ਮਣੀਪੁਰ ਹਿੰਸਾ: ਸਰਕਾਰ ਨੇ ਹਿੰਸਾ ਵਿਚ ਸ਼ਾਮਲ ਦੰਗਾਕਾਰੀਆਂ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਦਿਤੇ ਹੁਕਮ
Published : May 4, 2023, 6:30 pm IST
Updated : May 4, 2023, 6:57 pm IST
SHARE ARTICLE
Manipur Governor issues Shoot at Sight orders
Manipur Governor issues Shoot at Sight orders

ਸੂਬੇ 'ਚ ਅਗਲੇ 5 ਦਿਨਾਂ ਲਈ ਇੰਟਰਨੈੱਟ ਸੇਵਾ ਮੁਅੱਤਲ

 

ਇਮਫ਼ਾਲ: ਮਣੀਪੁਰ ਵਿਚ ਸਰਕਾਰ ਨੇ ਹਿੰਸਾ ਵਿਚ ਸ਼ਾਮਲ ਦੰਗਾਕਾਰੀਆਂ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ ਦਿਤੇ ਹਨ। ਇਸ ਤੋਂ ਪਹਿਲਾਂ ਹਿੰਸਾ ਪ੍ਰਭਾਵਿਤ ਇਲਾਕਿਆਂ 'ਚ ਧਾਰਾ 144 ਲਗਾਈ ਗਈ ਸੀ। ਸੂਬੇ 'ਚ ਅਗਲੇ 5 ਦਿਨਾਂ ਲਈ ਇੰਟਰਨੈੱਟ ਸੇਵਾ ਮੁਅੱਤਲ ਕਰ ਦਿਤੀ ਗਈ ਹੈ। ਦਰਅਸਲ ਬੁੱਧਵਾਰ ਨੂੰ ਆਦਿਵਾਸੀਆਂ ਦੇ ਪ੍ਰਦਰਸ਼ਨ ਦੌਰਾਨ ਹਿੰਸਾ ਹੋਈ ਸੀ। ਇਸ ਤੋਂ ਬਾਅਦ 8 ਜ਼ਿਲ੍ਹਿਆਂ 'ਚ ਕਰਫਿਊ ਲਗਾ ਦਿਤਾ ਗਿਆ।

ਇਹ ਵੀ ਪੜ੍ਹੋ: ਪਿਤਾ ਪ੍ਰਕਾਸ਼ ਸਿੰਘ ਬਾਦਲ ਦੇ ਭੋਗ ਸਮਾਗਮ ਮੌਕੇ ਭਾਵੁਕ ਹੋਏ ਸੁਖਬੀਰ ਬਾਦਲ, ਕਹੀਆਂ ਇਹ ਗੱਲਾਂ 

ਫੌਜ ਅਤੇ ਅਸਾਮ ਰਾਈਫਲਜ਼ ਦੀਆਂ 55 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। 9000 ਲੋਕਾਂ ਨੂੰ ਰਾਹਤ ਕੈਂਪਾਂ ਵਿਚ ਭੇਜਿਆ ਗਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਨਾਲ ਫ਼ੋਨ 'ਤੇ ਗੱਲ ਕੀਤੀ ਅਤੇ ਸਥਿਤੀ ਬਾਰੇ ਜਾਣਕਾਰੀ ਲਈ। ਬੀਰੇਨ ਸਿੰਘ ਨੇ ਅੱਜ ਸਵੇਰੇ ਇਕ ਵੀਡੀਉ ਸੰਦੇਸ਼ ਜਾਰੀ ਕਰਕੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਸੀ।

ਇਹ ਵੀ ਪੜ੍ਹੋ: ਭਾਰਤੀ ਓਲੰਪਿਕ ਸੰਘ ਨੇ ਕੁਸ਼ਤੀ ਫੈਡਰੇਸ਼ਨ ਲਈ ਐਡਹਾਕ ਕਮੇਟੀ ਦਾ ਕੀਤਾ ਗਠਨ

ਇਸ ਦੇ ਨਾਲ ਹੀ ਕੇਂਦਰ ਨੇ ਉਤਰ-ਪੂਰਬੀ ਰਾਜ ਦੇ ਹਿੰਸਾ ਪ੍ਰਭਾਵਿਤ ਖੇਤਰਾਂ ਵਿਚ ਤਾਇਨਾਤੀ ਲਈ ਆਰ.ਏ.ਐਫ. ਦੀਆਂ ਟੀਮਾਂ ਵੀ ਭੇਜੀਆਂ ਹਨ। ਸੂਤਰਾਂ ਅਨੁਸਾਰ ਆਰ.ਏ.ਐਫ. ਦੀਆਂ ਪੰਜ ਕੰਪਨੀਆਂ ਨੂੰ ਇਮਫ਼ਾਲ ਭੇਜ ਦਿਤਾ ਗਿਆ ਹੈ, ਜਦਕਿ 15 ਹੋਰ ਜਨਰਲ ਡਿਊਟੀ ਕੰਪਨੀਆਂ ਨੂੰ ਸੂਬੇ ਵਿਚ ਤਾਇਨਾਤੀ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ: ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਮੌਕੇ ਬੋਲੇ ਜਥੇਦਾਰ, ਕਿਹਾ: ਉਨ੍ਹਾਂ ਦੀ ਸੋਚ 'ਤੇ ਪਹਿਰਾ ਦੇਣ ਦੀ ਲੋੜ

ਦੱਸ ਦੇਈਏ ਕਿ ਗੈਰ-ਆਦਿਵਾਸੀ ਮੇਇਤੀ ਭਾਈਚਾਰੇ ਲਈ ਅਨੁਸੂਚਿਤ ਜਨਜਾਤੀ (ਐਸ.ਟੀ.) ਦਾ ਦਰਜਾ ਦੇਣ ਦੀ ਮੰਗ ਦੇ ਵਿਰੁਧ ਚੂਰਾਚੰਦਪੁਰ ਜ਼ਿਲੇ ਦੇ ਟੋਰਬੰਗ ਖੇਤਰ ਵਿਚ 'ਆਲ ਕਬਾਇਲੀ ਸਟੂਡੈਂਟਸ ਯੂਨੀਅਨ ਮਨੀਪੁਰ' (ਏ.ਟੀ.ਐਸ.ਯੂ.ਐਮ.) ਵਲੋਂ ਸਦੇ ਗਏ 'ਕਬਾਇਲੀ ਏਕਤਾ ਮਾਰਚ' ਦੌਰਾਨ ਬੁੱਧਵਾਰ ਹਿੰਸਾ ਭੜਕ ਗਈ। ਮਣੀਪੁਰ ਹਾਈ ਕੋਰਟ ਵਲੋਂ ਪਿਛਲੇ ਮਹੀਨੇ ਮੇਇਤੀ ਭਾਈਚਾਰੇ ਵਲੋਂ ਐਸ.ਟੀ. ਦਰਜਾ ਦੇਣ ਦੀ ਮੰਗ ’ਤੇ ਰਾਜ ਸਰਕਾਰ ਨੂੰ ਚਾਰ ਹਫ਼ਤਿਆਂ ਦੇ ਅੰਦਰ ਕੇਂਦਰ ਨੂੰ ਸਿਫਾਰਸ਼ ਭੇਜਣ ਲਈ ਕਿਹਾ ਗਿਆ ਸੀ, ਜਿਸ ਤੋਂ ਬਾਅਦ ਮਾਰਚ ਦਾ ਆਯੋਜਨ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਗੋ ਫਰਸਟ ਨੇ 15 ਮਈ ਤੱਕ ਟਿਕਟ ਬੁਕਿੰਗ ਕੀਤੀ ਬੰਦ, ਯਾਤਰੀਆਂ ਨੂੰ ਪੈਸੇ ਵਾਪਸ ਕਰਨ ਦਾ ਹੁਕਮ

ਪੁਲਿਸ ਅਨੁਸਾਰ ਚੂਰਾਚੰਦਪੁਰ ਜ਼ਿਲ੍ਹੇ ਦੇ ਤੋਰਬਾਂਗ ਇਲਾਕੇ ਵਿਚ ਇਕ ਮਾਰਚ ਦੌਰਾਨ ਹਥਿਆਰਬੰਦ ਵਿਅਕਤੀਆਂ ਦੀ ਭੀੜ ਨੇ ਕਥਿਤ ਤੌਰ 'ਤੇ ਮੇਇਤੀ ਭਾਈਚਾਰੇ ਦੇ ਮੈਂਬਰਾਂ 'ਤੇ ਹਮਲਾ ਕਰ ਦਿਤਾ, ਜਵਾਬੀ ਕਾਰਵਾਈ ਦੇ ਨਾਲ ਹੀ ਮੇਇਤੀ ਭਾਈਚਾਰੇ ਦੇ ਮੈਂਬਰਾਂ ਨੇ ਵੀ ਹਮਲੇ ਕੀਤੇ, ਜਿਸ ਨਾਲ ਸੂਬੇ ਭਰ ਵਿਚ ਹਿੰਸਾ ਭੜਕ ਗਈ।  ਉਨ੍ਹਾਂ ਕਿਹਾ ਕਿ ਤੋਰਬੰਗ ਵਿਚ ਤਿੰਨ ਘੰਟੇ ਤੋਂ ਵੱਧ ਸਮੇਂ ਤਕ ਚਲੀ ਹਿੰਸਾ ਵਿਚ ਕਈ ਦੁਕਾਨਾਂ ਅਤੇ ਘਰਾਂ ਦੀ ਭੰਨਤੋੜ ਕੀਤੀ ਗਈ ਅਤੇ ਅੱਗਜ਼ਨੀ ਵੀ ਕੀਤੀ ਗਈ।

Tags: manipur

Location: India, Manipur, Imphal

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement