
ਕੇਂਦਰ ਸਰਕਾਰ ਨੂੰ ਆਪਣਾ ਆੜੀ ਏਡੀਓ ਅੜੀਅਲ ਰਵੱਈਆ ਛੱਡ ਕੇ ਕਿਸਾਨਾਂ ਦੀ ਗੱਲ ਸਾਹਮਣੇ ਦੇਣ ਲਈ ਤਿਆਰ ਹੋਣਾ ਚਾਹੀਦਾ ਹੈ
ਨਵੀਂ ਦਿੱਲੀ , ਚਰਨਜੀਤ ਸਿੰਘ ਸੁਰਖ਼ਾਬ : ਕੇਂਦਰ ਸਰਕਾਰ ਨੂੰ ਆਪਣਾ ਅੜੀਅਲ ਰਵੱਈਆ ਛੱਡ ਕੇ ਕਿਸਾਨਾਂ ਦੀ ਗੱਲ ਸੁਣਨ ਲਈ ਤਿਆਰ ਹੋਣਾ ਚਾਹੀਦਾ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰੁਲਦੂ ਸਿੰਘ ਮਾਨਸਾ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ ।
photo ਕਿਸਾਨ ਆਗੂ ਰੁਲਦੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਆਪਣਾ ਅੜੀਅਲ ਰਵੱਈਆ ਛੱਡਦੇ ਹੋਏ ਕਿਸਾਨਾਂ ਦੀ ਮੁੱਖ ਮੰਗ ਨੂੰ ਮੰਨ ਕੇ ਸੰਘਰਸ਼ ਨੂੰ ਖ਼ਤਮ ਕਰਨ ਵਾਲੇ ਪਾਸੇ ਲਿਜਾਣਾ ਚਾਹੀਦਾ ਹੈ , ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਨਾ ਕਾਈ ਵਾਰ ਮੀਟਿੰਗਾਂ ਕਰ ਰਹੀ ਹੈ ਪਰ ਅਸਲ ਮੁੱਦੇ ਦੀ ਗੱਲ ਕਰਨ ਤੋਂ ਹਮੇਸ਼ਾਂ ਹੀ ਕਿਨਾਰਾ ਕਰਦੀ ਸਾਫ਼ ਨਜ਼ਰ ਆਉਂਦੀ ਹੈ ।
Roldu manshaਕਿਸਾਨ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਨੂੰਨ ਕਿਸਾਨਾਂ ਨੂੰ ਨਹੀਂ ਲੈਣੀ ਹੀ ਨਹੀਂ ਹਨ ਤਾਂ ਕੇਂਦਰ ਸਰਕਾਰ ਧੱਕੇ ਨਾਲ ਕਿਸਾਨਾਂ ਉੱਤੇ ਕਨੂੰਨਾਂ ‘ਤੇ ਕਿਉਂ ਥੋਪ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਾਨੂੰ ਮਨਾਉਣਾ ਚਹੁੰਦੀ ਹੈ ਤਾਂ ਸਾਡੀਆਂ ਗੱਲਾਂ ਮੰਨ ਲਵੇ ਅਸੀਂ ਮੰਨ ਜਾਵਾਂਗੇ ਨਹੀਂ ਤਾਂ ਫਿਰ ਸਾਡੇ ਦਿੱਲੀ ਮੋਰਚੇ ਪੱਕੇ ਤੌਰ ਤੇ ਲੱਗੇ ਹੋਏ ਹਨ ਉਹ ਜਾਰੀ ਰਹਿਣਗੇ ।