ਭਾਰਤ ਲਈ ਖ਼ਤਰੇ ਦੀ ਘੰਟੀ : ਦੁਨੀਆਂ ਦੇ 15 ਸਭ ਤੋਂ ਪ੍ਰਦੂਸ਼ਤ ਸ਼ਹਿਰਾਂ 'ਚ 14 ਭਾਰਤ ਦੇ
Published : May 4, 2018, 1:47 pm IST
Updated : May 4, 2018, 6:03 pm IST
SHARE ARTICLE
14 out of world’s 15 most polluted cities in India : WHO
14 out of world’s 15 most polluted cities in India : WHO

ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਵਲੋਂ ਜਾਰੀ ਗਲੋਬਲ ਪ੍ਰਦੂਸ਼ਣ ਡੇਟਾਬੇਸ ਵਿਚ ਭਾਰਤ ਨੂੰ ਸ਼ਰਮਨਾਕ ਸਥਿਤੀ ਦਾ ਸਾਹਮਣਾ ਕਰਨਾ ਪੈ ...

ਨਵੀਂ ਦਿੱਲੀ: ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਵਲੋਂ ਜਾਰੀ ਗਲੋਬਲ ਪ੍ਰਦੂਸ਼ਣ ਡੇਟਾਬੇਸ ਵਿਚ ਭਾਰਤ ਨੂੰ ਸ਼ਰਮਨਾਕ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਸ ਸੂਚੀ ਵਿਚ ਦੁਨੀਆਂ ਦੇ ਸਭ ਤੋਂ ਪ੍ਰਦੂਸ਼ਤ 15 ਸ਼ਹਿਰਾਂ ਵਿਚੋਂ 14 ਭਾਰਤ ਦੇ ਹਨ। ਕਾਨਪੁਰ ਨੂੰ ਦੁਨੀਆਂ ਦਾ ਸਭ ਤੋਂ ਪ੍ਰਦੂਸ਼ਤ ਸ਼ਹਿਰ ਦਸਿਆ ਗਿਆ ਹੈ। 100 ਦੇਸ਼ਾਂ ਦੇ 4 ਹਜ਼ਾਰ ਤੋਂ ਜ਼ਿਆਦਾ ਸ਼ਹਿਰਾਂ ਦੇ ਡੇਟਾਬੇਸ ਤੋਂ ਪਤਾ ਚਲਦਾ ਹੈ ਕਿ ਗੰਭੀਰ ਹਵਾ ਪ੍ਰਦੂਸ਼ਣ 'ਤੇ ਕੇਂਦਰ ਅਤੇ ਸੂਬੇ ਵਲੋਂ ਕਦਮ ਉਠਾਉਣ ਦੇ ਬਾਵਜੂਦ 2010 ਤੋਂ 2014 ਦੇ ਵਿਚਕਾਰ ਮਾਮੂਲੀ ਸੁਧਾਰ ਹੋਇਆ ਹੈ, ਪਰ 2015 ਤੋਂ ਫਿਰ ਸਥਿਤੀ ਖ਼ਰਾਬ ਹੋਈ। 

pollution indiapollution india

ਡਬਲਯੂਐਚਓ ਵਲੋਂ ਸਾਲਾਨਾ ਸਰਵੇ ਦੇ ਆਧਾਰ 'ਤੇ ਬੁੱਧਵਾਰ (2 ਮਈ) ਨੂੰ ਜਾਰੀ ਇਸ ਸੂਚੀ ਵਿਚ ਪੀਐਮ 10 ਅਤੇ ਪੀਐਮ 2.5 ਦੇ ਪੱਧਰ ਨੂੰ ਸ਼ਾਮਲ ਕੀਤਾ ਗਿਆ ਹੈ। 2010 ਤੋਂ ਲੈ ਕੇ 2016 ਤਕ ਦੀ ਰਿਪੋਰਟ ਵਿਚ ਟਾਪ 15 ਵਿਚ 14 ਭਾਰਤੀ ਸ਼ਹਿਰ ਹੀ ਹਨ। ਉਥੇ ਹੀ ਵਿਸ਼ਵ ਸਿਹਤ ਸੰਗਠਨ ਵਲੋਂ ਕੁਲ 20 ਪ੍ਰਦੂਸ਼ਤ ਸ਼ਹਿਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। 

14 out of world’s 15 most polluted cities in India : WHO14 out of world’s 15 most polluted cities in India : WHO

2016 ਵਿਚ ਸਭ ਤੋਂ ਪ੍ਰਦੂਸ਼ਤ ਸ਼ਹਿਰ ਕਾਨਪੁਰ ਰਿਹਾ ਹੈ। ਇਸ ਤੋਂ ਬਾਅਦ ਫ਼ਰੀਦਾਬਾਦ, ਵਾਰਾਣਸੀ, ਗਯਾ, ਪਟਨਾ, ਦਿੱਲੀ, ਲਖਨਊ, ਆਗਰਾ, ਮੁਜ਼ੱਫ਼ਰਪੁਰ, ਸ੍ਰੀਨਗਰ, ਗੁੜਗਾਉਂ, ਜੈਪੁਰ, ਪਟਿਆਲਾ ਅਤੇ ਜੋਧਪੁਰ ਦਾ ਨੰਬਰ ਹੈ। ਦਿੱਲੀ ਵਿਚ ਪੀਐਮ 2.5 ਦਾ ਪੱਧਰ 143 ਦਰਜ ਕੀਤਾ ਗਿਆ। ਉਥੇ ਹੀ ਦਿੱਲੀ ਨੂੰ 2015 ਦੇ ਪ੍ਰਦੂਸ਼ਛ ਸ਼ਹਿਰਾਂ ਦੀ ਸੂਚੀ ਵਿਚ ਚੌਥਾ ਸਥਾਨ ਹਾਸਲ ਹੋਇਆ। ਇਸ ਸਾਲ ਛੇ ਭਾਰਤੀ ਸ਼ਹਿਰ ਸਭ ਤੋਂ ਪ੍ਰਦੂਸ਼ਤ ਸ਼ਹਿਰਾਂ ਦੀ ਸੂਚੀ ਵਿਚ ਸਨ। ਇਸ ਵਿਚ ਪਹਿਲੇ ਸਥਾਨ 'ਤੇ ਮੁਜ਼ੱਫਰਪੁਰ ਸੀ ਤਾਂ ਛੇਵੇਂ ਸਥਾਨ 'ਤੇ ਆਗਰਾ, ਸੱਤਵੇਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਸਦੀ ਖੇਤਰ ਵਾਰਾਨਸੀ, ਅੱਠਵੇਂ 'ਤੇ ਕਾਨਪੁਰ, ਨੌਵੇਂ 'ਤੇ ਲਖਨਊ ਅਤੇ 18ਵੇਂ 'ਤੇ ਨਾਰਾਇਣਗੰਜ ਰਿਹਾ। ‍

14 out of world’s 15 most polluted cities in India : WHO14 out of world’s 15 most polluted cities in India : WHO

ਇਸ ਤੋਂ ਇਕ ਸਾਲ ਪਹਿਲਾਂ 2014 ਵਿਚ ਡਬਲਯੂਐਚਓ ਦੀ ਸੂਚੀ ਵਿਚ ਸਿਰਫ਼ ਚਾਰ ਭਾਰਤੀ ਸ਼ਹਿਰਾਂ ਦੇ ਨਾਮ ਸਨ। 2014 ਵਿਚ ਦਿੱਲੀ ਦਾ ਸੱਤਵਾਂ ਸਥਾਨ ਸੀ। ਉਥੇ ਹੀ 11ਵੇਂ ਸਥਾਨ 'ਤੇ ਨਰਾਇਣਗੰਜ, 15ਵੇਂ 'ਤੇ ਆਗਰਾ, 17ਵੇਂ 'ਤੇ ਗਾਜ਼ੀਪੁਰ ਰਹੇ। 2013 ਵਿਚ ਪ੍ਰਦੂਸ਼ਛ ਸ਼ਹਿਰਾਂ ਦੀ ਸੂਚੀ ਵਿਚ ਸਿਰਫ਼ ਚਾਰ ਭਾਰਤੀ ਸ਼ਹਿਰ ਸ਼ਾਮਲ ਸਨ। 2013 ਵਿਚ ਬਨਾਰਸ ਪਹਿਲੇ ਨੰਬਰ 'ਤੇ ਸੀ, ਦਿੱਲੀ 7ਵੇਂ, ਆਗਰਾ 16ਵੇਂ ਅਤੇ ਨਰਾਇਣਗੰਜ 19ਵੇਂ ਨੰਬਰ 'ਤੇ ਸੀ। 

14 out of world’s 15 most polluted cities in India : WHO14 out of world’s 15 most polluted cities in India : WHO

ਖ਼ਾਸ ਗੱਲ ਇਹ ਹੈ ਕਿ 2012 ਪਹਿਲਾ ਅਜਿਹਾ ਸਾਲ ਸੀ, ਜਿਸ ਸਾਲ ਵਿਚ ਦੁਨੀਆਂ ਦੇ 20 ਪ੍ਰਦੂਸ਼ਤ ਸ਼ਹਿਰਾਂ ਵਿਚ 12 ਭਾਰਤੀ ਸ਼ਹਿਰਾਂ ਦੇ ਹੋਣ 'ਤੇ ਦਿੱਲੀ ਦਾ ਨਾਮ ਨਹੀਂ ਸੀ। 2012 ਵਿਚ ਗਵਾਲੀਅਰ, ਆਗਰਾ, ਰਾਏਪੁਰ ਕ੍ਰਮਵਾਰ ਪਹਿਲੇ ਦੂਜੇ ਅਤੇ ਤੀਜੇ ਸਥਾਨ 'ਤੇ ਸਨ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement