
ਸੋਨੂੰ ਸੂਦ ਨੂੰ ਨਵੀਂ ਫਿਲਮ ਮਿਲੀ ਕਿਸਾਨ...
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਕਾਰਨ ਹੋਏ ਲਾਕਡਾਉਨ ‘ਚ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਅਤੇ ਉਨ੍ਹਾਂ ਦੇ ਖਾਣ-ਪੀਣ ਦਾ ਇੰਤਜ਼ਾਮ ਕਰਨ ਦੇ ਲਈ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਪੂਰੀ ਦੁਨੀਆ ‘ਚ ਵਾਹ-ਵਾਹ ਹੋਈ ਸੀ। ਸੋਨੂੰ ਸੂਦ ਹਾਲੇ ਵੀ ਜਰੂਰਤਵੰਦ ਲੋਕਾਂ ਦੀ ਮੱਦਦ ਕਰਦੇ ਰਹਿੰਦੇ ਹਨ, ਇਸ ਤਰ੍ਹਾਂ ਉਹ ਹਮੇਸ਼ਾ ਚਰਚਾ ਦਾ ਵਿਸ਼ਾ ਵੀ ਬਣੇ ਰਹਿੰਦੇ ਹਨ ਇਸਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਕਿਸਾਨੀ ਅੰਦੋਲਨ 'ਚ ਪੂਰੇ ਦੇਸ਼ ਵਿਚ ਧਰਨਾ ਪ੍ਰਦਰਸ਼ਨ ਜਾਰੀ ਹੈ।
Kissan Union
ਦੇਸ਼ ਦੇ ਅੰਨਦਾਤੇ ਨੂੰ ਅਪਣੇ ਹੱਕਾਂ ਦੇ ਲਈ ਸੜਕਾਂ 'ਤੇ ਕੜਾਕੇ ਦੀ ਠੰਡ 'ਚ ਸੜਕਾਂ 'ਤੇ ਸੌਣਾ, ਬਹੁਤ ਹੀ ਮੁਸ਼ਕਿਲ ਦੌਰ ਹੈ ਉਥੇ ਹੀ ਹੁਣ ਸੋਨੂੰ ਸੂਦ ਅਪਣੀ ਨਵੀਂ ਫਿਲਮ ਦੇ ਜ਼ਰੀਏ ਕਿਸਾਨ ਦਾ ਰੋਲ ਅਦਾ ਕਰਨਗੇ, ਫਿਲਮ ਦਾ ਨਾਮ ‘ਕਿਸਾਨ’ ਹੈ। ਇਸ ਫਿਲਮ ਵਿਚ ਸੋਨੂੰ ਸੂਦ ਲੀਡ ਰੋਲ ਵਾਲੀ ਫਿਲਮ ‘ਕਿਸਾਨ’ ਨੂੰ ਈ ਨਿਵਾਸ ਡਾਇਰੈਕਟ ਕਰਨਗੇ।
IT’S OFFICIAL... SONU SOOD IN #KISAAN... #SonuSood will head the cast of #Kisaan... Directed by E Niwas... Raaj Shaandilyaa - who made his directorial debut with #DreamGirl - will produce the film... Balance cast will be announced shortly. pic.twitter.com/5MTpWHHKNb
— taran adarsh (@taran_adarsh) January 4, 2021
ਇਸ ਫਿਲਮ ਨੂੰ ਰਾਜ ਛਾਂਡਿਲਅ ਪ੍ਰੀਡੀਊਸ ਕਰਨ ਜਾ ਰਹੇ ਹਨ ਜਿਨ੍ਹਾਂ ਨੇ ਆਯੂਸ਼ਮਾਨ ਖ਼ੁਰਾਨਾ ਦੀ ਸੁਪਰਹਿੱਟ ਫਿਲਮ ‘ਡ੍ਰੀਮਗਰਲ’ ਦਾ ਡਾਇਰੈਕਸ਼ਨ ਕੀਤਾ ਸੀ। ਹਾਲੇ ਫਿਲਮ ਦੇ ਬਾਕੀ ਕਲਾਕਾਰਾਂ/ਅਦਾਕਾਰਾਂ ਦਾ ਐਲਾਨ ਨਹੀਂ ਹੋਇਆ ਹੈ। ਸੋਨੂੰ ਸੂਦ ਨੂੰ ਮਿਲੀ ਇਸ ਨਵੀਂ ਫਿਲਮ ਦੇ ਲਈ ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਨੇ ਵੀ ਸੋਸ਼ਲ ਮੀਡੀਆ ਦੀ ਮਾਧੀਅਮ ਜ਼ਰੀਏ ਵਧਾਈ ਦਿੱਤੀ ਹੈ।
T 3773 - All good wishes to film #Kisaan , directed by #ENiwas and acted by @SonuSood ..
— Amitabh Bachchan (@SrBachchan) January 4, 2021
ਅਮਿਤਾਭ ਬੱਚਨ ਨੇ ਅਪਣੇ ਇਕ ਟਵੀਟ ਵਿਚ ਲਿਖਿਆ ਹੈ, ਸੋਨੂੰ ਸੂਦ ਦੇ ਲੀਡ ਰੋਲ ਵਾਲੀ ਅਤੇ ਈ ਨਿਵਾਸ ਦੇ ਡਾਇਰੈਕਸ਼ਨ ‘ਚ ਬਨਣ ਵਾਲੀ ‘ਕਿਸਾਨ’ ਦੇ ਲਈ ਸ਼ੁਭਕਾਮਨਾਵਾਂ।’