
ਉਪ ਰਾਸ਼ਟਰਪਤੀ ਐਮ ਵੈਂਕਇਆ ਨਾਇਡੂ ਨੇ ਭਾਰਤੀ ਸੰਸਕ੍ਰਿਤੀ ਨੂੰ ਵਿਸ਼ਵ ਸੰਸਕ੍ਰਿਤੀ ਦੱਸਦਿਆਂ ਕਿਹਾ ਕਿ ਸਾਰਿਆਂ ਦੀ ਭਲਾਈ ਅਤੇ ਸੁੱਖ ਦੀ ਕਾਮਨਾ..............
ਨਵੀਂ ਦਿੱਲੀ : ਉਪ ਰਾਸ਼ਟਰਪਤੀ ਐਮ ਵੈਂਕਇਆ ਨਾਇਡੂ ਨੇ ਭਾਰਤੀ ਸੰਸਕ੍ਰਿਤੀ ਨੂੰ ਵਿਸ਼ਵ ਸੰਸਕ੍ਰਿਤੀ ਦੱਸਦਿਆਂ ਕਿਹਾ ਕਿ ਸਾਰਿਆਂ ਦੀ ਭਲਾਈ ਅਤੇ ਸੁੱਖ ਦੀ ਕਾਮਨਾ ਕਰਨ ਵਾਲੇ ਸਭਿਆਚਾਰ ਵਿਚ ਧਰਮ, ਜਾਤ ਅਤੇ ਲਿੰਗ ਜਾਂ ਕਿਸੇ ਹੋਰ ਆਧਾਰ 'ਤੇ ਭੇਦਭਾਵ ਕਿਸੇ ਵੀ ਰਾਸ਼ਟਰਵਾਦੀ ਲਈ ਪ੍ਰਵਾਨਯੋਗ ਨਹੀਂ ਹੈ।
ਨਾਇਡੂ ਨੇ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਭਾਪਤੀ ਦੇ ਰੂਪ ਵਿਚ ਇਕ ਸਾਲ ਦੇ ਕਾਰਜਕਾਲ ਦੇ ਅਨੁਭਵਾਂ 'ਤੇ ਆਧਾਰਤ ਅਪਣੀ ਪੁਸਤਕ 'ਮੂਵਿੰਗ ਆਨ ਮੂਵਿੰਗ ਫ਼ਾਰਵਰਡ' ਦੇ ਰਿਲੀਜ਼ ਸਮਾਗਮ ਵਿਚ ਕਿਹਾ, 'ਭਾਰਤੀ ਸਭਿਆਚਾਰ ਸੰਸਾਰ ਦਾ ਉੱਤਮ ਸਭਿਆਚਾਰ ਹੈ।
ਇਸ ਨੂੰ ਕਾਇਮ ਰਖਦਾ ਚਾਹੀਦਾ ਹੈ।' ਸਮਾਜਕ ਭੇਦਭਾਵ ਵਿਰੁਧ ਉਪ ਰਾਸ਼ਟਰਪਤੀ ਨੇ ਕਿਹਾ, 'ਧਰਮ ਦੇ ਆਧਾਰ 'ਤੇ, ਜਾਤ ਦੇ ਆਧਾਰ 'ਤੇ ਜਾਂ ਲਿੰਗ ਦੇ ਆਧਾਰ 'ਤੇ, ਕਿਸੇ ਵੀ ਤਰ੍ਹਾਂ ਦਾ ਭੇਦਭਾਵ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸਾਰਿਆਂ ਦੀ ਇਹੋ ਭਾਵਨਾ ਹੋਣੀ ਚਾਹੀਦੀ ਹੈ ਅਤੇ ਮੈਨੂੰ ਉਮੀਦ ਹੈ ਕਿ ਅਸੀਂ ਸਾਰੇ ਇਸ ਦਿਸ਼ਾ ਵਿਚ ਅੱਗੇ ਵਧਾਂਗੇ ਜਿਸ ਨਾਲ ਦੇਸ਼ ਵੀ ਤੇਜ਼ ਗਤੀ ਨਾਲ ਅੱਗੇ ਵਧੇ।' (ਏਜੰਸੀ)