
ਆਸਟ੍ਰੇਲੀਆ ਦੇ ਧਮਾਕੇਦਾਰ ਬੱਲੇਬਾਜ਼ ਡੇਵਿਡ ਵਾਰਨਰ ਗੇਂਦ ਨਾਲ ਛੇੜਛਾੜ ਕਰਨ ਕਰ ਕੇ ਟੀਮ ਤੋਂ ਬਾਹਰ ਹਨ। ਇਸ ਸਾਲ ਫ਼ਰਵਰੀ 'ਚ ਦੱਖਣੀ ਅਫ਼ਰੀਕਾ ਦੌਰੇ 'ਤੇ ਆਸਟ੍...
ਬ੍ਰਿਸਬੇਨ : ਆਸਟ੍ਰੇਲੀਆ ਦੇ ਧਮਾਕੇਦਾਰ ਬੱਲੇਬਾਜ਼ ਡੇਵਿਡ ਵਾਰਨਰ ਗੇਂਦ ਨਾਲ ਛੇੜਛਾੜ ਕਰਨ ਕਰ ਕੇ ਟੀਮ ਤੋਂ ਬਾਹਰ ਹਨ। ਇਸ ਸਾਲ ਫ਼ਰਵਰੀ 'ਚ ਦੱਖਣੀ ਅਫ਼ਰੀਕਾ ਦੌਰੇ 'ਤੇ ਆਸਟ੍ਰੇਲੀਆ ਦੀ ਟੀਮ ਟੈਸਟ ਲੜੀ ਖੇਡਣ ਗਈ ਤਾਂ ਟੀਮ ਦੇ ਕੁਝ ਖਿਡਾਰੀ ਗ਼ਲਤ ਤਰੀਕੇ ਨਾਲ ਮੈਚ ਖੇਡਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ।
David Warner
ਉਦੋਂ ਤੋਂ ਹੀ ਡੇਵਿਡ ਵਾਰਨਰ ਟੀਮ ਤੋਂ ਬਾਹਰ ਹੈ। ਕਰੀਬ ਦੋ ਮਹੀਨੇ ਬਾਅਦ ਡੇਵਿਡ ਵਾਰਨਰ ਨੇ ਮੈਦਾਨ 'ਤੇ ਵਾਪਸੀ ਕੀਤੀ ਅਤੇ ਵਾਪਸ ਆਉਂਦਿਆਂ ਹੀ ਉਹ ਇਕ ਧਮਾਕੇਦਾਰ ਪਾਰੀ ਖੇਡਣ 'ਚ ਕਾਮਯਾਬ ਰਿਹਾ।
David Warner
ਡੇਵਿਡ ਵਾਰਨਰ ਨੇ ਬ੍ਰਿਸਬੇਨ ਦੇ ਐਲਨ ਬਾਰਡਰ ਓਵਲ ਮੈਦਾਨ 'ਤੇ ਆਸਟ੍ਰੇਲੀਆ ਨੈਸ਼ਨਲ ਹਾਈ ਪਰਫ਼ਾਰਮੈਂਸ ਟੀਮ ਵਿਰੁਧ ਟੀ-20 ਅਭਿਆਸ ਮੈਚ 'ਚ ਸ਼ਾਨਦਾਰ ਸੈਂਕੜਾ ਜੜ ਕੇ ਅਪਣੀ ਲੈਅ ਦਾ ਸਬੂਤ ਪੇਸ਼ ਕਰ ਦਿਤਾ। ਵਾਰਨਰ ਦੀ ਬੱਲੇਬਾਜ਼ੀ ਦੇਖ ਕੇ ਅਜਿਹਾ ਲੱਗ ਹੀ ਨਹੀਂ ਰਿਹਾ ਸੀ ਕਿ ਉਹ ਦੋ ਮਹੀਨੇ ਤੋਂ ਕ੍ਰਿਕਟ ਮੈਦਾਨ ਤੋਂ ਦੂਰ ਹੈ।
David Warner
ਵਾਰਨਰ ਨੇ ਮੈਦਾਨ ਦੇ ਚੁਫ਼ੇਰੇ ਜਮ ਕੇ ਸ਼ਾਰਟ ਖੇਡੇ। ਜਾਣਕਾਰੀ ਮੁਤਾਬਕ ਵਾਰਨਰ ਨੇ ਮੈਚ ਤੋਂ ਬਾਅਦ ਵਿਰੋਧੀ ਖਿਡਾਰੀਆਂ ਨੂੰ ਟਿਪਸ ਦਿਤੇ। ਵਾਰਨਰ ਦੀ ਇਸ ਪਾਰੀ ਨੂੰ ਦੇਖ ਕੇ ਪ੍ਰਸ਼ੰਸਕ ਬੇਹੱਦ ਖੁਸ ਹਨ। ਕੈਨੇਡਾ 'ਚ ਹੋਣ ਵਾਲੀ ਗਲੋਬਲ ਟੀ20 ਲੀਗ 'ਚ ਵੀ ਡੇਵਿਡ ਅਪਣੇ ਬੱਲੇ ਨਾਲ ਦਮ ਦਿਖਾਉਂਦੇ ਨਜ਼ਰ ਆਉਣਗੇ। (ਏਜੰਸੀ)