
ਆਸਾਮ ਦੇ ਕੌਮੀ ਨਾਗਰਿਕ ਰਜਿਸਟਰ ਯਾਨੀ ਐਨਆਰਸੀ ਦਾ ਮਾਮਲਾ ਅੱਜ ਰਾਜ ਸਭਾ ਵਿਚ ਉਠਿਆ। ਟੀਮਐਮਸੀ ਦੀ ਮੈਂਬਰਾਂ ਨੇ ਸਦਨ ਵਿਚ ਐਨਆਰਸੀ ਦੇ ਵਿਰੋਧ ਵਿਚ ਪ੍ਰਦਰਸ਼ਨ...........
ਨਵੀਂ ਦਿੱਲੀ : ਆਸਾਮ ਦੇ ਕੌਮੀ ਨਾਗਰਿਕ ਰਜਿਸਟਰ ਯਾਨੀ ਐਨਆਰਸੀ ਦਾ ਮਾਮਲਾ ਅੱਜ ਰਾਜ ਸਭਾ ਵਿਚ ਉਠਿਆ। ਟੀਮਐਮਸੀ ਦੀ ਮੈਂਬਰਾਂ ਨੇ ਸਦਨ ਵਿਚ ਐਨਆਰਸੀ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤੇ। ਇਸੇ ਦੌਰਾਨ ਸਦਨ ਵਿਚ ਇਸ ਮਾਮਲੇ 'ਤੇ ਬਹਿਸ ਪੂਰੀ ਨਾ ਹੋ ਸਕੇ। ਤ੍ਰਿਣਮੂਲ ਕਾਂਗਰਸ ਦੇ ਮੈਂਬਰਾਂ ਦੇ ਰੌਲੇ ਕਾਰਨ ਸਦਨ ਦੀ ਕਾਰਵਾਈ ਦੁਪਹਿਰ ਦੋ ਵਜੇ ਤੋਂ ਬਾਅਦ ਦਿਨ ਭਰ ਲਈ ਮੁਲਤਵੀ ਕਰਨੀ ਪਈ। ਸਵੇਰ ਵੇਲੇ ਵੀ ਸਦਨ ਵਿਚ ਰੌਲਾ ਪੈਂਦਾ ਰਿਹਾ।
ਕਾਂਗਰਸ ਦੇ ਮੈਂਬਰਾਂ ਨੇ ਵੀ ਸਦਨ ਵਿਚ ਮੰਗ ਕੀਤੀ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੁਆਰਾ ਕਲ ਬਹਿਸ ਦੌਰਾਨ ਕੀਤੀਆਂ ਗਈਆਂ ਕੁੱਝ ਟਿਪਣੀਆਂ ਰੀਕਾਰਡ ਵਿਚੋਂ ਹਟਾਈਆਂ ਜਾਣ। ਵਿਰੋਧੀ ਧਿਰ ਦੇ ਨੇਤਾ ਗ਼ੁਲਾਮ ਨਬੀ ਆਜ਼ਾਦ ਨੇ ਵੀ ਕਿਹਾ ਕਿ ਸਦਨ ਦੀ ਕਾਰਵਾਈ ਦਾ ਰੀਕਾਰਡ ਵੇਖਿਆ ਜਾਣਾ ਚਾਹੀਦਾ ਹੈ। (ਏਜੰਸੀ)