ਤਨਵੀ ਅਤੇ ਅਨਸ ਪਾਸਪੋਰਟ ਮਾਮਲੇ 'ਚ ਆਇਆ ਨਵਾਂ ਮੋੜ
Published : Jul 4, 2018, 5:39 pm IST
Updated : Jul 4, 2018, 5:39 pm IST
SHARE ARTICLE
tanvi seth and ans
tanvi seth and ans

ਯੂਪੀ ਦੇ ਚਰਚਿਤ ਤਨਵੀ ਸੇਠ ਪਾਸਪੋਰਟ ਵਿਵਾਦ ਮਾਮਲੇ ਵਿਚ ਹੁਣ ਨਵਾਂ ਮੋੜ ਆ ਗਿਆ ਹੈ। ਤਨਵੀ ਅਤੇ ਅਨਸ ਦੇ ਪਾਸਪੋਰਟ 'ਤੇ ਵਿਭਾਗ ਨੇ ਪੁਲਿਸ ਦੀ ਐਡਵਰਸ...

ਲਖਨਊ : ਯੂਪੀ ਦੇ ਚਰਚਿਤ ਤਨਵੀ ਸੇਠ ਪਾਸਪੋਰਟ ਵਿਵਾਦ ਮਾਮਲੇ ਵਿਚ ਹੁਣ ਨਵਾਂ ਮੋੜ ਆ ਗਿਆ ਹੈ। ਤਨਵੀ ਅਤੇ ਅਨਸ ਦੇ ਪਾਸਪੋਰਟ 'ਤੇ ਵਿਭਾਗ ਨੇ ਪੁਲਿਸ ਦੀ ਐਡਵਰਸ ਰਿਪੋਰਟ ਨੂੰ ਨਜ਼ਰਅੰਦਾਜ਼ ਕਰ ਦਿਤਾ ਹੈ। ਸੂਤਰਾਂ ਦੀ ਮੰਨੀਏ ਤਾਂ ਦੋਹਾਂ ਦਾ ਪਾਸਪੋਰਟ ਕਲੀਅਰ ਹੋ ਗਿਆ ਹੈ। ਹਾਲਾਂਕਿ ਅਧਿਕਾਰਕ ਤੌਰ 'ਤੇ ਪਾਸਪੋਰਟ ਵਿਭਾਗ ਦੇ ਅਧਿਕਾਰੀ ਪੁਲਿਸ ਰਿਪੋਰਟ ਦੀ ਸਮੀਖਿਆ ਕੀਤੇ ਜਾਣ ਦੀ ਗੱਲ ਕਹਿ ਰਹੇ ਹਨ।

tanvi seth and anstanvi seth and ansਤਨਵੀ ਨੇ ਅਪਣਾ ਨਵਾਂ ਪਾਸਪੋਰਟ ਅਤੇ ਅਨਸ ਨੇ ਪਾਸਪੋਰਟ ਰਿਨਿਊ ਕਰਨ ਲਈ ਲਖਨਊ ਦੇ ਪਤਾ ਤੋਂ ਅਰਜ਼ੀ ਦਿਤੀ ਸੀ, ਜਦਕਿ ਦੋਹੇ ਲੰਬੇ ਸਮੇਂ ਤੋਂ ਗਾਜ਼ੀਆਬਾਦ ਵਿਚ ਰਹਿੰਦੇ ਹਨ। ਨਿਯਮ ਮੁਤਾਬਕ ਅਜਿਹੇ ਪਤੇ 'ਤੇ ਜਿੱਥੇ ਵਿਅਕਤੀ ਸਾਲ ਭਰ ਤੋਂ ਜ਼ਿਆਦਾ ਸਮੇਂ ਤੋਂ ਨਾ ਰਿਹਾ ਹੋਵੇ, ਪਾਸਪੋਰਟ ਲਈ ਅਪਲਾਈ ਨਹੀਂ ਕਰ ਸਕਦਾ। ਪੁਲਿਸ ਨੇ ਇਸੇ ਆਧਾਰ 'ਤੇ ਦੋਹਾਂ ਦੇ ਪਾਸਪੋਰਟ ਵੈਰੀਫਿਕੇਸ਼ਨ ਵਿਚ ਐਡਵਰਸ ਰਿਪੋਰਟ ਲਗਾਈ ਸੀ। ਨਿਯਮ ਅਨੁਸਾਰ ਅਜਿਹੇ ਵਿਚ ਦੋਹਾਂ ਨੂੰ ਨੋਟਿਸ ਜਾਰੀ ਕੀਤਾ ਜਾਣਾ ਚਾਹੀਦਾ ਸੀ ਪਰ ਅਜਿਹਾ ਨਹੀਂ ਹੋਇਆ। 

tanvi seth and anstanvi seth and ans
ਸੂਤਰਾਂ ਮੁਤਾਬਕ ਰੀਜ਼ਨਲ ਪਾਸਪੋਰਟ ਦਫ਼ਤਰ ਨੇ ਪੁਲਿਸ ਦੇ ਇਤਰਾਜ਼ ਨੂੰ ਦਰਕਿਨਾਰ ਕਰਦੇ ਹੋਏ ਦੋਹਾਂ ਦੇ ਪਾਸਪੋਰਟ ਕਲੀਅਰ ਕਰ ਦਿਤੇ ਹਨ। ਤਨਵੀ ਅਤੇ ਅਨਸ 20 ਜੂਨ ਨੂੰ ਲਖਨਊ ਦੇ ਰਤਨ ਸਕਵਾਇਰ ਸਥਿਤ ਪਾਸਪੋਰਟ ਸੇਵਾ ਕੇਂਦਰ ਪਹੁੰਚੇ ਸਨ। ਦੋਹਾਂ ਨੇ ਦੋਸ਼ ਲਗਾਇਆ ਸੀ ਕਿ ਪਾਸਪੋਰਟ ਗ੍ਰਾਂਟਿੰਗ ਅਫ਼ਸਰ ਵਿਕਾਸ ਮਿਸ਼ਰ ਨੇ ਉਨ੍ਹਾਂ ਨੂੰ ਧਰਮ ਦੇ ਨਾਂ 'ਤੇ ਅਪਮਾਨਤ ਕੀਤਾ। 

tanvi seth and anstanvi seth and ansਸ਼ਿਕਾਇਤ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਪੀਐਮਓ ਨੂੰ ਵੀ ਟਵੀਟ ਕੀਤੀ ਗਈ ਸੀ। ਮਾਮਲਾ ਸੁਰਖ਼ੀਆਂ ਵਿਚ ਆਇਆ ਤਾਂ ਦੋਹਾਂ ਨੂੰ ਅਗਲੇ ਦਿਨ ਹੀ ਬਾਈ ਹੈਂਡ ਪਾਸਪੋਰਟ ਦੇ ਦਿਤੇ ਗਏ ਸਨ। ਰੀਜ਼ਨਲ ਪਾਸਪੋਰਟ ਅਫ਼ਸਰ ਪੀਊਸ਼ ਵਰਮਾ ਨੇ ਕਿਹਾ ਕਿ ਪੁਲਿਸ ਰਿਪੋਰਟ ਦਾ ਰਿਵਿਊ ਕੀਤਾ ਜਾ ਰਿਹਾ ਹੈ। ਤਨਵੀ ਅਤੇ ਅਨਸ ਨੂੰ ਨੋਟਿਸ ਨਹੀਂ ਦਿਤਾ ਗਿਅ ਹੈ। ਪਾਸਪੋਰਟ ਨਿਯਮਾਂ ਦੇ ਅਨੁਸਾਰ ਹੀ ਕਾਰਵਾਈ ਕੀਤੀ ਜਾਵੇਗੀ। 

tanvi seth and anstanvi seth and ansਪੁਲਿਸ ਦਾ ਕਹਿਣਾ ਹੈ ਕਿ ਤਨਵੀ ਦੇ ਕਈ ਨਾਮ ਪ੍ਰਯੋਗ ਕੀਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਸੀ। ਵਿਦੇਸ਼ ਮੰਤਰਾਲੇ ਨੇ ਵੀ ਉਨ੍ਹਾਂ ਦੀ ਸੱਚਾਈ ਦੀ ਜਾਂਚ ਕਰਨ ਲਈ ਕਿਹਾ ਹੈ। ਇਸ ਲਈ ਫਿਰ ਤੋਂ ਜੋੜੇ ਨੂੰ ਦਸਤਾਵੇਜ਼ਾਂ ਅਤੇ ਉਨ੍ਹਾਂ ਦੀ ਜਾਂਚ ਕੀਤੀ ਗਈ। ਇਸ ਮਾਮਲੇ ਵਿਚ ਐਲਆਈਯੂ ਦੇ ਅਧਿਕਾਰੀਆਂ ਨੇ ਦਸਿਆ ਕਿ ਉਨ੍ਹਾਂ ਨੂੰ ਤਨਵੀ ਅਤੇ ਅਨਸ ਦੀ ਜਾਂਚ ਲਈ ਚਿੱਠੀ ਮਿਲੀ ਸੀ। ਸੀਓ ਐਲਆਈਯੂ ਰਾਧੇ ਸ਼ਿਆਮ ਨੇ ਦਸਿਆ ਕਿ ਚਿੱਠੀ ਵਿਚ ਲਿਖਿਆ ਗਿਆ ਹੈ ਕਿ ਜੋੜੇ ਦੇ ਅਸਥਾਈ ਪਤੇ, ਹੁਣ ਜਿੱਥੇ ਉਹ ਰਹਿ ਰਹੇ ਹਨ, ਉਸ ਪਤੇ ਦੋਹਾਂ ਦੀ ਜਾਂਚ ਪੜਤਾਲ ਕੀਤੀ ਜਾਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement