ਐਨਆਰਸੀ ਮਾਮਲੇ 'ਚ ਕੇਂਦਰ ਨੂੰ ਮਿਲਿਆ ਸ਼ਿਵ ਸੈਨਾ ਦਾ ਸਾਥ
Published : Aug 3, 2018, 5:15 pm IST
Updated : Aug 3, 2018, 5:15 pm IST
SHARE ARTICLE
Udhav Thakrey
Udhav Thakrey

ਐਨਆਰਸੀ ਦੇ ਮਸੌਦੇ 'ਤੇ ਕੇਂਦਰ ਦਾ ਸਾਥ ਦਿੰਦੇ ਹੋਏ ਸ਼ਿਵ ਸੈਨਾ ਨੇ ਸਵਾਲ ਕੀਤਾ ਕਿ ਅਸਾਮ ਤੋਂ ਵਿਦੇਸ਼ੀ ਨਾਗਰਿਕਾਂ ਨੂੰ ਬਾਹਰ ਕੱਢਣ ਵਾਲੀ ਸਰਕਾਰ ਕੀ ਡੇਢ ਲੱਖ ਕਸ਼ਮੀਰੀ...

ਮੁੰਬਈ : ਐਨਆਰਸੀ ਦੇ ਮਸੌਦੇ 'ਤੇ ਕੇਂਦਰ ਦਾ ਸਾਥ ਦਿੰਦੇ ਹੋਏ ਸ਼ਿਵ ਸੈਨਾ ਨੇ ਸਵਾਲ ਕੀਤਾ ਕਿ ਅਸਾਮ ਤੋਂ ਵਿਦੇਸ਼ੀ ਨਾਗਰਿਕਾਂ ਨੂੰ ਬਾਹਰ ਕੱਢਣ ਵਾਲੀ ਸਰਕਾਰ ਕੀ ਡੇਢ ਲੱਖ ਕਸ਼ਮੀਰੀ ਪੰਡਤਾਂ ਦੀ ਘਰ ਵਾਪਸੀ ਦਾ ਸਾਹਸ ਦਿਖਾਏਗੀ? ਸ਼ਿਵ ਸੈਨਾ ਨੇ ਅਪਣੇ ਮੁੱਖ ਪੱਤਰ ਸਾਮਨਾ ਵਿਚ ਲਿਖਿਆ ਕਿ ਵਿਦੇਸ਼ੀ ਨਾਗਰਿਕਾਂ ਨੂੰ ਚੁਣ ਕੇ ਬਾਹਰ ਕੱਢਣ ਦਾ ਕੰਮ ਦੇਸ਼ ਭਗਤੀ ਦਾ ਹੀ ਹੈ ਅਤੇ ਅਜਿਹੀ ਹਿੰਮਤ ਦਿਖਾਉਣ ਲਈ ਅਸੀਂ ਕੇਂਦਰ ਸਰਕਾਰ ਦਾ ਸਵਾਗਤ ਕਰ ਰਹੇ ਹਾਂ। ਵਿਦੇਸ਼ੀ ਨਾਗਰਿਕ ਫਿਰ ਚਾਹੇ ਉਹ ਬੰਗਲਾਦੇਸ਼ੀ ਹੋਣ ਜਾਂ ਸ੍ਰੀਲੰਕਾ ਦੇ, ਪਾਕਿਸਤਾਨੀ ਹੋਣ ਜਾਂ ਮਿਆਮਾਂ ਦੇ ਰੋਹਿੰਗਿਆ ਮੁਸਲਮਾਨ, ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਕੱਢਣਾ ਹੀ ਹੋਵੇਗਾ। 

Kashmiri Pandit ProtestKashmiri Pandit Protestਸਾਮਨਾ ਨੇ ਅਪਣੀ ਸੰਪਾਦਕੀ ਵਿਚ ਲਿਖਿਆ ਹੈ ਕਿ ਅਸਾਮ ਵਿਚ ਜੋ ਕੁੱਝ ਵੀ ਹੋ ਰਿਹਾ ਹੈ, ਉਹ ਜੰਮੂ ਕਸ਼ਮੀਰ ਵਿਚ ਵੀ ਹੋਇਆ ਹੁੰਦਾ ਤਾਂ ਦੇਸ਼ ਦੇ ਘਰ-ਘਰ  'ਤੇ ਹਿੰਦੂਤਵ ਦਾ ਭਗਵਾ ਝੰਡਾ ਲਹਿਰਾਉਣ ਲਈ ਜਨਤਾ ਮੁਕਤ ਹੋ ਗਈ ਹੁੰਦੀ। ਅਸਾਮ ਵਿਚ ਐਨਆਰਸੀ ਦਾ ਆਖ਼ਰੀ ਮਸੌਦਾ ਜਾਰੀ ਹੋਣ ਤੋਂ ਬਾਅਦ ਰਾਜਨੀਤਕ ਭੂਚਾਲ ਦੀ ਸਥਿਤੀ ਪੈਦਾ ਹੋ ਗਈ ਹੈ। ਭਾਜਪਾ ਅਤੇ ਕਾਂਗਰਸ ਦੇ ਨੇਤਾਵਾਂ ਵਿਚਕਾਰ ਵਿਰੋਧੀ ਦਲ, ਦੋਹੇ ਹੀ ਇਕ ਦੂਜੇ 'ਤੇ ਦੋਸ਼ ਲਗਾ ਰਹੇ ਹਨ। ਅਸਾਮ ਐਨਆਰਸੀ ਵਿਚ ਕਰੀਬ 40 ਲੱਖ ਲੋਕਾਂ ਦੇ ਨਾਮ ਸ਼ਾਮ ਨਹੀਂ ਕੀਤੇ ਗਏ ਹਨ।

UIdhav ThakreyUIdhav Thakreyਬੇਹੱਦ ਲੰਬੀ ਪ੍ਰਕਿਰਿਆ ਤੋਂ ਬਾਅਦ ਤਿਆਰ ਐਨਆਰਸੀ ਪੂਰਬ ਉਤਰ ਰਾਜ ਵਿਚ ਗ਼ੈਰ ਕਾਨੂੰਨੀ ਤਰੀਕੇ ਨਾਲ ਰਹਿਣ ਵਾਲਿਆਂ ਦੀ ਪਛਾਣ ਕਰਨ ਦੇ ਲਈ ਤਿਆਰ ਕੀਤੀ ਗਈ ਹੈ। ਸਾਮਨਾ ਨੇ ਲਿਖਿਆ ਹੈ ਕਿ ਰਾਸ਼ਟਰੀ ਸੁਰੱਖਿਆ ਦਾ ਸਵਾਲ ਸਿਰਫ਼ ਅਸਾਮ ਦੇ 40 ਲੱਖ ਘੁਸਪੈਠੀਆਂ ਤਕ ਸੀਮਤ ਨਹੀਂ ਹੈ। ਕਸ਼ਮੀਰ ਦੀ ਸਥਿਤੀ ਦਿਨ ਬ ਦਿਨ ਵਿਗੜਦੀ ਜਾ ਰਹੀ ਹੈ ਅਤੇ ਪਾਕਿਸਤਾਨ ਵਿਚ ਇਮਰਾਨ ਖ਼ਾਨ ਦਾ ਮੁਖੌਟਾ ਧਾਰਨ ਕਰ ਕੇ ਫ਼ੌਜੀ ਸ਼ਾਸਨ ਆਉਣ ਨਾਲ ਖ਼ਤਰਾ ਹੋਰ ਜ਼ਿਆਦਾ ਵਧ ਗਿਆ ਹੈ। 

NRC AsamNRC Asamਸ਼ਿਵ ਸੈਨਾ ਨੇ ਕੇਂਦਰ ਨੂੰ ਸਵਾਲ ਕੀਤਾ ਹੈ ਕਿ ਅਸਾਮ ਦੇ 40 ਲੱਖ ਵਿਦੇਸ਼ੀ ਨਾਗਰਿਕਾਂ ਨੇ ਉਸ ਰਾਜ ਦੇ ਭੂਗੋਲ, ਇਤਿਹਾਸ ਅਤੇ ਸਭਿਆਚਾਰਕ ਨੂੰ ਮਾਰ ਸੁੱਟਿਆ ਹੈ। ਇਹੀ ਕਸ਼ਮੀਰ ਦੇ ਬਾਰੇ ਵਿਚ ਵੀ ਹੋ ਰਿਹਾ ਹੈ। ਅਸਾਮ ਤੋਂ ਵਿਦੇਸ਼ੀ ਨਾਗਰਿਕਾਂ ਨੂੰ ਬਾਹਰ ਕਰਨ ਵਾਲੀ ਸਰਕਾਰ ਕੀ ਡੇਢ ਲੱਖ ਕਸ਼ਮੀਰੀ ਪੰਡਤਾਂ ਦੀ ਕਸ਼ਮੀਰ ਵਿਚ ਘਰ ਵਾਪਸੀ ਕਰਵਾਉਣ ਦੀ ਹਿੰਮਤ ਦਿਖਾਏਗੀ? ਊਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਦਾ ਕਹਿਣਾ ਹੈ ਕਿ ਇਹ ਸਵਾਲ ਹਿੰਦੂਤਵ ਦਾ ਨਹੀਂ ਬਲਕਿ ਅਸਾਮ ਦੇ ਘੁਸਪੈਠੀਆਂ ਜਿੰਨਾ ਹੀ ਰਾਸ਼ਟਰੀ ਸੁਰੱਖਿਆ ਅਤੇ ਹਿੰਦੂ ਸਭਿਆਚਾਰਕ ਨਾਲ ਵੀ ਜੁੜਿਆ ਹੋਇਆ ਹੈ। 

UIdhav ThakreyUIdhav Thakreyਸਾਮਨਾ ਨੇ ਲਿਖਿਆ ਕਿ ਕਸ਼ਮੀਰ ਤੋਂ ਹਿੰਦੂਆਂ ਦਾ ਸੰਪੂਰਨ ਖ਼ਾਤਮਾ ਅਤਿਵਾਦ ਦੇ ਜ਼ੋਰ 'ਤੇ ਹੋਇਆ ਹੈ। ਇਸ ਅਤਿਵਾਦ ਨੂੰ ਖ਼ਤਮ ਕਰ ਕੇ ਮੋਦੀ ਸਰਕਾਰ ਨੂੰ ਕਸ਼ਮੀਰੀ ਪੰਡਤਾਂ ਲਈ ਰੈੱਡ ਕਾਰਪੇਟ ਵਿਛਾਉਣਾ ਚਾਹੀਦਾ ਸੀ, ਪਰ ਰੈਡ ਕਾਰਪੇਟ ਸਾਈਡ 'ਤੇ ਰਹਿ ਗਏ, ਉਨ੍ਹਾਂ ਦੇ ਪੈਰਾਂ ਹੇਠੋਂ ਦਰੀ ਵੀ ਖਿੱਚ ਲਈ ਗਈ ਹੈ। ਸ਼ਿਵ ਸੈਨਾ ਦਾ ਕਹਿਣਾ ਹੈ ਕਿ ਸੱਤਾ ਵਿਚ ਆਉਂਦੇ ਹੀ ਧਾਰਾ 370 ਰੱਦ ਕਰਾਂਗੇ, ਕਸ਼ਮੀਰ ਨੂੰ ਬੰਧਨ ਮੁਕਤ ਕਰਾਂਗੇ, ਅਜਿਹੀ ਗੱਲ ਇੰਦਰਾ ਗਾਂਧੀ, ਰਾਜੀਵ ਗਾਂਧੀ ਜਾਂ ਮਨਮੋਹਨ ਸਿੰਘ ਨੇ ਨਹੀਂ ਕੀਤੀ ਸੀ ਪਰ ਨਰਿੰਦਰ ਮੋਦੀ ਨੇ ਜਨਤਾ ਨੂੰ ਵਚਨ ਦਿਤਾ ਸੀ ਕਿ ਧਾਰਾ 370 ਰੱਦ ਕਰ ਕੇ ਕਸ਼ਮੀਰ ਵਿਚ ਸਿਰਫ਼ ਤਿਰੰਗਾ ਲਹਿਰਾਵਾਂਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement