹ ਅੰਕੜੇ ਚੋਣ ਆਯੋਗ ਨੂੰ ਪਾਰਟੀ ਵੱਲੋਂ ਸੋਂਪੀ ਗਈ ਸਾਲਾਨਾ ਰਿਟਰਨ ਵਿਚ ਸਾਹਮਣੇ ਆਏ ਹਨ। 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਥੇ ਭਾਜਪਾ ਸਭ ਤੋਂ ਵੱਧ ਅਮੀਰ ਪਾਰਟੀ ਦੇ ਤੌਰ 'ਤੇ ਸਾਹਮਣੇ ਆਈ ਹੈ, ਉਥੇ ਹੀ ਦੇਸ਼ ਦੀਆਂ ਹੋਰ ਰਾਜਨੀਤਕ ਪਾਰਟੀਆਂ ਨੂੰ ਵੀ ਮਾਰਚ 2018 ਤੱਕ ਆਰਥਿਕ ਲਾਭ ਹੋਇਆ ਹੈ। 2016-17 ਦੌਰਾਨ ਜਿਥੇ ਮਾਇਆਵਤੀ ਦੀ ਅਗਵਾਈ ਵਾਲੀ
Election Commission of India
ਬਹੁਜਨ ਸਮਾਜ ਪਾਰਟੀ ਦਾ ਖਜ਼ਾਨਾ 681 ਤੋਂ ਵੱਧ ਕੇ 717 ਕਰੋੜ ਰੁਪਏ ਹੋ ਗਿਆ ਹੈ, ਉਥੇ ਹੀ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਦਾ ਖਜ਼ਾਨਾ 262 ਤੋਂ 291 ਕਰੋੜ ਰੁਪਏ ਹੋ ਚੁੱਕਾ ਹੈ। 2017-18 ਦੌਰਾਨ ਕਮਿਊਨਿਸਟ ਪਾਰਟੀ ਆਫ ਇੰਡੀਆ ( ਮਾਰਕਸਿਸਟ ) ਦੇ ਖਜਾਨੇ ਵਿਚ 104 ਕਰੋੜ ਰੁਪਏ ਹਨ। ਇਹ ਭਾਜਪਾ ਦੀ ਸਾਲਾਨਾ ਆਮਦਨੀ ਦਾ 10 ਫ਼ੀ ਸਦੀ ਹੈ। ਇਸ ਤੋਂ ਇਲਾਵਾ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਖਜ਼ਾਨੇ ਵਿਚ 1.5 ਕਰੋੜ ਰੁਪਏ ਇਕੱਠੇ ਹੋਏ ਹਨ। ਕਾਂਗਰਸ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ( ਐਨਸੀਪੀ) ਨੇ
Indian National Congress
ਹੁਣ ਤੱਕ ਚੋਣ ਆਯੋਗ ਦੇ ਕੋਲ ਅਪਣੀ ਸਾਲਾਨਾ ਰਿਟਰਨ ਜਮ੍ਹਾਂ ਨਹੀਂ ਕਰਵਾਈ ਹੈ। ਜਦਕਿ ਨਿਯਮਾਂ ਮੁਤਾਬਕ ਸਾਰੇ ਮਾਨਤਾ ਪ੍ਰਾਪਤ ਦਲਾਂ ਲਈ ਅਜਿਹਾ ਕਰਨਾ ਲਾਜ਼ਮੀ ਹੈ। ਭਾਜਪਾ ਨੂੰ ਇਸ ਸਾਲ 2 ਜਨਵਰੀ ਨੂੰ ਭਾਰਤ ਸਰਕਾਰ ਵੱਲੋਂ ਸੂਚਿਤ ਕੀਤੇ ਗਏ ਚੋਣ ਬਾਂਡ ਤੋਂ 210 ਕਰੋੜ ਰੁਪਏ ਦਾ ਹਿੱਸਾ ਵੀ ਮਿਲਿਆ ਹੈ। ਭਾਜਪਾ ਦੇ ਬੁਲਾਰੇ ਗੋਪਾਲ ਅਗਰਵਾਲ ਨੇ ਕਿਹਾ ਕਿ
BJP national spokesperson Gopal Agarwal
ਪਾਰਟੀ ਨੂੰ ਮਿਲੀ ਇੰਨੀ ਵੱਡੀ ਰਾਸ਼ੀ ਉਸ ਵੱਲੋਂ ਵਿੱਤੀ ਲੈਣ-ਦੇਣ ਨੂੰ ਪਾਰਦਰਸ਼ੀ ਬਣਾਉਣ ਦੀਆਂ ਕੋਸ਼ਿਸ਼ਾਂ ਦਾ ਹੀ ਨਤੀਜਾ ਹੈ। ਚੋਣ ਆਯੋਗ ਨੂੰ ਭੇਜੇ ਗਈ ਆਡਿਟ ਰਿਪੋਰਟ ਵਿਚ ਇਹ ਸਪੱਸ਼ਟ ਨਜ਼ਰ ਆ ਰਿਹਾ ਹੈ। ਦੂਜੀ ਪਾਰਟੀਆਂ ਨੇ ਅਪਣੇ ਸਾਰੇ ਧਨ ਦੀ ਜਾਣਕਾਰੀ ਨਹੀਂ ਦਿਤੀ ਹੈ ਜੋ ਕਿ ਕਾਲਾਧਨ ਰੱਖਣ ਦੇ ਹੀ ਬਰਾਬਰ ਹੈ।