ਮੁਫਤ ਸਾੜੀ ਵੰਡ ਯੋਜਨਾ ਟੀਆਰਐਸ ਲਈ ਬਣ ਸਕਦੀ ਹੈ ਵੱਡਾ ਸਹਾਰਾ
Published : Dec 2, 2018, 5:27 pm IST
Updated : Dec 2, 2018, 5:28 pm IST
SHARE ARTICLE
K Chandrasekhar Rao
K Chandrasekhar Rao

ਤੇਲਗਾਂਨਾ ਰਾਸ਼ਟਰ ਸਮਿਤੀ ( ਟੀਆਰਐਸ) ਸੱਤਾ ਵਿਚ ਨਹੀਂ ਆਉਂਦੀ ਹੈ ਤਾਂ ਇਹ ਯੋਜਨਾ ਚਾਲੂ ਰਹੇਗੀ ਜਾਂ ਨਹੀਂ ਇਸ ਨੂੰ ਲੈ ਕੇ ਸਾੜੀ ਬੁਣਨ ਵਾਲਾ ਸਮੁਦਾਇ ਬਹੁਤ ਪਰੇਸ਼ਾਨ ਹੈ।

ਹੈਦਰਾਬਾਦ, ( ਪੀਟੀਆਈ ) : ਚੋਣਾਂ ਦੇ ਆਉਂਦਿਆਂ ਹੀ ਸਿਆਸੀ ਪਾਰਟੀਆਂ ਵੋਟਰਾਂ ਵੱਲੋਂ ਵੋਟਾਂ ਹਾਸਲ ਕਰਨ ਲਈ ਹਰ ਦਾਅ ਵਰਤਣ ਨੂੰ ਤਿਆਰ ਹੋ ਜਾਂਦੀ ਹੈ। ਪਰ ਤੇਲਗਾਂਨਾ ਵਿਚ ਵਿਧਾਨਸਭਾ ਚੋਣਾਂ ਨੂੰ ਲੈ ਸਿਰਸਿਲਾ ਦਾ ਸਾੜੀ ਬੁਣਨ ਵਾਲਾ ਸਮੁਦਾਇ ਰਾਜ ਸਰਕਾਰ ਦੀ ਮੁਫ਼ਤ ਸਾਰੀ ਵੰਡ ਯੋਜਨਾ ਦੇ ਭਵਿੱਖ ਨੂੰ ਲੈ ਕੇ ਚਿੰਤਤ ਹੈ। ਇਹ ਯੋਜਨਾ ਰਾਜ ਦੇ ਕਾਰਜਕਾਰੀ ਮੁਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਸ਼ੁਰੂ ਕੀਤੀ ਸੀ। ਅਜਿਹੇ ਵਿਚ ਉਨ੍ਹਾਂ ਦੀ ਪਾਰਟੀ ਤੇਲਗਾਂਨਾ ਰਾਸ਼ਟਰ ਸਮਿਤੀ ( ਟੀਆਰਐਸ) ਸੱਤਾ ਵਿਚ ਨਹੀਂ ਆਉਂਦੀ ਹੈ ਤਾਂ ਇਹ ਯੋਜਨਾ ਚਾਲੂ ਰਹੇਗੀ ਜਾਂ

Handloom Saree WeavingHandloom Saree Weaving

ਨਹੀਂ ਇਸ ਨੂੰ ਲੈ ਕੇ ਸਾੜੀ ਬੁਣਨ ਵਾਲਾ ਸਮੁਦਾਇ ਬਹੁਤ ਪਰੇਸ਼ਾਨ ਹੈ। ਇਸ ਯੋਜਨਾ ਨਾਲ ਸਾੜੀ ਬੁਨਣ ਵਾਲਿਆਂ ਨੂੰ ਆਮਦਨੀ ਕਮਾਉਣ ਦੇ ਮੁਸ਼ਕਲ ਹਾਲਾਂਤਾਂ ਤੋਂ ਨਿਜਾਤ ਮਿਲੀ ਸੀ ਅਤੇ ਇਨਾਂ ਦੀ ਆਮਦਨੀ ਵਧਾਉਣ ਵਿਚ ਵੀ ਮਦਦ ਕੀਤੀ ਸੀ। ਅਜਿਹੇ ਵਿਚ ਇਹ ਯੋਜਨਾ ਟੀਆਰਐਸ ਦੇ ਲਈ ਚੋਣਾਂ ਵਿਚ ਵੱਡਾ ਬਦਲਾਅ ਕਰਨ ਵਾਲੀ ਵੀ ਸਾਬਤ ਹੋ ਸਕਦੀ ਹੈ। ਸਿਰਸਿਲਾ ਸੀਟ ਤੋਂ ਰਾਓ ਦੇ ਬੇਟੇ ਕੇਟੀ ਰਾਮਾਰਾਓ ਚੋਣ ਲੜ ਰਹੇ ਹਨ। ਟੀਆਰਐਸ ਦੀ ਮੁਫਤ ਸਾੜੀ ਦੀ ਯੋਜਨਾ ਨਾਲ ਇਸ ਇਲਾਕੇ ਵਿਚ ਸਾੜੀ ਬਣਾਉਣ ਦੇ ਕੰਮ ਨੇ ਬਹੁਤ ਵਿਕਾਸ ਕੀਤਾ ਸੀ।

TRSTRS

ਮਨੋਰੋਗ ਦੇਖਭਾਲ ਅਤੇ ਕਾਉਂਸਲਿੰਗ ਸੈਂਟਰ ਦੇ ਪੁਨਮ ਚੰਦਰ ਨੇ ਦੱਸਿਆ ਕਿ 2013 ਤੱਕ ਇਕ ਸਾਲ ਵਿਚ ਲਗਭਗ 90-100 ਕਪੜਾ ਬੁਣਨ ਵਾਲੇ ਖ਼ੁਦਕੁਸ਼ੀ ਕਰ ਲੈਂਦੇ ਸੀ। ਪਰ ਜਾਗਰੂਕਤਾ ਕੈਂਪਾ, ਕਾਉਂਸਲਿੰਗ ਅਤੇ ਸਰਕਾਰ ਦੀਆਂ ਯੋਜਨਾਵਾਂ ਕਾਰਨ ਇਥੇ ਬਦਲਾਅ ਆਇਆ ਹੈ। ਉਨ੍ਹਾਂ ਦੱਸਿਆ ਕਿ ਪਾਵਰਲੂਮ ਬੁਣਨ ਵਾਲਿਆਂ ਨੇ ਵਧ ਕਮਾਈ ਦੇ ਉਦੇਸ਼ ਨਾਲ ਅਪਣੇ ਸ਼ੁਰੂਆਤੀ ਦੋ ਲਾਟਾਂ ਨੂੰ ਵਧਾ ਕੇ 16 ਲਾਟਾਂ ਤੱਕ ਕਰ ਲਿਆ ਸੀ। ਇਸ ਨਾਲ ਸਾੜੀਆਂ ਦਾ ਉਤਪਾਦਨ ਤਾਂ ਵਧ ਗਿਆ ਪਰ ਉਨ੍ਹਾਂ ਨੂੰ ਕੋਈ ਬਜ਼ਾਰ ਨਹੀਂ ਮਿਲਿਆ ਅਤੇ ਉਹ ਕਰਜ਼ ਜਾਲ ਵਿਚ ਫੰਸ ਗਏ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement