
ਪਹਿਲਾਂ ਇਸ ਮਾਮਲੇ ਦੀ ਸੁਣਵਾਈ 20 ਫਰਵਰੀ ਨੂੰ ਹੋਈ ਸੀ....
ਨਵੀਂ ਦਿੱਲੀ : ਹਿਰਨ ਸ਼ਿਕਾਰ ਦੇ ਮਾਮਲੇ ਵਿਚ ਸੀਜੇਐਮ ਪੇਂਡੂ ਅਦਾਲਤ ਦੇ ਆਦੇਸ਼ ਵਿਰੁਧ ਸਲਮਾਨ ਖ਼ਾਨ ਵਲੋਂ ਦਰਜ ਅਪੀਲ ਉਤੇ ਸੁਣਵਾਈ ਬੁੱਧਵਾਰ ਨੂੰ ਹੋਵੇਗੀ। ਉਥੇ ਹੀ ਦੂਜੀ ਅਪੀਲ ਵਿਸ਼ਨੋਈ ਸਮਾਜ ਵਲੋਂ ਸੈਫ ਅਲੀ ਖ਼ਾਨ ਨੀਲਮ ਤੱਬੂ ਅਤੇ ਸੋਨਾਲੀ ਬੇਂਦਰੇ ਦੇ ਵਿਰੁਧ ਪੇਸ਼ ਕੀਤੀ ਗਈ ਸੀ। ਉਸ ਉਤੇ ਵੀ ਅੱਜ ਸੁਣਵਾਈ ਹੋ ਸਕਦੀ ਹੈ। ਇਸ ਤੋਂ ਪਹਿਲਾਂ ਇਸ ਮਾਮਲੇ ਦੀ ਸੁਣਵਾਈ 20 ਫਰਵਰੀ ਨੂੰ ਹੋਈ ਸੀ।
Salman Khan
ਹਾਲਾਂਕਿ ਮਾਮਲੇ ਦੀ ਸੁਣਵਾਈ 3 ਅਪ੍ਰੈਲ ਲਈ ਟਾਲ ਦਿਤੀ ਗਈ ਸੀ। ਸਲਮਾਨ ਖ਼ਾਨ ਦੇ ਵਿਰੁਧ ਗ਼ੈਰਕਾਨੂੰਨੀ ਹਥਿਆਰ ਦੇ ਮਾਮਲੇ ਵਿਚ ਸਰਕਾਰ ਦੀ ਅਪੀਲ ਉਤੇ ਵੀ ਬੁੱਧਵਾਰ ਨੂੰ ਹੀ ਸੁਣਵਾਈ ਹੋਵੇਗੀ। ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਜੋਧਪੁਰ ਪੇਂਡੂ ਚੰਦਰ ਕੁਮਾਰ ਸੋਨਗਰਾ ਦੀ ਅਦਾਲਤ ਵਿਚ ਸੂਚੀਬਧ ਸੀ ਪਰ ਤਿੰਨਾਂ ਦੀਆਂ ਅਪੀਲਾਂ ਉਤੇ ਸਮੇਂ ਦੀ ਘਾਟ ਦੇ ਚਲਦੇ 3 ਅਪ੍ਰੈਲ ਤੱਕ ਸੁਣਵਾਈ ਟਾਲ ਦਿਤੀ ਗਈ ਸੀ। ਪਹਿਲੀ ਅਪੀਲ ਸਲਮਾਨ ਖ਼ਾਨ ਵਲੋਂ ਸੀ। ਜਿਸ ਵਿਚ ਸਲਮਾਨ ਖ਼ਾਨ ਨੂੰ 5 ਸਾਲ ਦੀ ਸਜਾ ਦਿਤੀ ਗਈ ਸੀ।
Court
ਸਜਾ ਦੇ ਵਿਰੁਧ ਸਲਮਾਨ ਖ਼ਾਨ ਨੇ ਜ਼ਿਲ੍ਹਾ ਸੈਸ਼ਨ ਅਦਾਲਤ ਵਿਚ ਅਪੀਲ ਪੇਸ਼ ਕਰ ਰਖੀ ਹੈ। ਉਥੇ ਹੀ ਦੂਜੀ ਅਪੀਲ ਵਿਸ਼ਨੋਈ ਸਮਾਜ ਵਲੋਂ ਸੀ। ਜਿਸ ਵਿਚ ਸੈਫ ਅਲੀ ਖ਼ਾਨ, ਨੀਲਮ ਤੱਬੂ, ਸੋਨਾਲੀ ਬੇਂਦਰੇ ਨੂੰ ਕਾਲੇ ਹਿਰਨ ਸ਼ਿਕਾਰ ਮਾਮਲੇ ਵਿਚ ਬਰੀ ਕਰਨ ਦੇ ਵਿਰੁਧ ਪੇਸ਼ ਕੀਤੀ ਗਈ ਸੀ, ਤਾਂ ਉਥੇ ਹੀ ਤੀਜੀ ਅਪੀਲ ਰਾਜ ਸਰਕਾਰ ਵਲੋਂ ਪੇਸ਼ ਕੀਤੀ ਗਈ ਸੀ। ਜਿਸ ਵਿਚ ਸਲਮਾਨ ਖ਼ਾਨ ਨੂੰ ਗ਼ੈਰਕਾਨੂੰਨੀ ਹਥਿਆਰ ਦੇ ਮਾਮਲੇ ਵਿਚ ਬਰੀ ਕਰਨ ਦੇ ਵਿਰੁਧ ਸਰਕਾਰ ਦੀ ਅਪੀਲ ਸੀ। ਬੁੱਧਵਾਰ ਨੂੰ ਹੀ ਤਿੰਨਾਂ ਅਪੀਲਾਂ ਉਤੇ ਸੁਣਵਾਈ ਹੋਣ ਦੀ ਸੰਭਾਵਨਾ ਹੈ।