ਭਰਾ ਦੇ ਕਤਲ ਦਾ ਬਦਲਾ ਲੈਣ ਲਈ ਭੈਣ ਨੇ ਮਿਡ-ਡੇ-ਮੀਲ 'ਚ ਮਿਲਾਇਆ ਜ਼ਹਿਰ!
Published : Jul 19, 2018, 11:34 am IST
Updated : Jul 19, 2018, 11:34 am IST
SHARE ARTICLE
Mid Day Meal
Mid Day Meal

ਉਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ ਦੇ ਇਕ ਸਕੂਲ ਵਿਚ ਵਿਦਿਆਰਥੀਆਂ ਦੇ ਮਿਡ ਡੇ ਮੀਲ ਵਿਚ ਜ਼ਰਹਿਰ ਮਿਲਾਣ ਦੀ ਦੋਸ਼ੀ ਵਿਦਿਆਰਥਣ ਨੂੰ ਪੁਲਿਸ ਨੇ...

ਬਨਕਟਾ (ਉਤਰ ਪ੍ਰਦੇਸ਼) : ਉਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ ਦੇ ਇਕ ਸਕੂਲ ਵਿਚ ਵਿਦਿਆਰਥੀਆਂ ਦੇ ਮਿਡ ਡੇ ਮੀਲ ਵਿਚ ਜ਼ਰਹਿਰ ਮਿਲਾਣ ਦੀ ਦੋਸ਼ੀ ਵਿਦਿਆਰਥਣ ਨੂੰ ਪੁਲਿਸ ਨੇ ਬਾਲ ਸੁਧਾਰ ਘਰ ਭੇਜ ਦਿਤਾ ਹੈ। ਉਸ ਦੇ ਵਿਰੁਧ ਮੰਗਲਵਾਰ ਦੇਰ ਸ਼ਾਮ ਪ੍ਰਿੰਸੀਪਲ ਦੀ ਤਹਿਰੀਰ 'ਤੇ ਜ਼ਹਿਰ ਮਿਲਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਵਿਦਿਆਰਥੀਆਂ ਦੇ ਅਤੇ ਮਾਪਿਆਂ ਦੇ ਚਿਹਰਿਆਂ 'ਤੇ ਦਹਿਸ਼ਤ ਸੀ, ਉਥੇ ਹੀ ਰਸੋਈ ਘਰ ਵਿਚ ਮਿਡ ਡੇ ਮੀਲ ਵੀ ਨਹੀਂ ਬਣਿਆ। 

School Students Mid Day MealSchool Students Mid Day Mealਬਨਕਟਾ ਥਾਣਾ ਖੇਤਰ ਦੀ ਗ੍ਰਾਮ ਪੰਚਾਇਤ ਬੌਲੀਆ ਪਾਂਡੇ ਵਿਚ ਕਲਾਸ ਅੱਠਵੀਂ ਤਕ ਬਣੇ ਸਕੂਲ ਵਿਚ ਹੀ ਸਾਰੀਆਂ ਕਲਾਸਾਂ ਲਗਦੀਆਂ ਹਨ। ਦੋਵੇਂ ਸਕੂਲਾਂ ਦਾ ਮਿਡ ਡੇ ਮੀਲ ਵੀ ਪ੍ਰਾਇਮਰੀ ਸਕੂਲ ਦੀ ਰਸੋਈ ਵਿਚ ਹੀ ਬਣਦਾ ਹੈ। ਦੋਸ਼ ਹੈ ਕਿ ਕਲਾਸ ਅੱਠਵੀਂ ਦੀ ਵਿਦਿਆਰਥਣ ਨੇ ਮਿਡ ਡੇ ਮੀਲ ਦੀ ਦਾਲ ਵਿਚ ਜ਼ਹਿਰੀਲਾ ਪਦਾਰਥ ਮਿਲਾ ਦਿਤਾ ਸੀ। ਉਸ ਨੂੰ ਅਜਿਹਾ ਕਰਦੇ ਦੇਖ ਰਸੋਈਏ ਨੇ ਪ੍ਰਿੰਸੀਪਲ ਭੁਗੁਨਾਥ ਪ੍ਰਸਾਦ ਨੂੰ ਜਾਣਕਾਰੀ ਦਿਤੀ। ਮਾਮਲੇ ਤੋਂ ਬਾਅਦ ਹੜਕੰਪ ਮਚ ਗਿਆ। ਮੌਕੇ 'ਤੇ ਪਹੁੰਚੀ ਪੁਲਿਸ ਨੇ ਵਿਦਿਆਰਥਣ ਨੂੰ ਹਿਰਾਸਤ ਵਿਚ ਲੈ ਲਿਆ।

School Students Mid Day MealSchool Students Mid Day Mealਇਸ ਤੋਂ ਇਲਾਵਾ ਡਿਪਟੀ ਸੀਐਮਓ ਦੀ ਅਗਵਾਈ ਵਿਚ ਪਹੁੰਚੀ ਸਿਹਤ ਵਿਭਾਗ ਦੀ ਟੀਮ ਨੇ ਜਾਂਚ ਲਈ ਦਾਲ ਦਾ ਸੈਂਪਲ ਲੈ ਲਿਆ। ਇਸ ਮਾਮਲੇ ਵਿਚ ਪੁਲਿਸ ਨੇ ਪ੍ਰਾਇਮਰੀ ਸਕੂਲ ਦੇ ਮੁੱਖ ਅਧਿਆਪਕ ਭੁਗੁਨਾਥ ਪ੍ਰਸਾਦ ਦੇ ਬਿਆਨ 'ਤੇ ਦੋਸ਼ੀ ਵਿਦਿਆਰਥਣ ਦੇ ਵਿਰੁਧ ਧਾਰਾ 328, 511 ਦਾ ਕੇਸ ਦਰਜ ਕਰ ਲਿਆ। ਥਾਣਾ ਮੁਖੀ ਦੇਵੇਂਦਰ ਸਿੰਘ ਯਾਦਵ ਨੇ ਦਸਿਆ ਕਿ ਵਿਦਿਆਰਥਣ ਨੂੰ ਬਾਲ ਸੁਧਾਰ ਘਰ ਗੋਰਖ਼ਪੁਰ ਭੇਜ ਦਿਤਾ ਗਿਆ ਹੈ। 

Police Policeਬੌਲੀਆ ਪਾਂਡੇ ਦੇ ਪ੍ਰੀਸ਼ਦ ਸਕੂਲ ਦੇ ਮਿਡ ਡੇ ਮੀਲ ਵਿਚ ਜ਼ਹਿਰ ਮਿਲਾਏ ਜਾਣ ਦੀ ਘਟਨਾ ਨੇ ਸਾਰਿਆਂ ਨੂੰ ਹੈਰਾਨ ਕਰ ਦਿਤਾ। ਸਾਰੇ ਲੋਕ ਸੋਚਣ ਲਈ ਮਜਬੂਰ ਹੋ ਗਏ। ਸਕੂਲ ਪ੍ਰਸ਼ਾਸਨ ਅਤੇ ਬੱਚਿਆਂ ਦੇ ਚਿਹਰੇ 'ਤੇ ਚਿੰਤਾ ਦੀਆਂ ਲਕੀਰਾਂ ਸਾਫ਼ ਦਿਸ ਰਹੀਆਂ ਸਨ। ਬੁਧਵਾਰ ਨੂੰ ਰਸੋਈ ਘਰ ਵਿਚ ਜਿੰਦਾ ਲੱਗਿਆ ਰਿਹਾ। ਹਾਲਾਂਕਿ ਸਕੂਲ ਮੁਖੀ ਦਾ ਕਹਿਣਾ ਸੀ ਕਿ ਸਕੂਲ ਦੀ ਰਸੋਈ ਘਰ ਵਿਚ ਬੱਚਿਆਂ ਦਾ ਖਾਣਾ ਇਸ ਲਈ ਨਹੀਂ ਬਣਿਆ ਕਿਉਂਕਿ ਮੰਗਲਵਾਰ ਨੂੰ ਦੇਰ ਸ਼ਾਮ ਰਸੋਈ ਘਰ ਨੂੰ ਪ੍ਰਸ਼ਾਸਨ ਵਲੋਂ ਸੀਲ ਕਰ ਦਿਤਾ ਗਿਆ ਸੀ। 

PoisonPoisonਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਬਿਨਾਂ ਰਸੋਈ ਘਰ ਦੀ ਚੰਗੀ ਤਰ੍ਹਾਂ ਸਫ਼ੀ ਕੀਤੇ ਖਾਣਾ ਬਣਾਉਣ ਦਾ ਖ਼ਤਰਾ ਨਹੀਂ ਲਿਆ ਜਾ ਸਕਦਾ। ਹੋ ਸਕਦਾ ਹੈ ਕਿ ਜ਼ਹਿਰ ਰਸੋਈ ਘਰ ਵਿਚ ਫੈਲਿਆ ਹੋਵੇ, ਇਸ ਲਈ ਸੁਰੱਖਿਆ ਦੇ ਲਿਹਾਜ ਨਾਲ ਖਾਣਾ ਨਹੀਂ ਬਣਾਇਆ ਜਾ ਸਕਿਆ। ਇਸ ਘਟਨਾ ਤੋਂ ਬਾਅਦ ਜ਼ਿਆਦਾਤਰ ਬੱਚੇ ਸਕੂਲ ਵਿਚ ਨਹੀਂ ਆ ਰਹੇ। ਮਾਪੇ ਵੀ ਅਪਣੇ ਬੱਚਿਆਂ ਨੂੰ ਹਾਲੇ ਕੁੱਝ ਦਿਨਾਂ ਤਕ ਸਕੂਲ ਨਹੀਂ ਭੇਜਣਾ ਚਾਹੁੰਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement