ਅਸਾਮ ਦੀ ਇਕਲੌਤੀ ਮਹਿਲਾ ਮੁੱਖ ਮੰਤਰੀ ਰਹੀ ਸੱਯਦਾ ਦਾ ਨਾਮ ਵੀ ਐਨਆਰਸੀ 'ਚ ਨਹੀਂ 
Published : Aug 4, 2018, 4:55 pm IST
Updated : Aug 4, 2018, 4:55 pm IST
SHARE ARTICLE
Syeda Taimur
Syeda Taimur

ਅਸਾਮ ਦੀ ਇਕੋ ਇਕ ਮਹਿਲਾ ਮੁੱਖ ਮੰਤਰੀ ਰਹੀ ਸੱਯਦਾ ਅਨੋਵਰਾ ਤੈਮੂਰ ਦਾ ਨਾਮ ਰਾਸ਼ਟਰੀ ਨਾਗਰਿਕ ਰਜਿਸਟਰ ਵਿਚ ਨਹੀਂ ਹੈ ਅਤੇ ਉਨ੍ਹਾਂ ਨੇ ਇਸ ਰਜਿਸਟ੍ਰੇਸ਼ਨ ਵਿਚ...

ਗੁਹਾਟੀ : ਅਸਾਮ ਦੀ ਇਕੋ ਇਕ ਮਹਿਲਾ ਮੁੱਖ ਮੰਤਰੀ ਰਹੀ ਸੱਯਦਾ ਅਨੋਵਰਾ ਤੈਮੂਰ ਦਾ ਨਾਮ ਰਾਸ਼ਟਰੀ ਨਾਗਰਿਕ ਰਜਿਸਟਰ ਵਿਚ ਨਹੀਂ ਹੈ ਅਤੇ ਉਨ੍ਹਾਂ ਨੇ ਇਸ ਰਜਿਸਟ੍ਰੇਸ਼ਨ ਵਿਚ ਅਪਣੇ ਅਤੇ ਅਪਣੇ ਪਰਵਾਰ ਦਾ ਨਾਮ ਦਰਜ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਲਈ ਆਸਟ੍ਰੇਲੀਆ ਤੋਂ ਵਾਪਸ ਆਉਣ ਦੀ ਯੋਜਨਾ ਬਣਾਈ ਹੈ। ਆਸਟ੍ਰੇਲੀਆ ਵਿਚ ਰਹਿ ਰਹੀ ਬਜ਼ੁਰਗ ਨੇਤਾ ਨੇ ਇਕ ਟੀਵੀ ਚੈਨਲ ਤੋਂ ਕਿਹਾ ਕਿ ਇਹ ਨਿਰਾਸ਼ਾਜਨਕ ਹੈ ਕਿ ਮੇਰਾ ਨਾਮ ਸੂਚੀ ਵਿਚ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਅਗੱਸਤ ਦੇ ਆਖ਼ਰੀ ਹਫ਼ਤੇ ਵਿਚ ਅਸਾਮ ਆਵਾਂਗੀ ਅਤੇ ਰਾਸ਼ਟਰੀ ਨਾਗਰਿਕ ਰਜਿਸਟਰ ਵਿਚ ਅਪਣਾ ਅਤੇ ਅਪਣੇ ਪਰਵਾਰ ਦਾ ਨਾਮ ਦਰਜ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰਾਂਗੀ।

NRC CampNRC Camp ਤੈਮੂਰ ਨੇ ਦਸੰਬਰ 1980 ਤੋਂ ਜੂਨ 1981 ਤਕ ਰਾਜ ਸਰਕਾਰ ਦੀ ਅਗਵਾਈ ਕੀਤੀ ਸੀ। ਉਹ ਪਿਛਲੇ ਕੁੱਝ ਸਾਲਾਂ ਤੋਂ ਬਿਮਾਰ ਰਹੀ ਹੈ ਅਤੇ ਆਸਟ੍ਰੇਲੀਆ ਵਿਚ ਅਪਣੇ ਬੇਟੇ ਦੇ ਨਾਲ ਰਹਿ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਪਣੇ ਇਕ ਰਿਸ਼ਤੇਦਾਰ ਨੂੰ ਐਨਆਰਸੀ ਵਿਚ ਉਨ੍ਹਾਂ ਦੇ ਪਰਵਾਰ ਨੂੰ ਸ਼ਾਮਲ ਕਰਨ ਦੇ ਲਈ ਅਰਜ਼ੀ ਜਮ੍ਹਾਂ ਕਰਨ ਲਈ ਆਖਿਆ ਸੀ ਪਰ ਇਹ ਕਿਸੇ ਕਾਰਨ ਕਰਕੇ ਨਹੀਂ ਹੋ ਸਕਿਆ। ਇਸ ਦੌਰਾਨ ਦਿਸਪੁਰ ਵਿਚ ਰਾਜਧਾਨੀ ਮਸਜਿਦ ਦੇ ਨੇੜੇ ਤੈਮੂਰ ਦਾ ਮਕਾਨ ਖ਼ਾਲੀ ਹੈ। ਦਸ ਦਈਏ ਕਿ ਪੂਰਬ ਉਤਰ ਦੇ ਰਾਜ ਅਸਾਮ ਦੇ ਰਾਸ਼ਟਰੀ ਨਾਗਰਿਕ ਰਜਿਸਟਰ (ਐਨਆਰਸੀ) ਦੇ ਦੂਜੇ ਅਤੇ ਆਖ਼ਰੀ ਮਸੌਦੇ ਨੂੰ ਸੋਮਵਾਰ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਵਿਚਕਾਰ ਜਾਰੀ ਕੀਤਾ ਗਿਆ ਸੀ।

Ex CM Syeda TaimurEx CM Syeda Taimurਅਸਾਮ ਦੇ ਰਾਸ਼ਟਰੀ ਨਾਗਰਿਕ ਰਜਿਸਟਰ ਕਨਵੀਨਰ ਪ੍ਰਤੀਕ ਹਾਜੇਲਾ ਨੇ ਐਨਆਰਸੀ ਦਾ ਆਖ਼ਰੀ ਡਰਾਫ਼ਟ ਜਾਰੀ ਕਰਦੇ ਹੋਏ ਕਿਹਾ ਸੀ ਕਿ ਰਾਜ ਵਿਚ ਰਹਿ ਰਹੇ ਕੁੱਲ 3.29 ਕਰੋੜ ਅਰਜ਼ੀ ਕਰਤਾਵਾਂ ਵਿਚੋਂ 2.90 ਕਰੋੜ ਨਾਗਰਿਕ ਕਾਨੂੰਨੀ ਪਾਏ ਗਏ ਹਨ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਆਖ਼ਰੀ ਮਸੌਦਾ ਹੈ, ਫਾਈਨਲ ਐਨਆਰਸੀ ਸੂਚੀ ਨਹੀਂ। ਇਸ ਲਈ ਜਿਨ੍ਹਾਂ ਦਾ ਨਾਮ ਡਰਾਫਟ ਵਿਚ ਨਹੀਂ ਹੈ, ਉਹ ਘਬਰਾਉਣ ਨਾ। ਇਸ ਨੂੰ ਲੈ ਕੇ ਉਹ ਦਾਅਵਾ ਕਰ ਸਕਦੇ ਹਨ। ਉਨ੍ਹਾਂ ਕਿਹਾ ਸੀ ਕਿ ਐਨਆਰਸੀ ਦੀ ਸੂਚੀ ਵਿਚ ਉਨ੍ਹਾਂ ਸਾਰੇ ਭਾਰਤੀ ਨਾਗਰਿਕਾਂ ਦੇ ਨਾਮ ਪਤੇ ਅਤੇ ਤਸਵੀਰ ਹੈ, ਜੋ 25 ਮਾਰਚ 1971 ਤੋਂ ਪਹਿਲਾਂ ਅਸਾਮ ਵਿਚ ਰਹਿ ਰਹੇ ਹਨ।

NRC CampNRC Camp ਰਾਜ ਸਰਕਾਰ ਨੇ ਕਿਹਾ ਕਿ ਮਸੌਦੇ ਵਿਚ ਜਿਨ੍ਹਾਂ ਦੇ ਨਾਮ ਮੌਜੂਦ ਨਹੀਂ ਹੋਣਗੇ, ਉਨ੍ਹਾਂ ਦੇ ਦਾਅਵਿਆਂ ਦੀ ਗੁੰਜਾਇਸ਼ ਹੋਵੇਗੀ। ਉਨ੍ਹਾਂ ਵਲੋਂ ਸਬੰਧਤ ਸੇਵਾ ਕੇਂਦਰਾਂ ਵਿਚ ਇਕ ਫਾਰਮ ਭਰਨਾ ਹੋਵੇਗਾ, ਇਹ ਫਾਰਮ 7 ਅਗਸਤ ਤੋਂ 28 ਸਤੰਬਰ ਦੇ ਵਿਚਕਾਰ ਉਪਲਬਧ ਹੋਣਗੇ। ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਮੁਖੀਆਂ ਨੂੰ ਸਖ਼ਤ ਚੌਕਸੀ ਵਰਤਣ ਲਈ ਕਿਹਾ ਗਿਆ ਹੈ। ਸੱਤ ਜ਼ਿਲ੍ਹਿਆਂ, ਬਾਰਪੇਟਾ, ਦਰਾਂਗ, ਦੀਮਾ, ਹਸਾਓ, ਸੋਨਿਤਪੁਰ, ਕਰੀਮਗੰਜ, ਗੋਲਾਘਾਟ ਅਤੇ ਧੁਬਰੀ ਵਿਚ ਸੀਆਰਪੀਸੀ ਦੀ ਧਾਰਾ 144 ਤਹਿਤ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ।

NRC CampNRC Camp
ਅਧਿਕਾਰੀ ਅਨੁਸਾਰ ਪੁਲਿਸ ਮੁਖੀਆਂ ਨੇ ਅਪਣੇ ਅਪਣੇ ਸਬੰਧ ਜ਼ਿਲ੍ਹਿਆਂ ਵਿਚ ਸੰਵੇਦਨਸ਼ੀਲ ਇਲਾਕਿਆਂ ਦੀ ਪਹਿਚਾਣ ਕੀਤੀ ਹੈ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਖ਼ਾਸ ਕਰਕੇ ਅਫ਼ਵਾਹ ਤੋਂ ਹੋਣ ਵਾਲੀਆਂ ਘਟਨਾਵਾਂ ਨੂੰ ਰੋਕਣ ਲਈ ਸਥਿਤੀ 'ਤੇ ਬੇਹੱਦ ਸਾਵਧਾਨੀ ਨਾਲ ਨਿਗਰਾਨੀ ਵਰਤੀ ਜਾ ਰਹੀ ਹੈ। ਅਸਾਮ ਅਤੇ ਗੁਆਂਢੀ ਰਾਜਾਂ ਵਿਚ ਸੁਰੱਖਿਆ ਚੌਕਸ ਰੱਖਣ ਲਈ ਕੇਂਦਰ ਨੇ ਕੇਂਦਰੀ ਹਥਿਆਰਬੰਦ ਪੁਲਿਸ ਬਲ ਦੀਆਂ 220 ਕੰਪਨੀਆਂ ਨੂੰ ਭੇਜਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement